Amritsar BRTS Close : ਅੰਮ੍ਰਿਤਸਰ ’ਚ ਬੰਦ ਹੋਈਆਂ ਮੈਟਰੋ ਬੱਸਾਂ, 1500 ਦੇ ਕਰੀਬ ਮੁਲਾਜਮ ਹੋਏ ਬੇਰੁਜ਼ਗਾਰ
Amritsar BRTS Close : ਅੰਮ੍ਰਿਤਸਰ ਦੇ ਲੋਕਾਂ ਨੂੰ ਟਰਾਂਸਪੋਰਟ ਸੁਵਿਧਾ ਦੇ ਰਹੀ (BRTS) ਬੱਸ ਰੈਪਿਡ ਟ੍ਰਾਜਿਟ ਸਿਸਟਮ ਪ੍ਰੋਜੈਕਟ ਦੀ ਮੈਟਰੋ ਬੱਸ ਸੇਵਾ ਬੰਦ ਹੋਣ ਦੇ ਚੱਲਦੇ ਬੱਸ ਡਰਾਈਵਰਾਂ ਅਤੇ ਪ੍ਰੋਜੈਕਟ ਨਾਲ ਜੁੜੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ।
ਦੱਸ ਦਈਏ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੇਕਟ ਅਧੀਨ ਚਲਦਿਆ ਬੀਆਰਟੀਸੀ ਬੱਸਾਂ ਚਲਾਉਣ ਵਾਲੀ ਕੰਪਨੀ ਦੇ ਜਾਣ ਤੋਂ ਬਾਅਦ 1500 ਦੇ ਕਰੀਬ ਮੁਲਾਜਮਾਂ ਦਾ ਰੁਜ਼ਗਾਰ ਚਲਾ ਗਿਆ ਹੈ ਜਿਸ ਕਾਰਨ ਮੁਲਾਜ਼ਮਾ ਵੱਲੋ ਇੱਕਠੇ ਹੋ ਨਿਗਮ ਕਮਿਸ਼ਨਰ ਨੂੰ ਫਰਿਆਦ ਕੀਤੀ ਕਿ ਇਨ੍ਹਾਂ ਮੁਲਾਜਮਾਂ ਦੇ ਪਰਿਵਾਰਾਂ ਨੂੰ ਉਜੜਣ ਤੋਂ ਬਚਾਇਆ ਜਾਵੇ।
ਇਸ ਸਬੰਧੀ ਡਰਾਈਵਰ ਅਤੇ ਵਰਕਰਾਂ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਠੱਪ ਹੋ ਜਾਣ ਨਾਲ ਇਸ ਪ੍ਰੋਜੈਕਟ ਨਾਲ ਜੁੜੇ ਲੋਕ ਬੇਰੁਜ਼ਗਾਰ ਹੋ ਗਏ ਹਨ। ਪਿਛਲੇ ਇੱਕ ਡੇਢ ਸਾਲ ਤੋਂ ਇਹ ਪ੍ਰੋਜੈਕਟ ਬਿਲਕੁਲ ਬੰਦ ਹੋਇਆ ਪਿਆ ਹੈ। ਤਾਂ ਸਾਰਾ ਸਟਾਫ ਬੇਰੋਜ਼ਗਾਰ ਹੋ ਚੁੱਕਾ ਹੈ। ਘਰਾਂ ਦੇ ਚੁੱਲੇ ਠੰਡੇ ਹੋਏ ਪਏ ਹਨ ਜਿਸਦੇ ਚੱਲਦੇ ਉਹ ਹੁਣ ਤੱਕ ਪੰਜਾਬ ਦੇ ਹਰੇਕ ਮੰਤਰੀ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲ ਚੁੱਕੇ ਹਨ। ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਂ ਹੋ ਚੁੱਕਿਆ ਹੈ ਪਰ ਸਾਡੀ ਮੁਸ਼ਕਿਲਾਂ ਨੂੰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈ। ਇਹਨਾਂ ਲੰਮਾ ਸਮਾਂ ਹੋ ਚੱਲਾ ਹੈ ਪਰ ਅਸੀਂ ਆਪਣੀ ਫਰਿਆਦ ਦਾ ਦਰ ਜਾ ਕੇ ਸੁਣਾ ਰਹੇ ਹਾਂ ਕਿ ਕੁਝ ਸੁਣਨ ਵਾਲਾ ਨਹੀਂ ਜੇਕਰ ਇੱਕ ਸਮਾਜ ਸੇਵਕ ਵੱਲ ਸਾਡੇ ਨਾਲ ਤੁਰ ਕੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਸਾਡੀ ਆਵਾਜ਼ ਸੁਣੀ ਪਰ ਨਗਰ ਨਿਗਮ ਕਮਿਸ਼ਨਰ ਵੱਲੋਂ ਉਸ ਉੱਤੇ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਹਾ ਕਿ ਇੱਕ ਬੰਨੇ ਪੰਜਾਬ ਸਰਕਾਰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ। ਦੂਸਰੇ ਬੰਨੇ ਸਾਨੂੰ ਦਿੱਤਾ ਹੋਇਆ ਰੋਜ਼ਗਾਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਕਈ ਵਿਧਵਾ ਔਰਤਾਂ ਕਈ ਆਪਣੇ ਅਨਾਥ ਲੜਕੀਆਂ ਕੰਮ ਕਰਦੀਆਂ ਹਨ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਇਸ ਰੁਜ਼ਗਾਰ ਤੋਂ ਚੱਲਦਾ ਸੀ ਪਰ ਅੱਜ ਸਾਡੇ ਘਰਾਂ ਵਿੱਚ ਚੁੱਲੇ ਠੰਡੇ ਹੋਏ ਪਏ ਹਨ। ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਅਸੀਂ ਸਰਕਾਰਾਂ ਅੱਗੇ ਅਪੀਲ ਕਰ ਰਹੇ ਹਾਂ ਕਿ ਸਾਡੇ ਰੁਜ਼ਗਾਰ ਨੂੰ ਚਾਲੂ ਕੀਤਾ ਜਾਵੇ ਅਤੇ ਬੱਸ ਸੇਵਾ ਦੁਬਾਰਾ ਬਹਾਲ ਕੀਤੀ ਜਾਵੇ ਇਸ ਨਾਲ ਨਾਲ ਜਨਤਾ ਨੂੰ ਵੀ ਫਾਇਦਾ ਹੋਵੇਗਾ।
ਉਹਨਾਂ ਅੱਗੇ ਕਿਹਾ ਕਿ ਐਸਐਸਟੀਪੀ (SSTP) ਕੰਪਨੀ ਦੇ ਠੇਕੇ ਅਧੀਨ ਇਹ ਪ੍ਰੋਜੈਕਟ ਚੱਲ ਰਿਹਾ ਸੀ ਪਰ ਉਕਤ ਕੰਪਨੀ ਬੱਸਾਂ ਨੂੰ ਕਬਾੜ ਕਰਕੇ ਭੱਜ ਗਈ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਨਾਲ ਬਹੁਤ ਲੋਕਾਂ ਦੇ ਪਰਿਵਾਰ ਚੱਲ ਰਹੇ ਸੀ ਜੋ ਹੁਣ ਬੇਰੁਜ਼ਗਾਰ ਹੋ ਗਏ ਹਨ। ਉੱਥੇ ਹੀ ਉਨ੍ਹਾਂ ਕਿਹਾ ਕਿ ਮੈਟਰੋ ਬੱਸ ਸਰਵਿਸ ਨਾਲ ਗੁਰੂ ਨਗਰੀ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਸੀ,ਬੱਚੇ,ਬਜ਼ੁਰਗ, ਔਰਤਾਂ ਇਸ ਬਸ ਵਿੱਚ ਸਫ਼ਰ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ,ਇਸ ਬੱਸ ਸੇਵਾ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਕਿਉ ਕਿ ਇਹ ਬਸ ਸੇਵਾ ਆਟੋ ਤੋਂ ਸਸਤੀ ਅਤੇ ਸੁਰੱਖਿਅਤ ਸੇਵਾ ਹੈ।
ਇਹ ਵੀ ਪੜ੍ਹੋ: Ladowal Toll Plaza : ਕਿਸਾਨਾਂ ਵੱਲੋਂ ਮੁੜ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੀ ਤਿਆਰੀ ! , ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
- PTC NEWS