Tue, Apr 23, 2024
Whatsapp

Neha Sharma: ਭਾਗਲਪੁਰ ਤੋਂ ਚੋਣ ਲੜੇਗੀ ਨੇਹਾ ਸ਼ਰਮਾ? ਕਾਂਗਰਸੀ ਵਿਧਾਇਕ ਨੇ ਦਿੱਤਾ ਸੰਕੇਤ

Written by  KRISHAN KUMAR SHARMA -- March 24th 2024 05:54 PM -- Updated: March 24th 2024 05:56 PM
Neha Sharma: ਭਾਗਲਪੁਰ ਤੋਂ ਚੋਣ ਲੜੇਗੀ ਨੇਹਾ ਸ਼ਰਮਾ? ਕਾਂਗਰਸੀ ਵਿਧਾਇਕ ਨੇ ਦਿੱਤਾ ਸੰਕੇਤ

Neha Sharma: ਭਾਗਲਪੁਰ ਤੋਂ ਚੋਣ ਲੜੇਗੀ ਨੇਹਾ ਸ਼ਰਮਾ? ਕਾਂਗਰਸੀ ਵਿਧਾਇਕ ਨੇ ਦਿੱਤਾ ਸੰਕੇਤ

lok-sabha-election-2024ਬਿਹਾਰ (Bihar News) 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕਾਂਗਰਸ ਅਤੇ ਰਾਜਗ ਜਨਤਾ ਦਲ (RJD) 'ਚ ਸੀਟਾਂ ਨੂੰ ਲੈ ਕੇ ਅਜੇ ਤੱਕ ਵੰਡ ਨਹੀਂ ਹੋ ਸਕਦੀ ਹੈ, ਪਰ ਚਰਚਾ ਹੈ ਕਿ ਕਾਂਗਰਸ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ (Actress Neha Sharma) ਨੂੰ ਭਾਗਲਪੁਰ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ। ਨੇਹਾ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਅਜੀਤ ਸ਼ਰਮਾ (MLA Ajeet Sharma Daughter) ਦੀ ਧੀ ਹੈ।

ਵਿਧਾਇਕ ਵੱਲੋਂ ਵੀ ਆਪਣੀ ਕੁੜੀ ਦੇ ਚੋਣ ਲੜਨ ਨੂੰ ਲੈ ਕੇ ਸੰਕੇਤ ਦਿੱਤੇ ਹਨ, ਜਿਸ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ ਹਾਈਕਮਾਨ ਤੋਂ ਆਪਣੀ ਧੀ ਲਈ ਟਿਕਟ ਦੀ ਮੰਗ ਵੀ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਕਾਂਗਰਸ ਨੂੰ ਗਠਜੋੜ ਤਹਿਤ ਭਾਗਲਪੁਰ ਸੀਟ ਮਿਲਦੀ ਹੈ ਤਾਂ ਉਨ੍ਹਾਂ ਦੀ ਧੀ ਇਥੋਂ ਚੋਣ ਲੜੇ, ਕਿਉਂਕਿ ਉਹ ਪਹਿਲਾਂ ਹੀ ਵਿਧਾਇਕ ਹਨ। ਹਾਲਾਂਕਿ ਜੇਕਰ ਹਾਈਕਮਾਨ ਕਹੇਗੀ ਕਿ ਉਹ ਖੁਦ ਚੋਣ ਲੜਨ ਤਾਂ ਮੈਂ ਵੀ ਚੋਣ ਲੜ ਸਕਦਾ ਹਾਂ।


ਨੇਹਾ ਸ਼ਰਮਾ ਨੇ ਚੋਣ ਲੜਨ ਬਾਰੇ ਕੀ ਕਿਹਾ

ਅਜੀਤ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਨੇਹਾ ਨਾਲ ਵੀ ਗੱਲ ਕੀਤੀ ਸੀ, ਪਰ ਉਸ ਨੇ ਆਪਣੇ ਵੱਖ ਵੱਖ ਪ੍ਰੋਗਰਾਮਾਂ ਅਤੇ ਸ਼ੂਟ 'ਚ ਰੁੱਝੇ ਹੋਣ ਬਾਰੇ ਕਿਹਾ ਹੈ। ਉਸ ਨੇ ਕਿਹਾ, ''ਪਾਪਾ ਮੈਂ ਇਸ ਵਾਰ ਚੋਣ ਨਹੀਂ ਲੜ ਸਕਦੀ, ਜੇਕਰ ਤੁਸੀ ਮੈਨੂੰ 5-6 ਮਹੀਨੇ ਪਹਿਲਾਂ ਕਿਹਾ ਹੁੰਦਾ ਤਾਂ ਮੈਂ ਜ਼ਰੂਰ ਚੋਣ ਲੜ ਸਕਦੀ।''

ਅਜੀਤ ਸ਼ਰਮਾ ਨੇ ਅੱਗੇ ਕਿਹਾ, 'ਨੇਹਾ ਨੇ ਅਗਲੀ ਵਾਰ ਜ਼ਰੂਰ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ'। ਇਸ ਦੌਰਾਨ ਕਾਂਗਰਸੀ ਵਿਧਾਇਕ ਨੇ 'ਪਰਿਵਾਰਵਾਦ' ਜਾਂ ਵੰਸ਼ਵਾਦ ਦੀ ਰਾਜਨੀਤੀ ਹੋਣ ਦੇ ਕਿਸੇ ਵੀ ਦਾਅਵੇ ਨੂੰ ਰੱਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਨੇਹਾ ਸ਼ਰਮਾ ਨੇ ਸਾਲ 2010 'ਚ ਇਮਰਾਨ ਹਾਸ਼ਮੀ ਨਾਲ ਫਿਲਮ 'ਕਰੁੱਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਦੋਂ ਤੋਂ ਹੀ ਨੇਹਾ ਨੂੰ ਕਈ ਮਸ਼ਹੂਰ ਫਿਲਮਾਂ ਵਿੱਚ ਵੀ ਦੇਖਿਆ ਗਿਆ ਹੈ, ਜਿਸ ਵਿੱਚ 2013 ਵਿੱਚ ਰਿਲੀਜ਼ ਹੋਈ 'ਯਮਲਾ ਪਗਲਾ ਦੀਵਾਨਾ 2' ਅਤੇ 2020 ਵਿੱਚ ਰਿਲੀਜ਼ ਹੋਈ ਅਜੇ ਦੇਵਗਨ ਸਟਾਰਰ 'ਤਾਨਾਜੀ' ਵਰਗੀਆਂ ਫਿਲਮਾਂ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਵੀ ਨੇਹਾ ਬਹੁਤ ਮਸ਼ਹੂਰ ਹੈ, ਇਕੱਲੇ ਇੰਸਟਾਗ੍ਰਾਮ 'ਤੇ ਉਸ ਦੇ 21 ਮਿਲੀਅਨ ਫਾਲੋਅਰਜ਼ ਹਨ।

-

Top News view more...

Latest News view more...