Wed, Jul 24, 2024
Whatsapp

ਸਵਾਲਾਂ ਦੇ ਘੇਰੇ 'ਚ ਖਾਕੀ, ਔਰਤ ਨੇ ASI ‘ਤੇ ਲਾਏ ਇਲਜ਼ਾਮ, ਕਿਹਾ - ਸਰੀਰਕ ਸਬੰਧ ਬਣਾਉਣ ਦਾ ਪਾਇਆ ਦਬਾਅ

ਪਟਿਆਲਾ ਵਿੱਚ ਇੱਕ ਔਰਤ ਨੇ ਏਐੱਸਆਈ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਔਰਤ ਨੇ ਕਿਹਾ ਕਿ ਮੇਰੇ ਉੱਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਗਿਆ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Reported by:  PTC News Desk  Edited by:  Dhalwinder Sandhu -- June 20th 2024 04:31 PM
ਸਵਾਲਾਂ ਦੇ ਘੇਰੇ 'ਚ ਖਾਕੀ, ਔਰਤ ਨੇ ASI ‘ਤੇ ਲਾਏ ਇਲਜ਼ਾਮ, ਕਿਹਾ - ਸਰੀਰਕ ਸਬੰਧ ਬਣਾਉਣ ਦਾ ਪਾਇਆ ਦਬਾਅ

ਸਵਾਲਾਂ ਦੇ ਘੇਰੇ 'ਚ ਖਾਕੀ, ਔਰਤ ਨੇ ASI ‘ਤੇ ਲਾਏ ਇਲਜ਼ਾਮ, ਕਿਹਾ - ਸਰੀਰਕ ਸਬੰਧ ਬਣਾਉਣ ਦਾ ਪਾਇਆ ਦਬਾਅ

ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਵਿੱਚ ਇੱਕ ਵਾਰ ਫਿਰ ਖਾਕੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦਰਾਅਸਰ ਜ਼ਿਲ੍ਹਾ ਪਟਿਆਲਾ ਵਿੱਚ ਇੱਕ ਔਰਤ ਨੇ ਏਐੱਸਆਈ ਬਲਵਿੰਦਰ ਸਿੰਘ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਔਰਤ ਨੇ ਏਐੱਸਆਈ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।

ਝਗੜਾ ਹੋਣ ਉਪਰੰਤ ਗਏ ਸੀ ਥਾਣੇ


ਪੀੜਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਗੁਆਢੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਏ ਸਨ, ਪਰ ਉਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਦੂਜੀ ਧਿਰ ਨੇ ਪੁਲਿਸ ਨੂੰ ਪੈਸੇ ਦੇ ਦਿੱਤੇ ਸਨ। ਪੀੜਤ ਨੇ ਦੱਸਿਆ ਕਿ ਏਐੱਸਆਈ ਬਲਵਿੰਦਰ ਸਿੰਘ ਹਰ ਰੋਜ਼ ਮੈਨੂੰ ਥਾਣੇ ਬੁਲਾ ਲੈਂਦਾ ਸੀ ਤੇ ਸ਼ਾਮ ਨੂੰ ਘਰ ਭੇਜਦਾ ਸੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। 

ਸਰੀਰਕ ਸਬੰਧੀ ਬਣਾਉਣ ਦਾ ਪਾਇਆ ਦਬਾਅ

ਪੀੜਤ ਨੇ ਦੱਸਿਆ ਜਦੋਂ ਏਐੱਸਆਈ ਬਲਵਿੰਦਰ ਸਿੰਘ ਨੂੰ ਅਸੀਂ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਮੇਰੇ ਉੱਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ। ਇਸ ਸਬੰਧੀ ਮੈਂ ਡੀਐੱਸਪੀ ਤੇ ਐੱਸਐੱਸਪੀ ਦਫ਼ਤਰ ਵੀ ਸ਼ਿਕਾਇਤ ਦਿੱਤੀ, ਪਰ ਅਜੇ ਤਕ ਸਾਡੇ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੇ ਦੱਸਿਆ ਕਿ ਜਦੋਂ ਅਸੀਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਸਮੇਂ ਮੈਨੂੰ ਏਐੱਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਜਿਥੇ ਮਰਜ਼ੀ ਸ਼ਿਕਾਇਤ ਕਰੋ, ਪਰ ਅਸੀਂ ਜੋ ਕਰਨਾ ਹੈ ਉਹ ਹੀ ਕਰਨਾ ਹੈ।

ਮੈਨੂੰ ਖੁਦਕੁਸ਼ੀ ਕਰਨ ਲਈ ਕੀਤਾ ਮਜ਼ਬੂਰ

ਪੀੜਤ ਨੇ ਕਿਹਾ ਕਿ ਮੈਨੂੰ ਇਹਨਾਂ ਦੇ ਦਿਮਾਗੀ ਤੌਰ ਉੱਤੇ ਬਹੁਤ ਜਿਆਦਾ ਪਰੇਸ਼ਾਨ ਕਰ ਦਿੱਤਾ ਸੀ, ਜਿਸ ਕਾਰਨ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਦਿੱਤੀ ਜਾਣਕਾਰੀ

ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਔਰਤ ਉੱਤੇ ਗੰਭੀਰ ਇਲਜ਼ਾਮ ਲੱਗੇ ਹੋਏ ਹਨ, ਜਿਸ ਕਾਰਨ ਇਹ ਪੁਲਿਸ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਉੱਤੇ ਇਲਜ਼ਾਮ ਲਗਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਇਸ ਔਰਤ ਦੇ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਨਿੱਜੀ ਹੋਟਲ ਵਿੱਚੋਂ ਲੜਕੀ ਦੀ ਮਿਲੀ ਲਾਸ਼, ਗਲਾ ਘੁੱਟ ਕੇ ਕੀਤਾ ਕਤਲ

- PTC NEWS

Top News view more...

Latest News view more...

PTC NETWORK