Sun, Aug 16, 2026
Whatsapp

Jalandhar Accident Video : ਜਲੰਧਰ ਤੋਂ ਸ੍ਰੀਨਗਰ ਜਾ ਰਹੇ ਲੋਕਾਂ ਨਾਲ ਵੱਡਾ ਹਾਦਸਾ, ਦਰੱਖਤ 'ਚ ਕਾਰ ਵੱਜਣ ਕਾਰਨ 3 ਲੋਕਾਂ ਦੀ ਮੌਤ

Jalandhar Accident Video : ਮੌਕੇ 'ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ ਦੀ ਸਪੀਡ 150 ਦੇ ਲਗਭਗ ਸੀ, ਜਿਸ ਕਾਰਨ ਕਾਰ ਅਚਾਨਕ ਪਹਿਲਾਂ ਰੇਹੜੀ ਵਿੱਚ ਵੱਜਦੀ ਹੋਈ ਦਰੱਖਤ ਵਿੱਚ ਜਾ ਵੱਜੀ। ਦੱਸਿਆ ਜਾ ਰਿਹਾ ਹੈ ਕਿ ਰੇਹੜੀ ਚਾਲਕ ਇਥੇ ਫਲ ਵੇਚਦਾ ਸੀ, ਜਿਸ ਨੂੰ ਵੀ ਕਾਰ ਨੇ ਆਪਣੀ ਲਪੇਟ 'ਚ ਲੈ ਲਿਆ।

Reported by:  PTC News Desk  Edited by:  KRISHAN KUMAR SHARMA -- August 16th 2026 06:34 PM -- Updated: August 16th 2026 06:36 PM
Jalandhar Accident Video : ਜਲੰਧਰ ਤੋਂ ਸ੍ਰੀਨਗਰ ਜਾ ਰਹੇ ਲੋਕਾਂ ਨਾਲ ਵੱਡਾ ਹਾਦਸਾ, ਦਰੱਖਤ 'ਚ ਕਾਰ ਵੱਜਣ ਕਾਰਨ 3 ਲੋਕਾਂ ਦੀ ਮੌਤ

Jalandhar Accident Video : ਜਲੰਧਰ ਤੋਂ ਸ੍ਰੀਨਗਰ ਜਾ ਰਹੇ ਲੋਕਾਂ ਨਾਲ ਵੱਡਾ ਹਾਦਸਾ, ਦਰੱਖਤ 'ਚ ਕਾਰ ਵੱਜਣ ਕਾਰਨ 3 ਲੋਕਾਂ ਦੀ ਮੌਤ

Jalandhar Accident Video : ਜਲੰਧਰ ਤੋਂ ਇੱਕ ਭਿਆਨਕ ਕਾਰ ਹਾਦਸੇ ਦੀ ਖ਼ਬਰ ਹੈ, ਜਿਸ ਵਿੱਚ ਸਵਾਰ 5 ਵਿਚੋਂ 2 ਲੋਕਾਂ ਸਮੇਤ ਤਿੰਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਭੋਗਪੁਰ ਨੇੜੇ ਵਾਪਰਿਆ। ਹਾਦਸੇ ਕਾਰਨਾਂ ਪਿੱਛੇ ਕਾਰ ਚਾਲਕ ਦੀ ਅਚਾਨਕ ਅੱਖ ਲੱਗਣਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਾਰ ਸਿੱਧੀ ਦਰੱਖਤ 'ਚ ਜਾ ਵੱਜੀ।

ਹਾਦਸੇ 'ਚ ਕਾਰ ਨੇ ਇੱਕ ਰੇਹੜੀ ਚਾਲਕ ਨੂੰ ਵੀ ਲਪੇਟ 'ਚ ਲਿਆ  (Three Killed in Car Accident)

ਮੌਕੇ 'ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਰ ਦੀ ਸਪੀਡ 150 ਦੇ ਲਗਭਗ ਸੀ, ਜਿਸ ਕਾਰਨ ਕਾਰ ਅਚਾਨਕ ਪਹਿਲਾਂ ਰੇਹੜੀ ਵਿੱਚ ਵੱਜਦੀ ਹੋਈ ਦਰੱਖਤ ਵਿੱਚ ਜਾ ਵੱਜੀ। ਦੱਸਿਆ ਜਾ ਰਿਹਾ ਹੈ ਕਿ ਰੇਹੜੀ ਚਾਲਕ ਇਥੇ ਫਲ ਵੇਚਦਾ ਸੀ, ਜਿਸ ਨੂੰ ਵੀ ਕਾਰ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਦੇ ਨਾਲ ਹੀ ਕਾਰ ਸਵਾਰ ਦੋ ਹੋਰ ਲੋਕਾਂ ਦੀ ਵੀ ਮੌਕੇ 'ਤੇ ਮੌਤ ਹੋ ਗਈ।

ਇਹ ਵੀ ਪੜ੍ਹੋ... ਫਰੀਦਕੋਟ ਅਦਾਲਤ ਨੇ ਪੇਪਰ ਲੀਕ ਮਾਮਲੇ 'ਚ ਦੋਸ਼ੀ 16 ਉਮੀਦਵਾਰਾਂ ਨੂੰ ਜ਼ਮਾਨਤ 'ਤੇ ਕੀਤਾ ਰਿਹਾਅ

ਇਹ ਹਾਦਸਾ ਐਤਵਾਰ ਦੁਪਹਿਰ 2:20 ਵਜੇ ਦੇ ਕਰੀਬ ਵਾਪਰਿਆ। ਇੱਕ ਤੇਜ਼ ਰਫ਼ਤਾਰ ਕਾਰ (ਨੰਬਰ JK01BC8358) ਜਲੰਧਰ ਤੋਂ ਪਠਾਨਕੋਟ ਜਾ ਰਹੀ ਸੀ, ਜਦੋਂ ਚੋਲਾਂਗ ਟੋਲ ਪਲਾਜ਼ਾ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ। ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ।

ਇੱਕ ਮ੍ਰਿਤਕ ਦੇ ਅੰਗ ਖਿੱਲਰੇ ਪਏ ਮਿਲੇ

ਹਾਦਸੇ ਵਿੱਚ 3 ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਮਲੇ ਦੌਰਾਨ, ਇੱਕ ਮ੍ਰਿਤਕ ਦੇ ਸਰੀਰ ਦੇ ਅੰਗ ਖਿੱਲਰੇ ਹੋਏ ਸਨ। ਬਾਅਦ ਵਿੱਚ, ਸਾਰੇ ਅੰਗ ਇਕੱਠੇ ਕੀਤੇ ਗਏ ਅਤੇ ਕੱਪੜੇ ਵਿੱਚ ਲਪੇਟ ਦਿੱਤੇ ਗਏ।

ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ ਲੈ ਕੇ MP ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ

ਸ੍ਰੀਨਗਰ ਦੇ ਰਹਿਣ ਵਾਲੇ ਸਨ ਕਾਰ ਚਾਲਕ

ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਸਿੰਘ (50) ਵਾਸੀ ਚੱਕ ਸ਼ਕੂਰ, ਇਖਲਾਸ ਕਾਦਿਰ ਅਤੇ ਅਨੀਕ ਅਮੀਨ ਵਜੋਂ ਹੋਈ ਹੈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਹੋਰ ਨੌਜਵਾਨ ਜ਼ਖਮੀ ਹੋ ਗਏ। ਉਨ੍ਹਾਂ ਦੀ ਪਛਾਣ ਸ੍ਰੀਨਗਰ ਦੇ ਰਹਿਣ ਵਾਲੇ ਉਮੈਰ ਅਹਿਮਦ, ਦਾਨਿਸ਼ ਅਤੇ ਸੋਹੇਲ ਵਜੋਂ ਹੋਈ ਹੈ।

ਘਟਨਾ ਸਥਾਨ ਤੋਂ ਬਰਾਮਦ ਹੋਏ ਪੀੜਤਾਂ ਦੇ ਸਮਾਨ ਨੂੰ ਪੁਲਿਸ ਨੇ ਸੁਰੱਖਿਅਤ ਢੰਗ ਨਾਲ ਇਕੱਠਾ ਕਰ ਲਿਆ ਅਤੇ ਭੋਗਪੁਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ (ਐਸਆਈ) ਸੁਰਿੰਦਰ ਸਿੰਘ ਨੂੰ ਸੌਂਪ ਦਿੱਤਾ। ਬਰਾਮਦ ਕੀਤੇ ਗਏ ਸਮਾਨ ਵਿੱਚ ਸੱਤ ਕਿੱਟ ਬੈਗ (ਇੱਕ ਲੈਪਟਾਪ ਸਮੇਤ), ਤਿੰਨ ਬਟੂਏ ਜਿਨ੍ਹਾਂ ਵਿੱਚ ₹4,400 ਨਕਦ ਅਤੇ ਕਾਰਡ, ਇੱਕ ਗੁੱਟ ਘੜੀ, ਦੋ ਮੋਬਾਈਲ ਫੋਨ ਅਤੇ ਦੋ ਮੋਬਾਈਲ ਚਾਰਜਰ ਸ਼ਾਮਲ ਸਨ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ... Sirhind Accident : ਸਰਹਿੰਦ ਦੇ ਮਾਧੋਪੁਰ ਚੌਂਕ ’ਤੇ ਭਿਆਨਕ ਸੜਕ ਹਾਦਸਾ, 2 ਸ਼ਰਧਾਲੂਆਂ ਦੀ ਮੌਤ, 16 ਜ਼ਖਮੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK