Fri, Oct 23, 2026
Whatsapp

Chandigarh Police ਦੀ ਵੱਡੀ ਕਾਰਵਾਈ ,10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 2 ਮੁਲਜ਼ਮ ਕਾਬੂ

ਇੱਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ

Reported by:  PTC News Desk  Edited by:  Jaswinder Kaur -- October 23rd 2026 07:31 PM
Chandigarh Police ਦੀ ਵੱਡੀ ਕਾਰਵਾਈ ,10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 2 ਮੁਲਜ਼ਮ ਕਾਬੂ

Chandigarh Police ਦੀ ਵੱਡੀ ਕਾਰਵਾਈ ,10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 2 ਮੁਲਜ਼ਮ ਕਾਬੂ

Chandigarh Police has arrested 2 accused :  ਚੰਡੀਗੜ੍ਹ ਵਿੱਚ ਇੱਕ ਬਿਲਡਰ ਨੂੰ ਧਮਕੀਆਂ ਦੇ ਕੇ ਉਸ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਸੈਕਟਰ-19 ਥਾਣੇ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਇੱਕ ਬਿਲਡਰ ਨੂੰ ਫੋਨ ਕਾਲਾਂ ਰਾਹੀਂ ਗਾਲ੍ਹਾਂ ਕੱਢ ਕੇ ਧਮਕੀਆਂ ਦਿੱਤੀਆਂ ਗਈਆਂ ਸਨ। ਮੁਲਜ਼ਮਾਂ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦਾ ਦੋਸ਼ ਹੈ।

ਇਹ ਵੀ ਪੜ੍ਹੋ : 

ਪੰਜਾਬ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ , ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ, ਇਕ ਫ਼ਰਾਰ

ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਤਕਨੀਕੀ ਜਾਣਕਾਰੀ ਅਤੇ ਮੋਬਾਈਲ ਨੰਬਰਾਂ ਦੀ ਜਾਂਚ ਦੇ ਆਧਾਰ ’ਤੇ ਪੰਜਾਬ ਦੇ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ। ਇਸ ਦੌਰਾਨ 19 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ-18 ਵਿੱਚ ਹਾਕੀ ਸਟੇਡੀਅਮ ਨੇੜੇ ਕੱਚੀ ਪਾਰਕਿੰਗ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਪਛਾਣ ਅਰਨਦੀਪ ਸਿੰਘ, ਉਮਰ 30 ਸਾਲ ਅਤੇ ਬੰਟੀ ਉਰਫ਼ ਬੰਟੀ ਅਟਵਾਲ ਉਰਫ਼ ਸਨੀ, ਉਮਰ 20 ਸਾਲ ਦੋਵੇਂ ਵਾਸੀ ਪਿੰਡ ਚੌਧਰੀਵਾਲਾ, ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਨਦੀਪ ਸਿੰਘ ’ਤੇ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਸਿਮ ਕਾਰਡ ਤਿਆਰ ਕਰਵਾ ਕੇ ਆਪਣੇ ਸਾਥੀਆਂ ਨੂੰ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਪੁਲਿਸ ਮੁਤਾਬਕ ਬੰਟੀ ਦੇ ਗੈਂਗਸਟਰਾਂ ਨਾਲ ਸੰਪਰਕ ਹੋਣ ਅਤੇ ਸਨੈਪਚੈਟ ਸਮੇਤ ਹੋਰ ਡਿਜੀਟਲ ਐਪਸ ਰਾਹੀਂ ਗੱਲਬਾਤ ਕਰਨ ਦੇ ਤੱਥ ਵੀ ਜਾਂਚ ਵਿੱਚ ਸਾਹਮਣੇ ਆਏ ਹਨ। ਪੁਲਿਸ ਅਨੁਸਾਰ ਬਿਲਡਰ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੀ ਕਥਿਤ ਸਾਜ਼ਿਸ਼ ਰਚੀ ਗਈ ਸੀ। ਜਾਂਚ ਦੌਰਾਨ ਬਿਲਡਰ ’ਤੇ ਗੋਲੀ ਚਲਾਉਣ ਦੀ ਯੋਜਨਾ ਅਤੇ ਹਥਿਆਰ ਦੀ ਸਪਲਾਈ ਸਬੰਧੀ ਜਾਣਕਾਰੀ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜ਼ਮ ਬੰਟੀ ਦੀ ਨਿਸ਼ਾਨਦੇਹੀ ’ਤੇ ਇੱਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁਲਿਸ ਰਿਮਾਂਡ ਦੌਰਾਨ ਧਮਕੀ ਭਰੀਆਂ ਕਾਲਾਂ ਲਈ ਵਰਤੇ ਗਏ ਸਿਮ ਕਾਰਡ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਵਲੋਂ ਫਿਰੌਤੀ, ਅਪਰਾਧਿਕ ਧਮਕੀਆਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ।







- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK