Padma Awards2025 : ਗੁਰਬਾਣੀ ਕੀਰਤਨ ਦੇ ਖੇਤਰ ‘ਚ ਵਿਲੱਖਣ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ
Padma Awards2025 : ਗੁਰਬਾਣੀ ਕੀਰਤਨ ਦੇ ਖੇਤਰ ‘ਚ ਵਿਲੱਖਣ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਪੰਥਕ ਰਾਗੀ ਦਾ ਸਨਮਾਨ ਮਿਲ ਚੁੱਕਾ ਹੈ। ਪਿਛਲੇ ਸਮੇਂ ਉਨ੍ਹਾਂ ਕਿਹਾ ਸੀ ਕਿ ਇਹ ਪੁਰਸਕਾਰ ਮੈਨੂੰ ਇਕੱਲੇ ਨੂੰ ਨਹੀਂ ਮੇਰੀ ਸ਼੍ਰੇਣੀ ਦੇ ‘ਚ ਜਿੰਨੇ ਵੀ ਕਿਰਤਨੀਏ ਹਨ, ਇਹ ਪੁਰਸਕਾਰ ਉਹਨਾਂ ਸਾਰਿਆਂ ਦਾ ਹੈ।
ਦਰਅਸਲ 'ਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਖੇ ਆਯੋਜਿਤ ਸਿਵਲ ਇਨਵੈਸਟੀਚਰ ਸਮਾਰੋਹ-I (Civil Investiture Ceremony-I) ਵਿੱਚ ਸਾਲ 2025 ਲਈ ਪਦਮ ਪੁਰਸਕਾਰ ਦਿੱਤੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁੱਲ 71 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ,ਜਿਸ ਵਿੱਚ 4 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 57 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ।
71 ਲੋਕਾਂ ਦੀ ਇਸ ਸੂਚੀ ਵਿੱਚ ਸੁਜ਼ੂਕੀ ਮੋਟਰ ਦੇ ਸਾਬਕਾ ਮੁਖੀ ਸਵਰਗੀ ਓਸਾਮੂ ਸੁਜ਼ੂਕੀ, ਮਸ਼ਹੂਰ ਗਾਇਕ ਸਵਰਗੀ ਪੰਕਜ ਉਧਾਸ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸਵਰਗੀ ਸੁਸ਼ੀਲ ਕੁਮਾਰ ਮੋਦੀ ਸਮੇਤ 71 ਪ੍ਰਮੁੱਖ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਵਿਖੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰਾਂ ਦੀ ਮੌਜੂਦਗੀ ਵਿੱਚ ਪੁਰਸਕਾਰ ਦਿੱਤੇ ਗਏ। ਸੀਨੀਅਰ ਅਦਾਕਾਰ ਸ਼ੇਖਰ ਕਪੂਰ, ਏਸ਼ੀਅਨ ਇੰਸਟੀਚਿਊਟ ਆਫ਼ ਗੈਸਟ੍ਰੋਐਂਟਰੋਲੋਜੀ ਅਤੇ ਏਆਈਜੀ ਹਸਪਤਾਲ ਦੇ ਚੇਅਰਮੈਨ ਡੀ ਨਾਗੇਸ਼ਵਰ ਰੈਡੀ, ਵਾਇਲਨਵਾਦਕ ਲਕਸ਼ਮੀਨਾਰਾਇਣ ਸੁਬਰਾਮਨੀਅਮ ਅਤੇ ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਸਨ ,ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
- PTC NEWS