Sun, Jun 16, 2024
Whatsapp

ਹੁਣ AAP ਵਿਧਾਇਕ ਪੰਡੌਰੀ ਨੇ ਛੇੜਿਆ ਨਵਾਂ ਵਿਵਾਦ, ਵੇਖੋ ਗੁਰਬਾਣੀ ਸ਼ਬਦਾਂ ਦੀ ਕਿਵੇਂ ਕੀਤੀ ਵਿਆਖਿਆ

MLA Kulwant Singh Pandori Viral Video: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਵਾਦ ਅਜੇ ਠੰਢਾ ਨਹੀਂ ਹੋਇਆ ਕਿ ਹੁਣ AAP ਵਿਧਾਇਕ ਕੁਲਵੰਤ ਸਿੰਘ ਪੰਡੌਰੀ ਨੇ ਇੱਕ ਹੋਰ ਨਵਾਂ ਵਿਵਾਦ ਛੇੜ ਦਿੱਤਾ ਹੈ।

Written by  KRISHAN KUMAR SHARMA -- May 23rd 2024 11:31 AM -- Updated: May 23rd 2024 11:38 AM
ਹੁਣ AAP ਵਿਧਾਇਕ ਪੰਡੌਰੀ ਨੇ ਛੇੜਿਆ ਨਵਾਂ ਵਿਵਾਦ, ਵੇਖੋ ਗੁਰਬਾਣੀ ਸ਼ਬਦਾਂ ਦੀ ਕਿਵੇਂ ਕੀਤੀ ਵਿਆਖਿਆ

ਹੁਣ AAP ਵਿਧਾਇਕ ਪੰਡੌਰੀ ਨੇ ਛੇੜਿਆ ਨਵਾਂ ਵਿਵਾਦ, ਵੇਖੋ ਗੁਰਬਾਣੀ ਸ਼ਬਦਾਂ ਦੀ ਕਿਵੇਂ ਕੀਤੀ ਵਿਆਖਿਆ

AAP MLA Viral Video: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਵਾਦ ਅਜੇ ਠੰਢਾ ਨਹੀਂ ਹੋਇਆ ਕਿ ਹੁਣ AAP ਵਿਧਾਇਕ ਕੁਲਵੰਤ ਸਿੰਘ ਪੰਡੌਰੀ ਨੇ ਇੱਕ ਹੋਰ ਨਵਾਂ ਵਿਵਾਦ ਛੇੜ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਹ ਗੁਰਬਾਣੀ ਵਿਚਲੇ ਸ਼ਬਦਾਂ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਦੇ ਵੇਖੇ ਜਾ ਰਹੇ ਹਨ। ਵੀਡੀਓ ਨੂੰ ਲੈ ਕੇ ਸਿੱਖ ਮਨਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਆਮ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਸਿੱਖ ਧਰਮ ਨਾਲ ਸਬੰਧਤ ਵਾਇਰਲ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਸਿੱਖਾਂ 'ਚ ਰੋਸ ਹੈ।


'ਆਪ' ਵਿਧਾਇਕ ਪੰਡੋਰੀ ਨੇ ਵਿਵਾਦਤ ਵੀਡੀਓ 'ਚ ਕੀ ਕਿਹਾ

ਵਾਇਰਲ ਵੀਡੀਓ ਵਿੱਚ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਕਹਿੰਦੇ ਵੇਖੇ ਜਾ ਸਕਦੇ ਹਨ ਕਿ ਕਿਵੇਂ ਉਹ ਗੁਰਬਾਣੀ ਦੇ ਸ਼ਬਦਾਂ ਨਾਲ ਕੇਜਰੀਵਾਲ ਅਤੇ ਸੀਐਮ ਮਾਨ ਦੀ ਖੁਸ਼ਾਮਦ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਹ ਬਾਬਾ ਸਾਹਿਬ ਅੰਬੇਦਕਰ ਬਾਰੇ ਬੋਲ ਰਹੇ ਸਨ ਤਾਂ ਇਸ ਦੌਰਾਨ ਹੀ ਉਨ੍ਹਾਂ ਉਦਾਹਰਨ ਦਿੱਤੀ ਕਿ ਵੈਸੇ ਤਾਂ ਗੁਰਬਾਣੀ ਵਿੱਚ ਲਿਖਿਆ ਹੈ 'ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ'...ਜੇ ਕੋਈ ਬਣਿਆ ਹੈ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਬ੍ਹ ਤੋਂ ਬਾਅਦ ਮੁੱਖ ਮੰਤਰੀ ਸਾਬ੍ਹ ਬਣੇ ਹਨ, ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਹੈ।''

ਦੱਸ ਦਈਏ ਕਿ ਪਿਛਲੇ ਦਿਨੀ ਹੀ ਲਾਲਜੀਤ ਭੁੱਲਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿੰਦੇ ਵੇਖੇ ਗਏ ਸਨ ਕਿ, ''ਲੋਕਾਂ ਦੀ ਕੋਈ ਕਦਰ ਨਹੀਂ...ਤੇ ਸਾਧ ਸੰਗਤ ਪੱਟੀ ਹਲਕੇ ਨੂੰ...ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਣ ਬਖਸ਼ਿਆ ਹੈ...ਇਹ ਬੜਾ ਵੱਡਾ ਮਾਣ ਬਖਸ਼ਿਆ ਹੈ।''

'ਸ਼੍ਰੋਮਣੀ ਅਕਾਲੀ ਦਲ ਦੀ ਸਖਤ ਪ੍ਰਤੀਕਿਰਿਆ'

ਆਪ ਵਿਧਾਇਕ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਖਤ ਪ੍ਰਤਿਕਿਰਿਆ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ, ''ਆਮ ਆਦਮੀ ਪਾਰਟੀ ਦੇ SC ਵਿੰਗ ਦੇ ਪ੍ਰਧਾਨ ਕੁਲਵੰਤ ਪੰਡੋਰੀ ਦੀ ਅਕਲ ਦਾ ਤਕਾਜ਼ਾ ਦੇਖਲੋ, ਕਿਵੇਂ ਕਰ ਰਹੇ ਹਨ ਗੁਰੂ ਸਾਹਿਬ ਦੇ ਸ਼ਬਦਾਂ ਦੀ ਤੁਲਨਾ ਕੇਜਰੀਵਾਲ ਤੇ ਭਗਵੰਤ ਮਾਨ ਨਾਲ, ਆਏ ਦਿਨ ਆਪ ਆਗੂਆਂ ਵੱਲੋਂ ਜਾਣ ਬੁੱਝ ਕੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਸਤੇ ਅਜਿਹਾ ਕਾਰਾ ਕੀਤਾ ਜਾਂਦਾ ਹੈ।''

'ਆਪ' ਵਿਧਾਇਕ ਖਿਲਾਫ ਸਿੱਖ ਪਰੰਪਰਾਵਾਂ ਖਿਲਾਫ ਹੋਵੇਗੀ ਕਾਰਵਾਈ

ਉਧਰ, ਇਸ ਵੀਡੀਓ ਦੇ ਵਾਇਰਲ ਹੋਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਨੇ ਵੀ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਹੈ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਵੱਲੋਂ ਸ਼ਬਦਾਂ ਦੀ ਅਜਿਹੀ ਵਿਆਖਿਆ ਲਈ ਆਪ ਵਿਧਾਇਕ ਖਿਲਾਫ ਸਿੱਖ ਪਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK