Thu, Apr 18, 2024
Whatsapp

ਰਾਜਪੁਰਾ ਸ਼ੰਭੂ ਅੰਬਾਲਾ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਅਣਪਛਾਤੇ ਟਰੈਕਟਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਫੱਟੜ

Written by  Aarti -- February 21st 2024 09:39 AM
ਰਾਜਪੁਰਾ ਸ਼ੰਭੂ ਅੰਬਾਲਾ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਅਣਪਛਾਤੇ ਟਰੈਕਟਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਫੱਟੜ

ਰਾਜਪੁਰਾ ਸ਼ੰਭੂ ਅੰਬਾਲਾ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਅਣਪਛਾਤੇ ਟਰੈਕਟਰ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਫੱਟੜ

Rajpura Accident: ਅੰਬਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸ਼ੰਭੂ ਥਾਣੇ ਦੇ ਨੇੜੇ ਅਣਪਛਾਤੇ ਟਰੈਕਟਰ ਨੇ  ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜਿਨ੍ਹਾਂ ਦੀ ਵਿੱਚ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਸਿੰਘ ਚੀਮਾ ਥਰਡ ਕਮਾਂਡੋ ਮੁਹਾਲੀ ਐਸਪੀ ਅਤੇ ਥਾਣਾ ਸ਼ੰਭੂ ਦੇ ਮੁੱਖ ਅਫਸਰ ਅਮਨਪਾਲ ਸਿੰਘ ਵਿਰਕ ਵੱਜੋਂ ਪਛਾਣ ਹੋਈ ਹੈ। ਦੋਹਾਂ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਰਾਜਪੁਰਾ ਸਿਵਲ ਹੋਸਪਿਟਲ ਵਿੱਚ ਲਿਆਂਦਾ ਗਿਆ। 

ਇਸ ਸਬੰਧੀ ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੱਕ ਦੇ ਮੋਢੇ ’ਤੇ ਸੱਟ ਵੱਜੀ ਹੈ ਅਤੇ ਇੱਕ ਦੇ ਹੱਥ ਸਟ ਵੱਜੀ ਹੈ ਦੋਨਾਂ ਦਾ ਇਲਾਜ ਸਿਵਿਲ ਹਸਪਤਾਲ ਵਿੱਚ ਕੀਤਾ ਗਿਆ ਔਰ ਪੱਤਰਕਾਰਾਂ ਨੂੰ ਜਾਣਕਾਰੀ ਦੇਣੇ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ।


ਡਾਕਟਰ ਗੁਰਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਦੋ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਸਨ ਜਿਨ੍ਹਾਂ ਦਾ ਇਲਾਜ ਕਰਾਉਣ ਦੇ ਲਈ ਰਾਜਪੁਰਾ ਵਿੱਚ ਲਿਆਂਦਾ ਗਿਆ ਸੀ ਅਤੇ ਐਕਸਰਾ ਵਗੈਰਾ ਕਰਾਉਣ ਤੋਂ ਬਾਅਦ ਦੋਨੋਂ ਪੁਲਿਸ ਮੁਲਾਜ਼ਮਾਂ ਇਲਾਜ ਕੀਤਾ ਗਿਆ।  

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਮੁਲਾਜ਼ਮ ਨਾਕੇਬੰਦੀ ਦੌਰਾਨ ਤੇਜ਼ ਰਫ਼ਤਾਰ ਟਰੈਕਟਰ ਦੀ ਲਪੇਟ ਵੀ ਆਏ ਹਨ ਜਿਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਸਬੰਧੀ ਪੁਲਿਸ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ: ਭੁੱਖ ਹੜਤਾਲ ਕਾਰਨ ਜੇਕਰ ਕਿਸੇ ਵੀ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ- ਗਿਆਨੀ ਰਘਬੀਰ ਸਿੰਘ

-

adv-img

Top News view more...

Latest News view more...