Sat, Jul 27, 2024
Whatsapp

ਨਮਾਜ਼ ਪੜ੍ਹਨ ਨਿਕਲਿਆ 12 ਸਾਲਾ ਮਾਸੂਮ, ਗੁਆਂਢੀ ਨੇ ਕਰ ਦਿੱਤਾ ਕਤਲ

Reported by:  PTC News Desk  Edited by:  Jasmeet Singh -- March 26th 2024 11:00 AM
ਨਮਾਜ਼ ਪੜ੍ਹਨ ਨਿਕਲਿਆ 12 ਸਾਲਾ ਮਾਸੂਮ, ਗੁਆਂਢੀ ਨੇ ਕਰ ਦਿੱਤਾ ਕਤਲ

ਨਮਾਜ਼ ਪੜ੍ਹਨ ਨਿਕਲਿਆ 12 ਸਾਲਾ ਮਾਸੂਮ, ਗੁਆਂਢੀ ਨੇ ਕਰ ਦਿੱਤਾ ਕਤਲ

National News: ਰਮਜ਼ਾਨ ਦੇ ਮਹੀਨੇ ਵਿਚ ਨਮਾਜ਼ ਪੜ੍ਹਨ ਗਏ 12 ਸਾਲ ਦੇ ਬੱਚੇ ਦਾ ਉਸ ਦੇ ਗੁਆਂਢੀਆਂ ਨੇ ਕਤਲ ਕਰ ਦਿੱਤਾ। ਮਾਮਲਾ ਅੰਬਰਨਾਥ ਤਾਲੁਕਾ ਦੇ ਗੋਰੇਗਾਂਵ ਦਾ ਹੈ। ਇੱਥੇ ਦੋ ਪਰਿਵਾਰਾਂ ਦੀ ਦੁਸ਼ਮਣੀ ਕਾਰਨ ਨਾਬਾਲਗ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਬੱਚੇ ਦੇ ਮਾਤਾ-ਪਿਤਾ ਨੂੰ ਫੋਨ ਕੀਤਾ ਅਤੇ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। 

ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਤਲਾਸ਼ ਸ਼ੁਰੂ ਕਰ ਦਿੱਤੀ। ਬੱਚੇ ਦੀ ਲਾਸ਼ ਗੁਆਂਢੀ ਦੇ ਘਰ ਦੇ ਪਿੱਛੇ ਇੱਕ ਬੋਰੀ ਵਿੱਚ ਮਿਲੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸਲਮਾਨ ਮੌਲਵੀ ਅਤੇ ਸੈਫੁਆਨ ਮੌਲਵੀ ਮ੍ਰਿਤਕ ਦੇ ਗੁਆਂਢ ਵਿੱਚ ਰਹਿੰਦੇ ਹਨ।


ਸਲਮਾਨ ਬਦਲਾਪੁਰ ਵਿੱਚ ਇੱਕ ਗੈਰੇਜ ਵਿੱਚ ਕੰਮ ਕਰਦਾ ਹੈ। ਜਦੋਂਕਿ ਸਲਮਾਨ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਅਤੇ ਮੁਲਜ਼ਮਾਂ ਵਿਚਾਲੇ ਕਾਫੀ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ 24 ਮਾਰਚ ਨੂੰ ਇਬਾਦ ਦੇ ਪਰਿਵਾਰ ਨੇ ਇਫਤਾਰ ਕੀਤੀ ਸੀ ਅਤੇ ਉਸ ਤੋਂ ਬਾਅਦ ਇਬਾਦ ਨਮਾਜ਼ ਅਦਾ ਕਰਨ ਲਈ ਮਸਜਿਦ ਗਿਆ ਸੀ। ਰਾਤ 9 ਵਜੇ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 

ਪਰਿਵਾਰ ਦਾ ਇਸ ਮਾਮਲੇ 'ਤੇ ਕੀ ਕਹਿਣਾ ਹੈ...?

ਇਸ ਤੋਂ ਬਾਅਦ ਇਬਾਦ ਦੇ ਪਿਤਾ ਨੂੰ ਫੋਨ ਆਇਆ ਕਿ ਉਸ ਦਾ ਬੇਟਾ ਜ਼ਿੰਦਾ ਹੈ ਅਤੇ ਉਸ ਨੂੰ ਵਾਪਸ ਲੈਣ ਲਈ ਉਸ ਨੂੰ 25 ਲੱਖ ਰੁਪਏ ਦੇਣੇ ਪੈਣਗੇ। ਇਸ ਤੋਂ ਤੁਰੰਤ ਬਾਅਦ ਫੋਨ ਸਵਿੱਚ ਆਫ ਹੋ ਗਿਆ। ਕੁਝ ਦੇਰ ਬਾਅਦ ਫਿਰ ਫੋਨ ਆਇਆ। ਇਸ ਵਾਰ ਕਿਸੇ ਹੋਰ ਨੰਬਰ ਤੋਂ ਕਾਲ ਆਈ ਸੀ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੌਲਵੀ ਦੇ ਘਰ ਦੀ ਤਲਾਸ਼ੀ ਲਈ ਗਈ। ਬਾਅਦ ਵਿੱਚ ਇਬਾਦ ਦੀ ਲਾਸ਼ ਘਰ ਦੇ ਵਿਹੜੇ ਵਿੱਚ ਇੱਕ ਬੋਰੀ ਵਿੱਚ ਮਿਲੀ। 

ਇਬਾਦ ਦੇ ਪਰਿਵਾਰ ਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਉਨ੍ਹਾਂ ਦੇ ਬੱਚੇ ਦੀ ਹੱਤਿਆ ਕਿਉਂ ਕੀਤੀ ਗਈ ਸੀ। ਇਬਾਦ ਦੇ ਪਰਿਵਾਰ ਦੇ ਇੱਕ ਵਿਅਕਤੀ ਨੇ ਦੱਸਿਆ, ਇਬਾਦ ਕਦੇ ਵੀ ਇਕੱਲੇ ਘਰੋਂ ਬਾਹਰ ਨਹੀਂ ਗਿਆ। ਜਦੋਂ ਉਹ ਲਾਪਤਾ ਹੋ ਗਿਆ ਤਾਂ ਉਸ ਦੀ ਫੋਟੋ ਸਾਂਝੀ ਕੀਤੀ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਅਸੀਂ ਸੋਚਿਆ ਕਿ ਉਹ ਜ਼ਿੰਦਾ ਹੋਵੇਗਾ। ਹੁਣ ਪੂਰਾ ਪਰਿਵਾਰ ਸਦਮੇ ਵਿੱਚ ਹੈ।

ਪੁਲਿਸ ਨੇ ਮਾਮਲੇ ਸਬੰਧੀ ਕੀ ਕਿਹਾ....?

ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਬਾਦ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਉਸ ਦਾ ਗਲਾ ਘੁੱਟਿਆ ਗਿਆ ਸੀ। 

ਪੁਲਿਸ ਨੇ ਕਿਹਾ, "ਇਬਾਦ ਨੇ ਆਪਣੇ ਪਰਿਵਾਰ ਤੋਂ ਗੁਆਂਢੀ ਬਾਰੇ ਕੁਝ ਸੁਣਿਆ ਸੀ। ਇਸ ਗੱਲ ਨੂੰ ਲੈ ਕੇ ਉਹ ਅਕਸਰ ਉਨ੍ਹਾਂ ਨੂੰ ਛੇੜਦਾ ਰਹਿੰਦਾ ਸੀ, ਜਿਸ ਕਾਰਨ ਉਹ ਗੁੱਸੇ 'ਚ ਆ ਜਾਂਦੇ ਸਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੇ ਇਬਾਦ ਦੀ ਮੌਕੇ 'ਤੇ ਹੀ ਹੱਤਿਆ ਕਰ ਦਿੱਤੀ।"

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਰਿਵਾਰ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੀ ਅਗਵਾ ਦਾ ਬਹਾਨਾ ਬਣਾਇਆ ਸੀ। ਉਸ ਨੇ ਫਿਰੌਤੀ ਲਈ ਕਾਲ ਵੀ ਕੀਤੀ ਸੀ ਤਾਂ ਜੋ ਕਿਸੇ ਦਾ ਸ਼ੱਕ ਗੁਆਂਢੀ 'ਤੇ ਨਾ ਪਵੇ ਅਤੇ ਕਤਲ ਦੇ ਮਕਸਦ ਦਾ ਪਤਾ ਨਾ ਲੱਗੇ। ਜਦੋਂ ਪਿੰਡ ਦੇ ਲੋਕਾਂ ਨੂੰ ਕਤਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਲਵੀ ਦੇ ਘਰ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਪਿੰਡ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਕਤਲ ਦਾ ਭੇਤ ਸੁਲਝਾ ਲਿਆ।

ਇਹ ਖ਼ਬਰਾਂ ਵੀ ਪੜ੍ਹੋ:

-

Top News view more...

Latest News view more...

PTC NETWORK