Mon, Aug 17, 2026
Whatsapp

ਲੋਹਡ ਖੱਡ ਕੀਰਤਪੁਰ ਸਾਹਿਬ ਵਿਖੇ ਨਹਾਉਂਦੇ ਸਮੇਂ ਇੱਕ ਹੋਰ ਨੌਜਵਾਨ ਡੁੱਬਿਆ; 3 ਮਹੀਨਿਆਂ ’ਚ 5 ਤੋਂ ਵੱਧ ਲੋਕਾਂ ਦੀ ਮੌਤ

ਸ਼ੁਭਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਾਰੇ ਪਾਣੀ ਵਿੱਚ ਨਹਾਉਣ ਲਈ ਚਲੇ ਗਏ। ਨਹਾਉਂਦੇ ਸਮੇਂ ਰੋਹਿਤ ਕੁਮਾਰ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ।

Reported by:  PTC News Desk  Edited by:  Aarti -- August 17th 2026 04:02 PM
ਲੋਹਡ ਖੱਡ ਕੀਰਤਪੁਰ ਸਾਹਿਬ ਵਿਖੇ ਨਹਾਉਂਦੇ ਸਮੇਂ ਇੱਕ ਹੋਰ ਨੌਜਵਾਨ ਡੁੱਬਿਆ; 3 ਮਹੀਨਿਆਂ ’ਚ 5 ਤੋਂ ਵੱਧ ਲੋਕਾਂ ਦੀ ਮੌਤ

ਲੋਹਡ ਖੱਡ ਕੀਰਤਪੁਰ ਸਾਹਿਬ ਵਿਖੇ ਨਹਾਉਂਦੇ ਸਮੇਂ ਇੱਕ ਹੋਰ ਨੌਜਵਾਨ ਡੁੱਬਿਆ; 3 ਮਹੀਨਿਆਂ ’ਚ 5 ਤੋਂ ਵੱਧ ਲੋਕਾਂ ਦੀ ਮੌਤ

ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿੱਚ ਨਹਾਉਂਦੇ ਸਮੇਂ ਇੱਕ ਹੋਰ ਨੌਜਵਾਨ ਦੇ ਡੁੱਬਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਡੁੱਬਣ ਵਾਲੇ ਨੌਜਵਾਨ ਦੀ ਪਹਿਚਾਣ ਰੋਹਿਤ ਕੁਮਾਰ ਪੁੱਤਰ ਰਵੀ ਕੁਮਾਰ, ਉਮਰ ਕਰੀਬ 34 ਸਾਲ, ਵਾਸੀ ਉੱਪਲੀ ਰੋਡ ਸੰਗਰੂਰ ਵਜੋਂ ਹੋਈ ਹੈ। ਇਸ ਹਾਦਸੇ ਨਾਲ ਇਲਾਕੇ ਵਿੱਚ ਇੱਕ ਵਾਰ ਫਿਰ ਚਿੰਤਾ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਦੌਰਾਨ ਲੋਹਡ ਖੱਡ ਵਿੱਚ ਅੱਧੀ ਦਰਜਨ ਦੇ ਕਰੀਬ ਕੀਮਤੀ ਜਾਨਾਂ ਜਾ ਚੁੱਕੀਆਂ ਹਨ। 

ਸੰਗਰੂਰ ਜਾਂਦੇ ਸਮੇਂ ਲੋਹਡ ਖੱਡ ਨਹਾਉਣ ਲਈ ਰੁਕੇ 

ਮਿਲੀ ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਆਪਣੇ ਦੋਸਤ ਸ਼ੁਭਮ ਪੁੱਤਰ ਬਲਵਿੰਦਰ ਪਾਲ ਸਿੰਘ, ਆਪਣੀ ਭੈਣ ਸ਼ਿਵਾਨੀ ਅਤੇ ਭਤੀਜੇ ਸੁਖਮਨਦੀਪ ਸਿੰਘ ਸਮੇਤ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਆਇਆ ਸੀ। ਦਰਸ਼ਨ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਸੰਗਰੂਰ ਵੱਲ ਜਾ ਰਹੇ ਸਨ ਤਾਂ ਰੋਹਿਤ ਕੁਮਾਰ ਨੇ ਲੋਹਡ ਖੱਡ ਵਿੱਚ ਨਹਾਉਣ ਦੀ ਇੱਛਾ ਜ਼ਾਹਰ ਕੀਤੀ।

ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਰੋਹਿਤ 

ਸ਼ੁਭਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਾਰੇ ਪਾਣੀ ਵਿੱਚ ਨਹਾਉਣ ਲਈ ਚਲੇ ਗਏ। ਨਹਾਉਂਦੇ ਸਮੇਂ ਰੋਹਿਤ ਕੁਮਾਰ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਸ਼ੁਭਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਰੋਹਿਤ ਨੂੰ ਪਾਣੀ ਆਪਣੇ ਨਾਲ ਅੰਦਰ ਵੱਲ ਖਿੱਚ ਕੇ ਲੈ ਗਿਆ। 

 ਪਰਿਵਾਰਕ ਮੈਂਬਰਾਂ ਵਿੱਚ ਵੀ ਸੋਗ ਦੀ ਲਹਿਰ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੀਰਤਪੁਰ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨੌਜਵਾਨ ਦੇ ਡੁੱਬਣ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ।

ਜ਼ਿਕਰਯੋਗ ਹੈ ਕਿ ਲੋਹਡ ਖੱਡ ਵਿੱਚ ਲਗਾਤਾਰ ਵਾਪਰ ਰਹੇ ਅਜਿਹੇ ਹਾਦਸਿਆਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਇੱਥੇ ਨਹਾਉਣ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਾਲ-ਨਾਲ ਚੇਤਾਵਨੀ ਬੋਰਡ, ਸੁਰੱਖਿਆ ਕਰਮਚਾਰੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ  :   Shimla ’ਚ ਵਾਪਰਿਆ ਭਿਆਨਕ ਸੜਕ ਹਾਦਸਾ ; ਟੈਂਕਰ ਨਾਲ ਟਕਰਾਈ ਕਾਰ, ਪੁਲਿਸ ਦੇ ਜਵਾਨਾਂ ਦੀ ਮੌਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK