Wed, Aug 12, 2026
Whatsapp

Nabha News : ਨਹਿਰ ’ਚ ਡਿੱਗਿਆ 12 ਸਾਲਾ ਬੱਚਾ; ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ, ਇੰਝ ਵਾਪਰਿਆ ਸੀ ਹਾਦਸਾ

ਬੱਚੇ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਦਾਦਾ ਦਾਦੀ ਦੇ ਨਾਲ ਰੇਹੜੀ ’ਤੇ ਜਾ ਰਿਹਾ ਸੀ। ਪਰ ਰਸਤੇ ’ਚ ਰੇਹੜੀ ਦਾ ਸੰਤੁਲਣ ਵਿਗੜਨ ਕਾਰਨ ਉਹ ਨਹਿਰ ’ਚ ਡਿੱਗ ਗਿਆ। ਜਿਸਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।

Reported by:  PTC News Desk  Edited by:  Aarti -- August 12th 2026 12:06 PM
Nabha News :  ਨਹਿਰ ’ਚ ਡਿੱਗਿਆ 12 ਸਾਲਾ ਬੱਚਾ; ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ, ਇੰਝ ਵਾਪਰਿਆ ਸੀ ਹਾਦਸਾ

Nabha News : ਨਹਿਰ ’ਚ ਡਿੱਗਿਆ 12 ਸਾਲਾ ਬੱਚਾ; ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ, ਇੰਝ ਵਾਪਰਿਆ ਸੀ ਹਾਦਸਾ

ਨਾਭਾ ਦੇ ਪਿੰਡ ਭੋੜੇ ਵਿਖੇ ਇੱਕ ਗਰੀਬ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦਾ 12 ਸਾਲ ਦਾ ਬੱਚਾ ਨਹਿਰ ਵਿੱਚ ਡਿੱਗ ਗਿਆ। ਬੱਚੇ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਦਾਦਾ ਦਾਦੀ ਦੇ ਨਾਲ ਰੇਹੜੀ ’ਤੇ ਜਾ ਰਿਹਾ ਸੀ। ਪਰ ਰਸਤੇ ’ਚ ਰੇਹੜੀ ਦਾ ਸੰਤੁਲਣ ਵਿਗੜਨ ਕਾਰਨ ਉਹ ਨਹਿਰ ’ਚ ਡਿੱਗ ਗਿਆ। ਜਿਸਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। 

ਰੇਹੜੀ ਦਾ ਵਿਗੜਿਆ ਸੰਤੁਲਨ 

ਮਿਲੀ ਜਾਣਕਾਰੀ ਮੁਤਾਬਿਕ ਬੱਚੇ ਦੇ ਦਾਦਾ ਦਾਦੀ ਵੱਲੋਂ ਹਰ ਰੋਜ਼ ਦੇ ਵਾਂਗ ਹੀ ਸੜਕ ਦੇ ਕਿਨਾਰੇ ਖੜੇ ਕੱਖਾਂ ਨੂੰ ਵੱਢਣ ਲਈ ਰੇਹੜੀ ’ਤੇ ਜਾ ਰਹੇ ਸੀ। ਹਰਿੰਦਰ ਰੇਹੜੀ ਦੇ ਪਿੱਛੇ ਪਾਸੇ ਬੈਠਿਆ ਹੋਇਆ ਸੀ। ਜਿਵੇਂ ਹੀ ਉਹ ਨਹਿਰ ਦੇ ਕੰਡੀ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੇ ਕਾਰਨ ਰੇਹੜੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਚਾ ਨਹਿਰ ’ਚ ਡਿੱਗ ਗਿਆ। 

ਦੱਸ ਦਈਏ ਕਿ ਬੱਚੇ ਨੂੰ ਬਚਾਉਣ ਦੇ ਲਈ ਮੌਕੇ ’ਤੇ ਮੌਜੂਦ ਲੋਕਾਂ ਨੇ ਅਤੇ ਸਕੂਲ ਬੱਸ ’ਚ ਸਵਾਰ ਬੱਚਿਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੱਚੇ ਨੂੰ ਬਾਹਰ ਕੱਢਣ ’ਚ ਅਸਫਲ ਰਹੇ। ਨਹਿਰ ’ਚ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਬੱਚਾ ਅੱਗੇ ਨੂੰ ਰੁੜ ਗਿਆ। 

ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਬੱਚੇ ਦੀ ਭਾਲ

ਫਿਲਹਾਲ ਹਾਲੇ ਤੱਕ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਨਹਿਰ ਦੇ ਕਿਨਾਰੇ ਪਿੰਡ ਦੇ ਨੇੜੇ ਕੋਈ ਬਾਉਂਡਰੀ ਨਹੀਂ ਹੈ ਜਿਸ ਕਾਰਨ ਇਸ ਤਰ੍ਹਾਂ ਦਾ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਪੀੜਤ ਬੱਚੇ ਦਾ ਸਾਰਾ ਪਰਿਵਾਰ ਮਜ਼ਦੂਰੀ ਕਰਕੇ ਆਪਣੇ ਪਾਲਣ ਪੋਸ਼ਣ ਕਰਦਾ ਹੈ ਪਰ ਸਾਰੀ ਰਾਤ ਬੱਚਾ ਨਾ ਮਿਲਣ ਕਰਕੇ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। 

ਦੱਸਣਯੋਗ ਹੈ ਕਿ ਗੋਤਾਖੋਰਾਂ ਵੱਲੋਂ ਵੀ ਲਾਪਤਾ ਹੋਏ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਪਰ ਪਹਾੜਾਂ ਤੋਂ ਆ ਰਹੇ ਪਾਣੀ ’ਚ ਮਿੱਟੀ ਹੋਣ ਕਰਕੇ ਪਾਣੀ ਕਾਫੀ ਗੰਧਲਾ ਹੋ ਗਿਆ ਜਿਸ ਕਰਕੇ ਬੱਚੇ ਦੀ ਭਾਲ ਨਹੀਂ ਹੋ ਰਹੀ ਹੈ ਹੁਣ ਗੋਤਾਖੋਰਾਂ ਵੱਲੋਂ ਕਿਸ਼ਤੀ ਅਤੇ ਹੋਰ ਸਮਾਨ ਲੈ ਕੇ ਦੁਬਾਰਾ ਬੱਚੇ ਦੀ ਭਾਲ ਕੀਤੀ ਜਾਵੇਗੀ, ਪਰ ਪੂਰਾ ਪਿੰਡ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ਦੇ ਵਿੱਚ ਹੈ। 

ਇਹ ਵੀ ਪੜ੍ਹੋ  : Rupnagar ’ਚ 171 ਸਟੋਨ ਕਰਸ਼ਰ ’ਚੋ ਸਿਰਫ਼ 10 ’ਚ ਹੋ ਰਹੀ ਨਿਯਮਾਂ ਦੀ ਪਾਲਣਾ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ’ਚ ਖੁਲਾਸਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK