Mon, Jun 17, 2024
Whatsapp

New Canadian Citizenship Rule: ਕੈਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ 'ਚ ਕਰਨ ਜਾ ਰਹੀ ਹੈ ਵੱਡਾ ਬਦਲਾਅ, ਭਾਰਤੀਆਂ ਦੀ ਹੋ ਜਾਵੇਗੀ ਬੱਲੇ-ਬੱਲੇ !

ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਵਿੱਚ 2009 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਮੂਲ ਦੇ ਅਧਾਰ 'ਤੇ ਨਾਗਰਿਕਤਾ ਵਿੱਚ 'ਪਹਿਲੀ ਪੀੜ੍ਹੀ ਦੀ ਥ੍ਰੈਸ਼ਹੋਲਡ' ਸ਼ਾਮਲ ਕੀਤੀ ਜਾ ਸਕੇ।

Written by  Aarti -- May 25th 2024 03:37 PM
New Canadian Citizenship Rule: ਕੈਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ 'ਚ ਕਰਨ ਜਾ ਰਹੀ ਹੈ ਵੱਡਾ ਬਦਲਾਅ, ਭਾਰਤੀਆਂ ਦੀ ਹੋ ਜਾਵੇਗੀ ਬੱਲੇ-ਬੱਲੇ !

New Canadian Citizenship Rule: ਕੈਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ 'ਚ ਕਰਨ ਜਾ ਰਹੀ ਹੈ ਵੱਡਾ ਬਦਲਾਅ, ਭਾਰਤੀਆਂ ਦੀ ਹੋ ਜਾਵੇਗੀ ਬੱਲੇ-ਬੱਲੇ !

New Canadian Citizenship Rule: ਕੈਨੇਡੀਅਨ ਸਰਕਾਰ ਨਾਗਰਿਕਤਾ ਨਾਲ ਸਬੰਧਤ ਕਾਨੂੰਨ ਵਿੱਚ ਅਹਿਮ ਬਦਲਾਅ ਕਰਨ ਜਾ ਰਹੀ ਹੈ। ਵੀਰਵਾਰ ਨੂੰ ਪੇਸ਼ ਕੀਤੇ ਗਏ ਇਸ ਕਾਨੂੰਨ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਿੱਤੀ ਹੈ। ਇਹ ਕਾਨੂੰਨ ਪਹਿਲੀ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਨਾਗਰਿਕਤਾ ਦਾ ਵਿਸਤਾਰ ਕਰਦਾ ਹੈ। ਇਸ ਕਾਨੂੰਨ ਦਾ ਭਾਰਤ ਸਮੇਤ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੇ ਸਵਾਗਤ ਕੀਤਾ ਹੈ।

ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਵਿੱਚ 2009 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਮੂਲ ਦੇ ਅਧਾਰ 'ਤੇ ਨਾਗਰਿਕਤਾ ਵਿੱਚ 'ਪਹਿਲੀ ਪੀੜ੍ਹੀ ਦੀ ਥ੍ਰੈਸ਼ਹੋਲਡ' ਸ਼ਾਮਲ ਕੀਤੀ ਜਾ ਸਕੇ। ਇਸਦਾ ਮਤਲਬ ਹੈ ਕਿ ਕੈਨੇਡਾ ਤੋਂ ਬਾਹਰ ਕੈਨੇਡੀਅਨ ਮਾਪਿਆਂ ਦੇ ਘਰ ਪੈਦਾ ਹੋਏ ਬੱਚੇ ਨੂੰ ਤਾਂ ਹੀ ਨਾਗਰਿਕਤਾ ਮਿਲਦੀ ਹੈ ਜੇਕਰ ਮਾਤਾ-ਪਿਤਾ ਕੈਨੇਡਾ ਵਿੱਚ ਪੈਦਾ ਹੋਏ ਹੋਣ। ਅਜਿਹੀ ਸਥਿਤੀ ਵਿੱਚ ਕੈਨੇਡਾ ਤੋਂ ਬਾਹਰ ਪੈਦਾ ਹੋਏ ਕੈਨੇਡੀਅਨ ਨਾਗਰਿਕਾਂ ਦੇ ਦੇਸ਼ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਆਪਣੇ ਆਪ ਹੀ ਨਾਗਰਿਕਤਾ ਨਹੀਂ ਮਿਲਦੀ।


ਇੱਥੇ ਦੱਸਣਯੋਗ ਹੈ ਕਿ ਪ੍ਰਸਤਾਵਿਤ ਸੋਧ ਪਿਛਲੇ ਸਾਲ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਆਈ ਹੈ ਜਿਸ ਨੇ ਪਹਿਲੀ ਪੀੜ੍ਹੀ ਦੀਆਂ ਸੀਮਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਕੈਨੇਡੀਅਨ ਸਰਕਾਰ ਨੇ ਇਸ ਹੁਕਮ ਖਿਲਾਫ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਸੀ।

ਇਮੀਗ੍ਰੇਸ਼ਨ ਅਟਾਰਨੀ ਪਵਨ ਢਿੱਲੋਂ ਨੇ ਕਾਨੂੰਨ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਏ ਦਾ ਜਨਮ ਭਾਰਤ 'ਚ ਹੋਇਆ। ਬਾਅਦ ਵਿਚ ਉਹ ਕੈਨੇਡਾ ਚਲਾ ਗਿਆ ਅਤੇ ਉਥੋਂ ਦੀ ਨਾਗਰਿਕਤਾ ਲੈ ਲਈ। ਏ ਨੇ ਭਾਰਤ ਪਰਤਣ 'ਤੇ ਬੀ ਨੂੰ ਜਨਮ ਦਿੱਤਾ। ਬੀ ਦੀ ਮਾਂ ਕੈਨੇਡੀਅਨ ਨਾਗਰਿਕ ਹੈ ਪਰ ਕੈਨੇਡੀਅਨ ਸਰਕਾਰ ਪਹਿਲੀ ਪੀੜ੍ਹੀ ਦੀ ਸੀਮਾ ਨਿਯਮ ਦੇ ਤਹਿਤ ਇਸ ਬੱਚੇ ਨੂੰ ਨਾਗਰਿਕਤਾ ਨਹੀਂ ਦੇ ਸਕਦੀ ਸੀ। ਯਾਨੀ ਪਹਿਲੀ ਪੀੜੀ ਜੋ ਵਿਦੇਸ਼ ’ਚ ਪੈਦਾ ਹੋਈ ਸੀ, ਉਸ ਨੂੰ ਵਿਦੇਸ਼ ’ਚ ਪੈਦਾ ਹੋਈ ਦੂਜੀ ਪੀੜੀ ਨੂੰ ਵੰਸ਼ ਦੇ ਆਧਾਰ ’ਤੇ ਨਾਗਰਿਕਤਾ ਦੇਣ ਦਾ ਅਧਿਕਾਰ ਨਹੀਂ ਸੀ। 

ਖੈਰ ਹੁਣ ਪ੍ਰਸਤਾਵਿਤ ਸੋਧ 2009 ਤੋਂ ਵਿਦੇਸ਼ਾਂ ਵਿੱਚ ਜਨਮੇ ਕੈਨੇਡੀਅਨ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰੇਗੀ। ਇੱਕ ਵਾਰ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ, ਕੈਨੇਡਾ ਤੋਂ ਬਾਹਰ ਪੈਦਾ ਹੋਏ ਲੋਕਾਂ ਲਈ ਇੱਕ ਨਵਾਂ ਮਹੱਤਵਪੂਰਨ ਕੁਨੈਕਸ਼ਨ ਟੈਸਟ ਬਣਾਇਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਪ੍ਰਸਤਾਵਿਤ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੈਨੇਡੀਅਨ ਨਾਗਰਿਕ ਬਣਨ ਦੇ ਯੋਗ ਹੋਣ ਵਾਲੇ ਭਾਰਤੀਆਂ ਨੂੰ ਇਸ ਲਈ ਅਪਲਾਈ ਕਰਨਾ ਹੋਵੇਗਾ। ਹਾਲਾਂਕਿ ਭਾਰਤੀ ਕਾਨੂੰਨ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ।

ਇਹ ਵੀ ਪੜ੍ਹੋ: ਅੱਜ ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਨੇ ਪਹਿਲੀ ਵਾਰ ਕਾਂਗਰਸ ਨੂੰ ਨਹੀਂ ਪਾਈ ਵੋਟ, ਇੱਥੇ ਪੜ੍ਹੋ ਪੂਰੀ ਖ਼ਬਰ

- PTC NEWS

Top News view more...

Latest News view more...

PTC NETWORK