Wed, May 1, 2024
Whatsapp

Canada Gold Heist: ਕੈਨੇਡਾ 'ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਮਾਮਲਾ; ਮਾਮਲੇ 'ਚ ਦੋ ਭਾਰਤੀ ਸਣੇ 6 ਮੁਲਜ਼ਮ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਨੇਡਾ ‘ਚ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਗਿਆ ਸੀ।

Written by  Aarti -- April 18th 2024 05:04 PM
Canada Gold Heist: ਕੈਨੇਡਾ 'ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਮਾਮਲਾ; ਮਾਮਲੇ 'ਚ ਦੋ ਭਾਰਤੀ ਸਣੇ 6 ਮੁਲਜ਼ਮ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Canada Gold Heist: ਕੈਨੇਡਾ 'ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਮਾਮਲਾ; ਮਾਮਲੇ 'ਚ ਦੋ ਭਾਰਤੀ ਸਣੇ 6 ਮੁਲਜ਼ਮ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Canada Gold Heist: ਕੈਨੇਡੀਅਨ ਅਤੇ ਯੂਐਸ ਪੁਲਿਸ ਨੇ ਪਿਛਲੇ ਸਾਲ ਏਅਰ ਕੈਨੇਡਾ ਦੀ ਕਾਰਗੋ ਸਹੂਲਤ ਤੋਂ ਸੋਨਾ ਅਤੇ ਵਿਦੇਸ਼ੀ ਮੁਦਰਾ (ਦੋਵੇਂ 1.6 ਕਰੋੜ ਡਾਲਰ) ਦੀ ਚੋਰੀ ਦੇ ਸਬੰਧ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਫੜਿਆ ਗਿਆ ਹੈ ਅਤੇ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਨੇਡਾ ‘ਚ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਗਿਆ ਸੀ।

ਦੱਸ ਦਈਏ ਕਿ ਕੈਨੇਡੀਅਨ ਪੁਲਿਸ ਦੁਆਰਾ ਚਾਰਜ ਕੀਤੇ ਗਏ ਵਿਅਕਤੀਆਂ ਵਿੱਚ ਏਅਰ ਕੈਨੇਡਾ ਦਾ ਇੱਕ ਕਰਮਚਾਰੀ ਵੀ ਸ਼ਾਮਲ ਹੈ ਜਿਸਨੇ ਮਾਲ ਚੋਰੀ ਕਰਨ ਲਈ ਏਅਰਵੇਅ ਦੇ ਜਾਅਲੀ ਬਿੱਲ ਬਣਾਏ ਸਨ। ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਵੀ ਸ਼ਾਮਲ ਹਨ। ਇਸ ਮੈਨੇਜਰ ਨੇ ਚੋਰੀ ਤੋਂ ਬਾਅਦ ਪੁਲਿਸ ਕਾਰਗੋ ਦੀ ਸਹੂਲਤ ਦਾ ਮੁਆਇਨਾ ਕੀਤਾ ਸੀ। ਇਹ ਕਾਰਗੋ ਅਪ੍ਰੈਲ 2023 ਵਿੱਚ ਜ਼ਿਊਰਿਖ ਤੋਂ ਟੋਰਾਂਟੋ ਪਹੁੰਚਿਆ ਸੀ। ਇਸ ਮਾਲ ਵਿੱਚ 419 ਕਿਲੋ ਵਜ਼ਨ ਦੀਆਂ 6,600 ਸੋਨੇ ਦੀਆਂ ਛੜੀਆਂ ਸਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 19 ਤੋਂ ਵੱਧ ਦੋਸ਼ ਲਾਏ ਹਨ। ਇਨ੍ਹਾਂ ਕੋਲੋਂ ਇਕ ਕਿਲੋ ਸੋਨਾ ਅਤੇ 34 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਹੋਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਚੋਰੀ ਹੋਇਆ ਸੋਨਾ ਪਿਘਲਾ ਕੇ ਕਿਸੇ ਹੋਰ ਚੀਜ਼ ਵਿੱਚ ਤਿਆਰ ਕੀਤਾ ਗਿਆ ਹੋਵੇ, ਇਸ ਲਈ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ। ਪੁਲਿਸ ਨੇ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 65 ਹਥਿਆਰ ਬਰਾਮਦ ਕੀਤੇ ਹਨ ਅਤੇ ਦੋਸ਼ ਲਾਇਆ ਹੈ ਕਿ ਇਹ ਚੋਰੀ ਦੇ ਪੈਸਿਆਂ ਨਾਲ ਖਰੀਦੇ ਗਏ ਸਨ।

ਇਨ੍ਹਾਂ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ 

ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕ ਮੈਵਿਟੀ ਨੇ ਦੱਸਿਆ ਕਿ ਏਅਰ ਕੈਨੇਡਾ ਦੇ 54 ਸਾਲਾ ਕਰਮਚਾਰੀ ਪਰਮਪਾਲ ਸਿੱਧੂ ਵਾਸੀ ਬਰੈਂਪਟਨ, 37 ਸਾਲਾ ਜਿਊਲਰੀ ਸਟੋਰ ਦੇ ਮਾਲਕ ਅਲੀ ਰਾਜਾ ਵਾਸੀ ਟੋਰਾਂਟੋ, 40 ਸਾਲਾ ਅਮਿਤ ਜਲੋਟਾ ਵਾਸੀ ਓਕਵਿਲ, 43 ਸਾਲਾ -ਜਾਰਜਟਾਊਨ ਦੇ ਰਹਿਣ ਵਾਲੇ ਅਮਦ ਚੌਧਰੀ ਅਤੇ ਬਰੈਂਪਟਨ ਦੇ ਰਹਿਣ ਵਾਲੇ 35 ਸਾਲਾ ਪ੍ਰਸਾਦ ਨੂੰ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਸ਼ਾਮਲ ਹੈ। ਜਦਕਿ ਸੋਨੇ ਦਾ ਮਾਲ ਚੁੱਕਣ ਵਾਲਾ ਟਰੱਕ ਡਰਾਈਵਰ, ਬਰੈਂਪਟਨ ਦਾ 25 ਸਾਲਾ ਦੁਰਾਂਤੇ ਕਿੰਗ-ਮੈਕਲੀਨ, ਇਸ ਸਮੇਂ ਹਥਿਆਰ ਰੱਖਣ ਅਤੇ ਤਸਕਰੀ ਦੇ ਦੋਸ਼ਾਂ ਵਿੱਚ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ।

ਕੈਨੇਡੀਅਨ ਪੁਲਿਸ ਇਸ ਸਮੇਂ ਬਰੈਂਪਟਨ ਨਿਵਾਸੀ 31 ਸਾਲਾ ਸਿਮਰਨ ਪ੍ਰੀਤ ਪਨੇਸਰ ਅਤੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ, ਬਰੈਂਪਟਨ ਨਿਵਾਸੀ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਨਿਵਾਸੀ 42 ਸਾਲਾ ਅਰਸਲਾਨ ਚੌਧਰੀ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ, ਦੇਖੋ ਵਾਇਰਲ ਵੀਡੀਓ

- PTC NEWS

Top News view more...

Latest News view more...