Sabarmati Express Derailed : ਕਾਨਪੁਰ ’ਚ ਵਾਪਰਿਆ ਵੱਡਾ ਰੇਲ ਹਾਦਸਾ, ਸਾਬਰਮਤੀ ਐਕਸਪ੍ਰੈਸ ਦੇ 20 ਤੋਂ ਵੱਧ ਡੱਬੇ ਪਟੜੀ ਤੋਂ ਉਤਰੇ
Sabarmati Express Derailed : ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ 19168 ਸਾਬਰਮਤੀ ਐਕਸਪ੍ਰੈਸ ਕਰੀਬ 2:30 ਵਜੇ ਕਾਨਪੁਰ ਦੇ ਭੀਮਸੇਨ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਇਸ ਹਾਦਸੇ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਹੈ।
ਡਰਾਈਵਰ ਦੇ ਅਨੁਸਾਰ ਪਹਿਲੀ ਨਜ਼ਰ ਵਿੱਚ ਪੱਥਰ ਇੰਜਣ ਨਾਲ ਟਕਰਾ ਗਿਆ, ਜਿਸ ਕਾਰਨ ਇੰਜਣ ਦਾ ਕੈਟਲ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਨਪੁਰ ਸੈਂਟਰਲ ਤੋਂ ਰੇਲ ਹਾਦਸੇ ਵਾਲੀ ਗੱਡੀ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਉੱਥੇ ਹੀ ਹਾਦਸੇ ਬਾਰੇ ਇੱਕ ਯਾਤਰੀਆਂ ਨੇ ਦੱਸਿਆ ਕਿ ਕਾਨਪੁਰ ਰੇਲਵੇ ਸਟੇਸ਼ਨ ਤੋਂ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ ਅਸੀਂ ਇੱਕ ਉੱਚੀ ਆਵਾਜ਼ ਸੁਣੀ ਅਤੇ ਕੋਚ ਹਿੱਲਣ ਲੱਗਾ। ਮੈਂ ਬਹੁਤ ਡਰਿਆ ਹੋਇਆ ਸੀ ਪਰ ਟਰੇਨ ਰੁਕ ਗਈ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਸਾਬਰਮਤੀ ਐਕਸਪ੍ਰੈਸ (ਵਾਰਾਣਸੀ ਤੋਂ ਅਹਿਮਦਾਬਾਦ) ਦਾ ਇੰਜਣ ਅੱਜ ਤੜਕੇ 2:35 ਵਜੇ ਕਾਨਪੁਰ ਨੇੜੇ ਪਟੜੀ 'ਤੇ ਰੱਖੀ ਇਕ ਵਸਤੂ ਨਾਲ ਟਕਰਾ ਗਿਆ ਅਤੇ ਪਟੜੀ ਤੋਂ ਉਤਰ ਗਿਆ। ਆਈਬੀ ਅਤੇ ਯੂਪੀ ਪੁਲਿਸ ਤਾਇਨਾਤ ਹੈ। ਇਸ 'ਤੇ ਵੀ ਕੰਮ ਚੱਲ ਰਿਹਾ ਹੈ। ਯਾਤਰੀਆਂ ਜਾਂ ਸਟਾਫ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਰੇਲਗੱਡੀ ਨੂੰ ਅਹਿਮਦਾਬਾਦ ਲਈ ਅੱਗੇ ਦੀ ਯਾਤਰਾ ਲਈ ਪ੍ਰਬੰਧ ਕੀਤਾ ਗਿਆ ਸੀ।
ਇਨ੍ਹਾਂ ਟਰੇਨਾਂ ਨੂੰ ਕੀਤਾ ਰੱਦ
- PTC NEWS