Tue, Apr 16, 2024
Whatsapp

ਪੰਜਾਬ ’ਚ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ CM ਮਾਨ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ: ਸੁਖਬੀਰ ਸਿੰਘ ਬਾਦਲ

Written by  KRISHAN KUMAR SHARMA -- April 01st 2024 07:03 PM
ਪੰਜਾਬ ’ਚ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ CM ਮਾਨ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ: ਸੁਖਬੀਰ ਸਿੰਘ ਬਾਦਲ

ਪੰਜਾਬ ’ਚ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ CM ਮਾਨ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਕਾਰਪੋਰੇਟ ਏਜੰਡਾ ਲਾਗੂ ਕਰ ਕੇ ਕਿਸਾਨਾਂ ਦੀ ਜਿਣਸ ਦੀ ਖਰੀਦਾਰੀ ’ਤੇ ਉਨ੍ਹਾਂ ਦਾ ਏਕਾਅਧਿਕਾਰ ਕਰਵਾ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਭਗਵੰਤ ਮਾਨ ਭੇਡੂ ਦੇ ਭੇਸ ’ਚ ਭੇੜੀਆ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਬਣ ਗਿਆ ਹੈ ਜਿਸਨੇ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ, ਜਿਨ੍ਹਾਂ ਖਿਲਾਫ 700 ਤੋਂ ਜ਼ਿਆਦਾ ਕਿਸਾਨਾਂ ਨੇ ਲੰਬੇ ਸੰਘਰਸ਼ ਵਿਚ ਸ਼ਹੀਦੀਆਂ ਦਿੱਤੀਆਂ ਸਨ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ (AAP) ਨੇ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰ ਕੇ ਉਲਟਾ ਉਨ੍ਹਾਂ ਦੀ ਪਿੱਠ ਵਿਚ ਹੀ ਛੁਰਾ ਮਾਰਿਆ ਹੈ। ਉਹ ਇਕ ਪਾਸੇ ਤਾਂ ਕਿਸਾਨਾਂ ਨਾਲ ਦੋਸਤੀ ਦਾ ਢਕਵੰਜ ਕਰਦੇ ਰਹੇ ਤੇ ਦੂਜੇ ਪਾਸੇ ਲੁਕਵੇਂ ਤੌਰ ’ਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਮਿਲਦੇ ਰਹੇ। ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਉਨ੍ਹਾਂ ਦੇ ਆਪਣੇ ਸੂਬੇ ਵਿਚ ਹੀ ਹਰਿਆਣਾ ਪੁਲਿਸ ਵੱਲੋਂ ਦਿਨ ਦਿਹਾੜੇ ਗੋਲੀਬਾਰੀ ਕਰਨ ਦੇ ਮਾਮਲੇ ’ਤੇ ਚੁੱਪ ਰਹੇ ਜਿਸ ਕਾਰਨ ਸ਼ੁਭਕਰਨ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋ ਗਿਆ ਤੇ ਅਣਗਿਣਤ ਕਿਸਾਨ ਜ਼ਖ਼ਮੀ ਹੋਏ।


'ਕਿਸਾਨਾਂ ਦੀ ਪਿੱਠ 'ਚ ਮਾਰਿਆ ਛੁਰਾ'

ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਨੇ ਸਰਕਾਰੀ ਖਰੀਦ ਮੰਡੀਆਂ ਖਤਮ ਕਰ ਕੇ ਅਤੇ ਵੱਡੇ ਘਰਾਣਿਆਂ ਦੇ ਗੋਦਾਮਾਂ ਨੂੰ ਖਰੀਦ ਕੇਂਦਰਾਂ ਵਿਚ ਬਦਲ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਜਦੋਂ ਕਿ ਉਹ ਦਾਅਵਾ ਕਰਦੇ ਰਹੇ ਕਿ ਉਹ ਕਿਸਾਨਾਂ ਨਾਲ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ਵੇਚ ਕੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਬਦਲੇ ਵਿਚ ਕੀ ਲਿਆ ਹੈ, ਇਸ ਬਾਰੇ ਉਹ ਸਾਰੇ ਪੰਜਾਬੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਜੀਵਨ ਤੇ ਮੌਤ ਦਾ ਸਵਾਲ ਹੈ ਤੇ ਭਗਵੰਤ ਮਾਨ ਇਹ ਨਹੀਂ ਆਖ ਸਕਦੇ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਕਿਸਾਨ ਕੀ ਚਾਹੁੰਦੇ ਹਨ। ਦੁਨੀਆਂ ਸਾਰਾ ਸੱਚ ਜਾਣਦੀ ਹੈ।

'ਖੇਤੀ ਕਾਨੂੰਨ ਲਾਗੂ ਕਰਨਾ ਭਗਵੰਤ ਮਾਨ ਦਾ ਦੋਗਲਾਪਣ'

ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਕਈ ਮੂੰਹਾਂ ਸੱਪ ਹੈ। ਉਨ੍ਹਾਂ ਕਿਹਾ ਕਿ ਇਹ ਕਾਲੇ ਖੇਤੀ ਕਾਨੂੰਨ ਲਾਗੂ ਕਰਨਾ ਭਗਵੰਤ ਮਾਨ ਦੇ ਦੋਗਲੇਪਨ ਦੀ ਇਕ ਉਦਾਹਰਣ ਹੈ ਤੇ ਭਗਵੰਤ ਮਾਨ ਪੰਜਾਬ ਅਤੇ ਕਿਸਾਨਾਂ ਨਾਲ ਸਬੰਧਤ ਹਰ ਮਾਮਲੇ ’ਤੇ ਦੋਗਲਾ ਕਿਰਦਾਰ ਨਿਭਾਉਂਦੇ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਚੁਪ ਚੁਪੀਤੇ ਹੀ ਚੰਡੀਗੜ੍ਹ, ਦਰਿਆਈ ਪਾਣੀ, ਪੰਜਾਬੀ ਭਾਸ਼ਾ ਅਤੇ ਬੀ ਬੀ ਐਮ ਬੀ ’ਤੇ ਸਾਡੇ ਕੰਟਰੋਲ ਸਮੇਤ ਅਨੇਕਾਂ ਅਹਿਮ ਮੁੱਦਿਆਂ ’ਤੇ ਪੰਜਾਬ ਦੇ ਲੋਕਾਂ ਦੇ ਹਿੱਤ ਸਰੰਡਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ਕਿਸਾਨਾਂ ਨਾਲ ਧੋਖੇ ਦਾ ਕਦੇ ਵੀ ਮੁਆਫ ਨਾ ਕੀਤਾ ਜਾ ਸਕਣ ਵਾਲਾ ਗੁਨਾਹ ਹੈ।

-

adv-img

Top News view more...

Latest News view more...