Sat, Jul 27, 2024
Whatsapp

19 ਸਾਲਾ ਮੁੰਡੇ ਤੇ 76 ਸਾਲਾ ਦਾਦੀ ਦਾ ਰਿਸ਼ਤਾ ਹੋਇਆ ਵਾਇਰਲ! ਜਾਣੋ ਕੀ ਇਸ ਪਿੱਛੇ ਸੱਚਾਈ

Boy Relationship With 76 Year Old Grandmother : ਔਰਤਾਂ ਦਾ ਅਲਟਰਾਸਾਊਂਡ ਕਰਾਉਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੁੰਡੇ ਨੇ ਇੱਕ ਇੰਟਰਵਿਊ 'ਚ ਇਸ ਰਿਸ਼ਤੇ ਦੀ ਅਸਲ ਸੱਚਾਈ ਦਾ ਖੁਲਾਸਾ ਕੀਤਾ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।

Reported by:  PTC News Desk  Edited by:  KRISHAN KUMAR SHARMA -- June 06th 2024 03:54 PM
19 ਸਾਲਾ ਮੁੰਡੇ ਤੇ 76 ਸਾਲਾ ਦਾਦੀ ਦਾ ਰਿਸ਼ਤਾ ਹੋਇਆ ਵਾਇਰਲ! ਜਾਣੋ ਕੀ ਇਸ ਪਿੱਛੇ ਸੱਚਾਈ

19 ਸਾਲਾ ਮੁੰਡੇ ਤੇ 76 ਸਾਲਾ ਦਾਦੀ ਦਾ ਰਿਸ਼ਤਾ ਹੋਇਆ ਵਾਇਰਲ! ਜਾਣੋ ਕੀ ਇਸ ਪਿੱਛੇ ਸੱਚਾਈ

19 Year Old Boy Relationship With 76 Year Old Grandmother : ਅੱਜਕਲ੍ਹ ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਅਸੀਂ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਇਟਲੀ ਦੇ ਇੱਕ 19 ਸਾਲਾ ਮੁੰਡੇ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਮੈਂ ਅਤੇ ਮੇਰੀ 76 ਸਾਲਾ ਦੀ ਦਾਦੀ ਦੋਵੇਂ ਅਸਲ 'ਚ ਬੁਆਏਫ੍ਰੈਂਡ-ਗਰਲਫਰੈਂਡ ਹਾਂ ਅਤੇ ਅਸੀਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਨਾਲ ਹੀ ਦੋਵਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੱਚਾ ਹੋਣ ਵਾਲਾ ਹੈ। ਔਰਤਾਂ ਦਾ ਅਲਟਰਾਸਾਊਂਡ ਕਰਾਉਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੁੰਡੇ ਨੇ ਇੱਕ ਇੰਟਰਵਿਊ 'ਚ ਇਸ ਰਿਸ਼ਤੇ ਦੀ ਅਸਲ ਸੱਚਾਈ ਦਾ ਖੁਲਾਸਾ ਕੀਤਾ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਇਟਲੀ ਦੇ ਰਹਿਣ ਵਾਲੇ ਜੂਸੇਪ ਡੀ'ਆਨਾ ਨਾਮ ਦੇ ਮੁੰਡੇ ਦੀ ਉਮਰ 21 ਸਾਲ ਹੈ, ਪਰ ਜਦੋਂ ਉਹ 19 ਸਾਲ ਦਾ ਸੀ ਤਾਂ ਉਹ ਮਈ 2022 'ਚ ਅਚਾਨਕ ਆਪਣੀਆਂ ਵੀਡੀਓਜ਼ ਕਾਰਨ ਵਾਇਰਲ ਹੋ ਗਿਆ ਸੀ, ਜਿਸ 'ਚ ਉਸਨੇ ਦਾਅਵਾ ਕੀਤਾ ਸੀ ਕਿ ਉਸ ਦੀ ਉਸਤੋਂ 56 ਸਾਲ ਵੱਡੀ ਪ੍ਰੇਮਿਕਾ ਹੈ। ਉਸ ਨੇ 76 ਸਾਲਾ ਔਰਤ ਮਿਲਿਨਾ ਨੂੰ ਆਪਣੀ ਪ੍ਰੇਮਿਕਾ ਦੱਸਿਆ ਹੈ। ਉਸ ਦੇ ਇਸ ਦਾਅਵੇ ਕਾਰਨ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲ ਕੀਤਾ ਅਤੇ ਇਸ ਰਿਸ਼ਤੇ 'ਤੇ ਕਈ ਸਵਾਲ ਵੀ ਖੜ੍ਹੇ ਕੀਤੇ।


ਮਿਰਰ ਦੀ ਫਰਵਰੀ 2023 ਦੀ ਰਿਪੋਰਟ ਮੁਤਾਬਕ, ਜੋੜੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇੱਕ ਬੱਚਾ ਵੀ ਹੋਣ ਵਾਲਾ ਹੈ। ਔਰਤ ਨੇ ਅਲਟਰਾਸਾਊਂਡ ਕਰਵਾਉਂਦੇ ਹੋਏ ਇੱਕ ਵੀਡੀਓ ਵੀ ਪੋਸਟ ਕੀਤਾ ਸੀ। ਇਸਤੋਂ ਬਾਅਦ ਇੱਕ ਵੀਡੀਓ 'ਚ ਉਹ ਇੱਕ ਔਰਤ ਨੂੰ ਵਿਆਹ ਦੀ ਪੇਸ਼ਕਸ਼ ਕਰਦਾ ਵੀ ਨਜ਼ਰ ਆਇਆ। ਲੋਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਸੰਭਵ ਨਹੀਂ ਹੈ, ਇੰਨੀ ਵੱਡੀ ਉਮਰ 'ਚ ਔਰਤ ਗਰਭਵਤੀ ਨਹੀਂ ਹੋ ਸਕਦੀ। ਲੋਕਾਂ ਨੇ ਦੋਵਾਂ ਦਾ ਮਜ਼ਾਕ ਵੀ ਉਡਾਇਆ।

ਇਹ ਸੀ ਰਿਸ਼ਤੇ ਦੀ ਸੱਚਾਈ

ਇਹ ਸਾਲ 2023 ਦੀ ਗੱਲ ਹੈ, ਜਦੋਂ ਜੋੜੇ ਨੇ ਆਪਣੇ ਰਿਸ਼ਤੇ ਦੀ ਸੱਚਾਈ ਦਾ ਖੁਲਾਸਾ ਕੀਤਾ। ਮਿਰਰ ਵੈੱਬਸਾਈਟ ਦੇ ਮੁਤਾਬਕ, ਜੈਮ ਪ੍ਰੈੱਸ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਜੂਸੇਪ ਨੇ ਦੱਸਿਆ ਕਿ ਇਹ ਪੂਰਾ ਰਿਸ਼ਤਾ ਅਤੇ ਇਸ ਨਾਲ ਜੁੜੀ ਪੂਰੀ ਕਹਾਣੀ ਝੂਠੀ ਸੀ। ਦਸ ਦਈਏ ਕਿ ਉਹ ਅਜਿਹਾ ਸਿਰਫ ਆਪਣੇ ਫੋਲੋਅਰ ਵਧਾਉਣ ਲਈ ਕਰ ਰਿਹਾ ਸੀ। ਅਸਲ 'ਚ ਮਿਲੇਨਾ ਉਸ ਦੀ ਦਾਦੀ ਹੈ ਅਤੇ ਦੋਹਾਂ ਨੇ ਇਹ ਝੂਠ ਜਾਣਬੁੱਝ ਕੇ ਰਚਿਆ ਸੀ। ਵੈਸੇ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਅਜੇ ਵੀ ਆਪਣੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ, ਜਿਸ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

- PTC NEWS

Top News view more...

Latest News view more...

PTC NETWORK