Wed, Sep 2, 2026
Whatsapp

Malaria ਦੀ ਦਵਾਈ ਖਾਣ ਮਗਰੋਂ 7 ਸਾਲਾ ਬੱਚੀ ਦੀ ਮੌਤ; 52 ਹੋਰ ਲੋਕ ਹਸਪਤਾਲ ਭਰਤੀ

ਮਲੇਰੀਆ ਦੀ ਦਵਾਈ ਲੈਣ ਤੋਂ ਬਾਅਦ ਇੱਕ ਛੋਟੀ ਕੁੜੀ ਦੀ ਮੌਤ ਹੋ ਗਈ ਹੈ। ਇਹ ਮਾਮਲਾ ਦੱਖਣੀ ਭਾਰਤੀ ਰਾਜ ਆਂਧਰਾ ਪ੍ਰਦੇਸ਼ ਵਿੱਚ ਵਾਪਰਿਆ।

Reported by:  PTC News Desk  Edited by:  Aarti -- September 02nd 2026 02:32 PM
Malaria ਦੀ ਦਵਾਈ ਖਾਣ ਮਗਰੋਂ 7 ਸਾਲਾ ਬੱਚੀ ਦੀ ਮੌਤ; 52 ਹੋਰ ਲੋਕ ਹਸਪਤਾਲ ਭਰਤੀ

Malaria ਦੀ ਦਵਾਈ ਖਾਣ ਮਗਰੋਂ 7 ਸਾਲਾ ਬੱਚੀ ਦੀ ਮੌਤ; 52 ਹੋਰ ਲੋਕ ਹਸਪਤਾਲ ਭਰਤੀ

ਆਂਧਰਾ ਪ੍ਰਦੇਸ਼ ਵਿੱਚ ਮਲੇਰੀਆ ਦੀ ਦਵਾਈ ਲੈਣ ਤੋਂ ਬਾਅਦ ਇੱਕ ਕੁੜੀ ਦੀ ਮੌਤ ਹੋ ਗਈ ਹੈ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਵੱਡੀ ਗਿਣਤੀ ਵਿੱਚ ਬੱਚੇ ਹਸਪਤਾਲ ਵਿੱਚ ਦਾਖਲ ਹਨ। ਹਾਲਾਂਕਿ, ਸਿਹਤ ਮੰਤਰਾਲੇ ਨੇ ਅਧਿਕਾਰਿਤ ਤੌਰ 'ਤੇ ਇਸਦਾ ਕਾਰਨ ਨਹੀਂ ਦੱਸਿਆ ਹੈ। ਹਾਲ ਹੀ ਵਿੱਚ, ਸਰਕਾਰ ਨੇ ਦੇਸ਼ ਵਿੱਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਦਰਸਾਉਂਦੇ ਅੰਕੜੇ ਜਾਰੀ ਕੀਤੇ ਹਨ।

52 ਲੋਕਾਂ ਨੂੰ ਕਰਵਾਇਆ ਗਿਆ ਸੀ ਹਸਪਤਾਲ ਭਰਤੀ 

ਦੱਖਣੀ ਭਾਰਤੀ ਰਾਜ ਕੇਰਲ ਦੇ ਪੋਲਾਵਰਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 7 ਸਾਲਾ ਬੱਚੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੱਚੀ ਨੂੰ ਮਲੇਰੀਆ ਦੀ ਦਵਾਈ ਕਲੋਰੋਕੁਇਨ ਦਿੱਤੀ ਗਈ ਸੀ। ਦਵਾਈ ਲੈਣ ਤੋਂ ਬਾਅਦ 47 ਬੱਚਿਆਂ ਸਮੇਤ 52 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਮੌਤ ਦਾ ਕਾਰਨ ਦਵਾਈ ਹੈ ਜਾਂ ਫੇਰ ਕੁਝ ਹੋਰ। ਡਾਕਟਰਾਂ ਅਤੇ ਸਰਕਾਰ ਨੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਾਣੋ ਪੂਰਾ ਮਾਮਲਾ 

ਰਿਪੋਰਟ ਦੇ ਅਨੁਸਾਰ, ਕੁਲੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਆਦਿਵਾਸੀ ਲੜਕੀ, ਮਾਦੀਵੀ ਜਮੁਨਾ, ਦਵਾਈ ਖਾਣ ਤੋਂ ਬਾਅਦ ਬਿਮਾਰ ਹੋ ਗਈ। ਬਾਅਦ ਵਿੱਚ ਉਹ ਬੇਹੋਸ਼ ਹੋ ਕੇ ਡਿੱਗ ਪਈ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਉਸਦੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਤੇਜ਼ੀ ਨਾਲ ਘੱਟ ਗਿਆ ਸੀ। ਉਸਨੂੰ ਪਹਿਲਾਂ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ, ਅਤੇ ਬਾਅਦ ਵਿੱਚ ਉਸਦੇ ਪਰਿਵਾਰ ਨੇ ਉਸਨੂੰ ਇਲਾਜ ਲਈ ਇੱਕ ਵੱਡੇ ਹਸਪਤਾਲ ਵਿੱਚ ਲੈ ਗਏ। ਉੱਥੇ ਹੀ ਲੜਕੀ ਦੀ ਮੌਤ ਹੋ ਗਈ।

ਕਲੋਰੋਕੁਇਨ ਇੱਕ ਐਂਟੀਮਲੇਰੀਅਲ ਦਵਾਈ 

ਕਲੋਰੋਕੁਇਨ ਇੱਕ ਐਂਟੀਮਲੇਰੀਅਲ ਦਵਾਈ ਹੈ ਜੋ ਕੁਝ ਖਾਸ ਕਿਸਮਾਂ ਦੇ ਮਲੇਰੀਆ ਦੇ ਇਲਾਜ ਅਤੇ ਬਚਾਅ ਦੇ ਲਈ ਵਰਤੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਇਸਦੀ ਵਰਤੋਂ ਖਾਸ ਤੌਰ 'ਤੇ ਪੀ. ਵਾਈਵੈਕਸ ਮਲੇਰੀਆ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ  : Balwant Singh Rajoana : ਚੰਡੀਗੜ੍ਹ ਵਿਖੇ PGI 'ਚ ਹੀ ਹੋਵੇਗਾ ਬਲਵੰਤ ਸਿੰਘ ਰਾਜੋਆਣਾ ਦਾ ਇਲਾਜ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK