BJP ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਕਾਰ ਚੋਰੀ, ਜਾਣੋ ਕਿਵੇਂ ਵਾਪਰੀ ਘਟਨਾ
JP Naddas wifes car stolen: ਭਾਜਪਾ ਦੇ ਕੌਮੀ ਪ੍ਰਧਾਨ (bjp-president) ਜੇਪੀ ਨੱਡਾ (jp-nadda) ਦੀ ਪਤਨੀ ਮਲਿੱਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਹੈ। ਕਾਰ ਦਿੱਲੀ ਦੇ ਗੋਵਿੰਦਪੁਰੀ ਤੋਂ ਚੋਰੀ ਹੋਈ ਦੱਸੀ ਜਾ ਰਹੀ ਹੈ, ਜਿਥੇ ਡਰਾਈਵਰ ਨੇ ਸਰਵਿਸ ਸੈਂਟਰ 'ਚ ਕਾਰ ਖੜੀ ਕੀਤੀ ਹੋਈ ਸੀ। ਦਿੱਲੀ ਪੁਲਿਸ (delhi-police) ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਕਾਰ ਡਰਾਈਵਰ ਜੋਗਿੰਦਰ ਸਿੰਘ 19 ਮਾਰਚ ਨੂੰ ਕਾਰ ਪਹਿਲਾਂ ਦਿੱਲੀ ਦੇ ਗੋਵਿੰਦਪੁਰੀ ਦੇ ਸਰਵਿਸ ਸੈਂਟਰ ਲੈ ਕੇ ਗਿਆ ਸੀ, ਜਿਥੋਂ ਸਰਵਿਸ ਹੋਣ ਤੋਂ ਬਾਅਦ ਉਹ ਟੋਇਟਾ ਫਾਰਚੂਨਰ ਨੂੰ ਖੜਾ ਕੇ ਘਰ ਖਾਣਾ ਖਾਣ ਚਲਾ ਗਿਆ। ਇਸ ਸਮੇਂ ਹੀ ਕਾਰ ਆਪਣੀ ਥਾਂ ਤੋਂ ਗਾਇਬ ਹੋ ਗਈ।
ਚੋਰੀ ਹੋਈ ਕਾਰ ਦਾ ਨੰਬਰ ਹਿਮਾਚਲ ਪ੍ਰਦੇਸ਼ ਦਾ ਹੈ, ਜਿਸ ਦੀ ਭਾਲ ਲਈ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਨੇ ਕਾਰ ਡਰਾਈਵਰ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮਾਮਲੇ 'ਚ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਨੇ ਆਸ ਪਾਸ ਦੇ ਸੀਸੀਟੀਵੀ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਕਾਰ ਗੁਰੂਗ੍ਰਾਮ ਵੱਲ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
-