Fri, Oct 2, 2026
Whatsapp

ਕਰਿਆਨੇ ਦੀ ਦੁਕਾਨ 'ਚ ਜ਼ਬਰਦਸਤ ਧਮਾਕਾ, ਬਜ਼ੁਰਗ ਦੀ ਹੋਈ ਮੌਤ

Reported by:  PTC News Desk  Edited by:  Ravinder Singh -- December 08th 2022 03:04 PM
ਕਰਿਆਨੇ ਦੀ ਦੁਕਾਨ 'ਚ ਜ਼ਬਰਦਸਤ ਧਮਾਕਾ, ਬਜ਼ੁਰਗ ਦੀ ਹੋਈ ਮੌਤ

ਕਰਿਆਨੇ ਦੀ ਦੁਕਾਨ 'ਚ ਜ਼ਬਰਦਸਤ ਧਮਾਕਾ, ਬਜ਼ੁਰਗ ਦੀ ਹੋਈ ਮੌਤ

ਲੁਧਿਆਣਾ : ਲੁਧਿਆਣਾ ਵਿਚ ਇਕ ਕਰਿਆਨੇ ਦੀ ਦੁਕਾਨ ਵਿਚ ਅਚਾਨਕ ਧਮਾਕਾ ਹੋ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਵਿਚ ਪਿਆ ਫਰਿੱਜ਼ ਬਾਹਰ ਡਿੱਗ ਗਿਆ। ਸ਼ਾਰਟ ਸਰਕਟ ਹੋਣ ਕਾਰਨ ਧਮਾਕੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਅੱਗ ਲੱਗਦੇ ਹੀ ਦੁਕਾਨਦਾਰ ਖੁਦ ਨੂੰ ਸੰਭਾਲ ਨਹੀਂ ਸਕਿਆ। ਸ਼ਾਰਟ ਸਰਕਟ ਨਾਲ ਦੁਕਾਨਦਾਰ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੁਕਾਨ ਦੇ ਸਾਮਾਨ ਨੂੰ ਲੱਗ ਗਈ। ਦੁਕਾਨ ਵਿਚੋਂ ਧੂੰਆਂ ਆਦਿ ਨਿਕਲਦਾ ਦੇਖ ਇਲਾਕਾ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਖ਼ੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਲਾਕਾ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ਉਤੇ ਪੁੱਜ ਗਿਆ।


ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਫਾਇਰ ਬ੍ਰਿਗੇਡ  ਵਿਭਾਗ ਦੇ ਮੁਲਾਜ਼ਮਾਂ ਨੇ ਕੁਝ ਹੀ ਸਮੇਂ ਵਿਚ ਅੱਗੇ ਉਤੇ ਕਾਬੂ ਪਾ ਲਿਆ। ਦੁਕਾਨ ਵਿਚੋਂ ਅੱਗ ਤਾਂ ਬੁਝ ਗਈ ਪਰ ਦੁਕਾਨਦਾਰ ਦੀ ਮੌਤ ਹੋ ਗਈ। ਘਟਨਾ ਕੈਲਾਸ਼ ਨਗਰ ਰੋਡ ਬਸਤੀ ਜੋਧੇਵਾਲ ਬੜੈਚ ਮਾਰਕੀਟ ਦੀ ਹੈ। ਮਰਨ ਵਾਲੇ ਦੀ ਪਛਾਣ ਮਹਿੰਦਰਪਾਲ (62) ਦੇ ਰੂਪ ਵਿਚ ਹੋਈ ਹੈ। ਅੱਗ ਲੱਗਣ ਕਾਰਨ ਤੁਰੰਤ ਬਾਅਦ ਮਹਿੰਦਰਪਾਲ ਦੀ ਲਾਸ਼ ਬਾਹਰ ਕੱਢੀ ਗਈ। ਘਟਨਾ ਸਥਾਨ ਉਤੇ ਪੁੱਜ ਕੇ ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK