Mon, Jul 20, 2026
Whatsapp

Phillaur : ਫਿਲੌਰ 'ਚ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ

Phillaur News : ਮ੍ਰਿਤਕ ਦੀ ਭੈਣ ਪੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ 3-4 ਅਣਪਛਾਤੇ ਵਿਅਕਤੀ ਉਸਦੇ ਭਰਾ ਨੂੰ ਫੋਨ ਕਰਕੇ ਆਪਣੇ ਨਾਲ ਲਿਜਾਣ ਦੀ ਗੱਲ ਕਰ ਰਹੇ ਸਨ। ਪਰਿਵਾਰ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।

Reported by:  PTC News Desk  Edited by:  KRISHAN KUMAR SHARMA -- July 19th 2026 07:34 PM -- Updated: July 19th 2026 08:17 PM
Phillaur : ਫਿਲੌਰ 'ਚ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ

Phillaur : ਫਿਲੌਰ 'ਚ 19 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ

Drug Overdose Death in Phillaur : ਫਿਲੌਰ ਦੇ ਨਜ਼ਦੀਕੀ ਪਿੰਡ ਮੌ ਸਾਹਿਬ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਹੈ, ਜਿੱਥੇ ਇਸ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਦੱਸੀ ਜਾ ਰਹੀ ਹੈ, ਉੱਥੇ ਹੀ ਜਹਰੀਲੀ ਚੀਜ਼ (Poison) ਦਾ ਵੀ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ 19 ਸਾਲਾ ਹਰਵਿੰਦਰ ਕੁਮਾਰ ਉਰਫ਼ ਹੈਰੀ ਪੁੱਤਰ ਹੁਸਨ ਲਾਲ ਵਜੋਂ ਹੋਈ ਹੈ।

ਹਰਵਿੰਦਰ ਨੂੰ 3-4 ਅਣਪਛਾਤੇ ਲੈ ਕੇ ਗਏ ਸੀ : ਮ੍ਰਿਤਕ ਦੀ ਭੈਣ


ਮ੍ਰਿਤਕ ਦੀ ਭੈਣ ਪੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ 3-4 ਅਣਪਛਾਤੇ ਵਿਅਕਤੀ ਉਸਦੇ ਭਰਾ ਨੂੰ ਫੋਨ ਕਰਕੇ ਆਪਣੇ ਨਾਲ ਲਿਜਾਣ ਦੀ ਗੱਲ ਕਰ ਰਹੇ ਸਨ। ਪਰਿਵਾਰ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਦੇ ਨਾਲ ਜਾਣ ਤੋਂ ਬਾਅਦ ਹਰਵਿੰਦਰ ਕੁਮਾਰ ਘਰ ਵਾਪਸ ਨਹੀਂ ਆਇਆ ਅਤੇ ਬਾਅਦ ਵਿੱਚ ਉਸਦੀ ਲਾਸ਼ ਮਿਲੀ।

ਇਹ ਵੀ ਪੜ੍ਹੋ... ਕੇਂਦਰੀ ਮੁਲਾਜ਼ਮਾਂ ਨੂੰ ਕਦੋਂ ਮਿਲੇਗਾ ਮਹਿੰਗਾਈ ਭੱਤਾ ? ਜਾਣੋ ਤਨਖਾਹ ਤੇ ਪੈਨਸ਼ਨ 'ਚ ਕਿੰਨਾ ਹੋਵੇਗਾ ਵਾਧਾ

ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਹਰਵਿੰਦਰ ਕੁਮਾਰ

ਮੌਕੇ 'ਤੇ ਪਹੁੰਚੇ ਕਾਗਰਸੀ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਮ੍ਰਿਤਕ ਆਪਣੇ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮੁਤਾਬਕ, ਚਾਰ ਵਿਅਕਤੀ ਜੋ ਖੁਦ ਵੀ ਗਲਤ ਸੰਗਤ ਵਿੱਚ ਸਨ, ਉਸਨੂੰ ਆਪਣੇ ਨਾਲ ਲੈ ਗਏ ਸਨ। ਸਵੇਰੇ ਕਰੀਬ 7 ਵਜੇ ਉਸਦੀ ਲਾਸ਼ ਸਕੂਲ ਦੇ ਮੈਦਾਨ ਵਿੱਚੋਂ ਬਰਾਮਦ ਹੋਈ। ਮੌਕੇ ਦੀ ਸਥਿਤੀ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਨੂੰ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੋ ਸਕਦਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋਣਗੇ।

ਪੁਲਿਸ ਨੇ 4 ਅਣਪਛਾਤਿਆਂ ਖਿਲਾਫ਼ ਦਰਜ ਕੀਤਾ ਕੇਸ

ਥਾਣਾ ਬਿਲਗਾ ਤੋਂ ਪਹੁੰਚੇ ਪੁਲਿਸ ਕਰਮਚਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਏਗੀ।

ਇਹ ਵੀ ਪੜ੍ਹੋ... ਸਰਕਾਰ ਦੇ ਪੱਖ 'ਚ ਆਇਆ ਦਿੱਲੀ ਹਾਈਕੋਰਟ ਦਾ ਫੈਸਲਾ, ਸਰਕਾਰੀ ਹਸਪਤਾਲ 'ਚ ਹੀ ਰਹਿਣਗੇ ਸੋਨਮ ਵਾਂਗਚੁਕ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK