Fri, Dec 5, 2025
Whatsapp

Badminton Player Death Video : ਹੈਦਰਾਬਾਦ 'ਚ 25 ਸਾਲਾ ਬੈਡਮਿੰਟਨ ਖਿਡਾਰੀ ਦੀ ਖੇਡਦੇ ਸਮੇਂ ਹੋਈ ਮੌਤ, ਘਟਨਾ ਦੀ ਵੀਡੀਓ ਵਾਇਰਲ

Badminton Player Death Video : ਡਾਕਟਰਾਂ ਅਨੁਸਾਰ, ਰਾਕੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਰਾਕੇਸ਼ ਖੇਡਦੇ ਸਮੇਂ ਅਚਾਨਕ ਡਿੱਗਦਾ ਦਿਖਾਈ ਦੇ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- July 28th 2025 06:26 PM -- Updated: July 28th 2025 06:29 PM
Badminton Player Death Video : ਹੈਦਰਾਬਾਦ 'ਚ 25 ਸਾਲਾ ਬੈਡਮਿੰਟਨ ਖਿਡਾਰੀ ਦੀ ਖੇਡਦੇ ਸਮੇਂ ਹੋਈ ਮੌਤ, ਘਟਨਾ ਦੀ ਵੀਡੀਓ ਵਾਇਰਲ

Badminton Player Death Video : ਹੈਦਰਾਬਾਦ 'ਚ 25 ਸਾਲਾ ਬੈਡਮਿੰਟਨ ਖਿਡਾਰੀ ਦੀ ਖੇਡਦੇ ਸਮੇਂ ਹੋਈ ਮੌਤ, ਘਟਨਾ ਦੀ ਵੀਡੀਓ ਵਾਇਰਲ

Badminton Player Death Video : ਐਤਵਾਰ ਰਾਤ ਨੂੰ ਹੈਦਰਾਬਾਦ ਦੇ ਨਾਗੋਲੇ ਸਟੇਡੀਅਮ (Nagole Stadium Video) ਵਿੱਚ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ 25 ਸਾਲਾ ਗੁੰਡਲਾ ਰਾਕੇਸ਼ ਦੀ ਬੈਡਮਿੰਟਨ ਖੇਡਦੇ ਸਮੇਂ ਦਿਲ ਦਾ ਦੌਰਾ (Heart Attack Video) ਪੈਣ ਨਾਲ ਮੌਤ ਹੋ ਗਈ। ਰਾਕੇਸ਼, ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹ ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡਣ ਲਈ ਸਟੇਡੀਅਮ ਗਿਆ ਸੀ, ਜਿੱਥੇ ਉਹ ਖੇਡ ਦੌਰਾਨ ਅਚਾਨਕ ਬੇਹੋਸ਼ ਹੋ ਗਿਆ ਅਤੇ ਡਿੱਗ ਪਿਆ।

ਘਟਨਾ ਤੋਂ ਤੁਰੰਤ ਬਾਅਦ, ਉਸਦੇ ਦੋਸਤਾਂ ਨੇ ਉਸਨੂੰ ਨੇੜਲੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਅਨੁਸਾਰ, ਰਾਕੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਰਾਕੇਸ਼ ਖੇਡਦੇ ਸਮੇਂ ਅਚਾਨਕ ਡਿੱਗਦਾ ਦਿਖਾਈ ਦੇ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਮ੍ਰਿਤਕ ਦੀ ਪਛਾਣ ਖੰਮਮ ਜ਼ਿਲ੍ਹੇ ਦੇ ਥੱਲਾਡਾ ਪਿੰਡ ਦੇ ਸਾਬਕਾ ਡਿਪਟੀ ਸਰਪੰਚ ਗੁੰਡਲਾ ਵੈਂਕਟੇਸ਼ਵਰਲੂ ਦੇ ਪੁੱਤਰ ਵਜੋਂ ਹੋਈ ਹੈ।

ਨਿਯਮਤ ਸਿਹਤ ਜਾਂਚ ਜ਼ਰੂਰੀ : ਮਾਹਰ

ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਵਧ ਰਹੇ ਮਾਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਘਟਨਾ ਇੱਕ ਚੇਤਾਵਨੀ ਹੈ ਕਿ ਨਿਯਮਤ ਸਿਹਤ ਜਾਂਚ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਬਹੁਤ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੇਡਦੇ ਸਮੇਂ ਦਿਲ ਦੇ ਦੌਰੇ ਕਾਰਨ ਮੌਤਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

- PTC NEWS

Top News view more...

Latest News view more...

PTC NETWORK
PTC NETWORK