Thu, Oct 24, 2024
Whatsapp

ਨਸ਼ੇ ਦਾ ਕਹਿਰ: ਇੱਕੋ ਦਿਨ 'ਚ ਹੀ ਮਿਲੀਆਂ 3 ਲਾਸ਼ਾਂ, ਜਾਗੀ ਪੁਲਿਸ, ਘਰਾਂ ਦੀ ਲਈ ਜਾ ਰਹੀ ਹੈ ਤਲਾਸ਼ੀ

ਦੀਨਾਨਗਰ ਨੇੜਲੇ ਪਿੰਡਾਂ ਵਿੱਚੋਂ 3 ਨੌਜਵਾਨਾਂ ਦੀ ਲਾਸ਼ਾਂ ਮਿਲਣ ਤੋਂ ਬਾਅਦ ਦੀ ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਜਿਹੜੇ ਘਰਾਂ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗ ਰਹੇ ਹਨ।

Reported by:  PTC News Desk  Edited by:  Dhalwinder Sandhu -- June 15th 2024 01:06 PM
ਨਸ਼ੇ ਦਾ ਕਹਿਰ: ਇੱਕੋ ਦਿਨ 'ਚ ਹੀ ਮਿਲੀਆਂ 3 ਲਾਸ਼ਾਂ, ਜਾਗੀ ਪੁਲਿਸ, ਘਰਾਂ ਦੀ ਲਈ ਜਾ ਰਹੀ ਹੈ ਤਲਾਸ਼ੀ

ਨਸ਼ੇ ਦਾ ਕਹਿਰ: ਇੱਕੋ ਦਿਨ 'ਚ ਹੀ ਮਿਲੀਆਂ 3 ਲਾਸ਼ਾਂ, ਜਾਗੀ ਪੁਲਿਸ, ਘਰਾਂ ਦੀ ਲਈ ਜਾ ਰਹੀ ਹੈ ਤਲਾਸ਼ੀ

ਗੁਰਦਾਸਪੁਰ: ਆਪ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਕੁਝ ਕੁ ਦਿਨਾਂ ਅੰਦਰ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਨਸ਼ੇ ਅਜੇ ਵੀ ਸ਼ਰੇਆਮ ਵਿਕ ਰਿਹਾ ਹੈ ਤੇ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਇਸ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਨੇੜਲੇ ਪਿੰਡ ਦੀਦਾ ਸਾਸੀਆਂ ਵਿੱਚ ਰਜਵਾਹਾ ਦੇ ਨਾਲ ਲੱਗਦੀਆਂ ਝਾੜੀਆਂ ਵਿੱਚੋਂ ਦੋ ਨੌਜਵਾਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਝਾਂਗੀ ਸਵਰੂਪ ਦਾਸ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਕਾਰਨ ਹੋਈਆਂ ਹਨ।

ਝਾੜੀਆਂ ਵਿੱਚੋਂ ਮਿਲੀਆਂ ਲਾਸ਼ਾਂ


ਜਾਣਕਾਰੀ ਅਨੁਸਾਰ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਦੀਦਾ ਸਾਸੀਆਂ 'ਚ ਦੁਪਹਿਰ ਸਮੇਂ ਕੁਝ ਰਾਹਗੀਰਾਂ ਨੇ ਰਜਵਾਹੇ ਦੇ ਨਾਲ ਲੱਗਦੇ ਝਾੜੀਆਂ 'ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ। ਜਿਸ ਤੋਂ ਬਾਅਦ ਪਿੰਡ 'ਚ ਸਨਸਨੀ ਫੈਲ ਗਈ ਅਤੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਇਸੇ ਦੌਰਾਨ ਜਦੋਂ ਪੁਲੀਸ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕਰ ਰਹੀ ਸੀ ਤਾਂ ਦੀਦਾ ਸਾਸੀਆਂ ਤੋਂ ਥੋੜ੍ਹੀ ਦੂਰ ਪਿੰਡ ਝੰਗੀ ਸਰੂਪਦਾਸ ਵਿੱਚ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ।

ਪੁਲਿਸ ਨੇ ਛਾਪੇਮਾਰੀ ਕੀਤੀ ਸ਼ੁਰੂ

ਦੀਨਾਨਗਰ ਨੇੜਲੇ ਪਿੰਡਾਂ ਦੀਆਂ ਝਾੜੀਆਂ ਵਿੱਚੋਂ ਨੌਜਵਾਨਾਂ ਦੀ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਅਲਰਟ ਉੱਤੇ ਹੈ। ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਜਿਹੜੇ ਘਰਾਂ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗ ਰਹੇ ਹਨ।

ਦੱਸਿਆ ਗਿਆ ਹੈ ਕਿ ਦੀਦਾ ਸੰਸੀਆਂ 'ਚ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ 'ਤੇ ਚੱਲਦਾ ਹੈ ਅਤੇ ਦੂਰ-ਦੂਰ ਤੋਂ ਨਸ਼ੇੜੀ ਇਸ ਪਿੰਡ 'ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ। ਜਿਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਪਿੰਡ ਵਿੱਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਵੱਡੇ ਪੱਧਰ ’ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਚੁੱਕੀ ਹੈ। 

ਇਹ ਵੀ ਪੜੋ: NRI ਜੋੜੇ ਨੂੰ ਪਹਾੜਾਂ 'ਚ ਘੁੰਮਣਾ ਪਿਆ ਮਹਿੰਗਾ, ਹੋਈ ਕੁੱਟਮਾਰ, ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK