Sat, Jul 27, 2024
Whatsapp

ਰਿੰਕੂ ਅਤੇ ਅੰਗੁਰਾਲ ਤੋਂ ਬਾਅਦ ਹੁਣ ਇਹ ਲੋਕ ਹੋਣਗੇ ਭਾਜਪਾ 'ਚ ਸ਼ਾਮਲ, ਦਿੱਲੀ ਲਈ ਰਵਾਨਾ

Reported by:  PTC News Desk  Edited by:  Jasmeet Singh -- March 31st 2024 11:50 AM
ਰਿੰਕੂ ਅਤੇ ਅੰਗੁਰਾਲ ਤੋਂ ਬਾਅਦ ਹੁਣ ਇਹ ਲੋਕ ਹੋਣਗੇ ਭਾਜਪਾ 'ਚ ਸ਼ਾਮਲ, ਦਿੱਲੀ ਲਈ ਰਵਾਨਾ

ਰਿੰਕੂ ਅਤੇ ਅੰਗੁਰਾਲ ਤੋਂ ਬਾਅਦ ਹੁਣ ਇਹ ਲੋਕ ਹੋਣਗੇ ਭਾਜਪਾ 'ਚ ਸ਼ਾਮਲ, ਦਿੱਲੀ ਲਈ ਰਵਾਨਾ

Jalandhar News: ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਦੇ ਕੌਂਸਲਰਾਂ ਨੇ ਵੀ ਭਾਜਪਾ 'ਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਜਲੰਧਰ ਦੇ 12 ਕੌਂਸਲਰਾਂ ਦੀ ਸ਼ਹਿਰ ਤੋਂ ਬਾਹਰ ਮੀਟਿੰਗ ਹੋਈ, ਜਿਸ ਤੋਂ ਬਾਅਦ ਉਕਤ ਸਾਰੇ ਕੌਂਸਲਰ ਦਿੱਲੀ ਲਈ ਰਵਾਨਾ ਹੋ ਗਏ ਹਨ ਅਤੇ ਭਲਕੇ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਮੀਟਿੰਗ ਤੋਂ ਬਾਅਦ ਸਾਰੇ ਕੌਂਸਲਰ ਗੁਪਤ ਰੂਪ ਵਿੱਚ ਦਿੱਲੀ ਲਈ ਰਵਾਨਾ ਹੋ ਗਏ ਤਾਂ ਜੋ ਇਸ ਬਾਰੇ ਕਿਸੇ ਨੂੰ ਕੋਈ ਸੁਰਾਗ ਨਾ ਮਿਲ ਸਕੇ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਉਪਰੋਕਤ ਸਾਰੇ ਕੌਂਸਲਰ ਭਲਕੇ ਸਵੇਰੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਰਿੰਕੂ ਅਤੇ ਸ਼ੀਤਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨਾਲ ਜੁੜੇ ਕੁਝ ਹੋਰ ਲੋਕ ਵੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਅੱਜ 12 ਕੌਂਸਲਰਾਂ ਦੇ ਦਿੱਲੀ ਰਵਾਨਾ ਹੋਣ ਦੀ ਖਬਰ ਇਸ ਗੱਲ ਦੀ ਪੁਸ਼ਟੀ ਕਰਦੀ ਜਾਪਦੀ ਹੈ।

ਇਹ ਖਬਰਾਂ ਵੀ ਪੜ੍ਹੋ:


-

Top News view more...

Latest News view more...

PTC NETWORK