Sat, Jul 27, 2024
Whatsapp

ਛਾਪਾ ਮਾਰਨ ਗਈ ਪੁਲਿਸ 'ਤੇ ਹਮਲਾ, ਨਸ਼ਾ ਤਸਕਰ ਦੀ ਮੌਤ, 2 ਪੁਲਿਸ ਮੁਲਾਜ਼ਮ ਜ਼ਖਮੀ

Reported by:  PTC News Desk  Edited by:  Jasmeet Singh -- March 26th 2024 10:10 AM
ਛਾਪਾ ਮਾਰਨ ਗਈ ਪੁਲਿਸ 'ਤੇ ਹਮਲਾ, ਨਸ਼ਾ ਤਸਕਰ ਦੀ ਮੌਤ, 2 ਪੁਲਿਸ ਮੁਲਾਜ਼ਮ ਜ਼ਖਮੀ

ਛਾਪਾ ਮਾਰਨ ਗਈ ਪੁਲਿਸ 'ਤੇ ਹਮਲਾ, ਨਸ਼ਾ ਤਸਕਰ ਦੀ ਮੌਤ, 2 ਪੁਲਿਸ ਮੁਲਾਜ਼ਮ ਜ਼ਖਮੀ

Punjab News: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਮਿਆਣੀ ਮੇਵਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਦਸੂਹਾ ਪੁਲਿਸ ਦੀ ਟੀਮ 'ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਇੱਕ ਨਸ਼ਾ ਤਸਕਰ ਦੀ ਮੌਤ ਹੋ ਗਈ ਹੈ। 

ਸੀਨੀਅਰ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ, "ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੂਰੇ ਪੰਜਾਬ 'ਚ ਪੁਲਿਸ ਅਤੇ ਐਕਸਾਈਜ਼ ਦੀ ਸਾਂਝੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾਰੀ ਰਹੀ ਹੈ। ਇਸ ਦੌਰਾਨ ਪਿੰਡ ਮਿਆਣੀ ਮੇਵਾ 'ਚ ਪੁਰਾਣੇ ਤਸਕਰ ਨੇ, ਜਿਨ੍ਹਾਂ 'ਤੇ 10 ਤੋਂ ਜ਼ਿਆਦਾ ਮਾਮਲੇ ਦਰਜ ਹਨ। ਜਦੋਂ ਉਨ੍ਹਾਂ ਦੇ ਘਰੇ ਛਾਪਾ ਮਾਰਿਆ ਤਾਂ ਪਰਿਵਾਰ ਦੇ ਮੁਖੀ ਸੁੱਚਾ ਸਿੰਘ ਨੇ ਸਣੇ ਪਰਿਵਾਰ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ, ਜਿਸ 'ਚ 2 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।" 


dasuya news.jpg

ਸੀਨੀਅਰ ਅਧਿਕਾਰੀ ਨੇ ਅੱਗੇ ਕਿਹਾ, "ਪਰਿਵਾਰ ਵੱਲੋਂ ਹਮਲੇ ਮਗਰੋਂ ਪੁਲਿਸ ਦੀ ਜਵਾਬੀ ਕਾਰਵਾਈ 'ਚ ਸੁੱਚਾ ਸਿੰਘ ਜ਼ਖਮੀ ਹੋਗਿਆ, ਜਿਸ ਨੂੰ ਫਿਰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।" 

ਜ਼ਖਮੀ ਹੋਏ ਪੁਲਿਸ ਮੁਲਜ਼ਮਾਂ ਦਾ ਨਾਮ ASI ਸਤਨਾਮ ਸਿੰਘ ਅਤੇ ਕਾਂਸਟੇਬਲ ਗੁਰਮਿੰਦਰ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦਾ ਇਲਾਜ ਜਾਰੀ ਹੈ।

ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰ ਦਾ ਪਰਿਵਾਰ ਇਲਾਕੇ ਵਿੱਚ ਨਸ਼ਾ ਤਸਕਰੀ ਦਾ ਆਦੀ ਹੈ। ਪੁਲਿਸ ਟੀਮ ਦੀ ਅਗਵਾਈ ਡੀ.ਐਸ.ਪੀ. ਦਸੂਹਾ ਅਤੇ ਐਸ.ਐਚ.ਓ. ਦਸੂਹਾ ਕਰ ਰਹੇ ਸਨ।

ਇਹ ਖ਼ਬਰਾਂ ਵੀ ਪੜ੍ਹੋ:

-

Top News view more...

Latest News view more...

PTC NETWORK