Thu, Oct 10, 2024
Whatsapp

ਮਾਨ ਸਰਕਾਰ ਦਾ ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਪੰਜਾਬ 'ਚ 15 ਸਾਲ ਪੁਰਾਣੇ ਵਾਹਨਾਂ 'ਤੇ ਲੱਗੇਗਾ 'ਗਰੀਨ ਟੈਕਸ'

Green Tax in Punjab : ਪੰਜਾਬ ਸਰਕਾਰ ਵੱਲੋਂ ਇਹ ਟੈਕਸ ਸੂਬੇ ਵਿੱਚ 15 ਸਾਲ ਤੋਂ ਉਪਰ ਉਮਰ ਹੰਢਾ ਚੁੱਕੇ ਵਾਹਨਾਂ 'ਤੇ ਲਾਇਆ ਗਿਆ ਹੈ, ਜਿਸ ਤਹਿਤ 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਟੈਕਸ ਦੀ ਸਲੈਬ ਰੱਖੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- August 17th 2024 06:52 PM -- Updated: August 17th 2024 07:00 PM
ਮਾਨ ਸਰਕਾਰ ਦਾ ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਪੰਜਾਬ 'ਚ 15 ਸਾਲ ਪੁਰਾਣੇ ਵਾਹਨਾਂ 'ਤੇ ਲੱਗੇਗਾ 'ਗਰੀਨ ਟੈਕਸ'

ਮਾਨ ਸਰਕਾਰ ਦਾ ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਪੰਜਾਬ 'ਚ 15 ਸਾਲ ਪੁਰਾਣੇ ਵਾਹਨਾਂ 'ਤੇ ਲੱਗੇਗਾ 'ਗਰੀਨ ਟੈਕਸ'

Punjab Government Green Tax on Vehicle : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰੱਖੜੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਪੰਜਾਬ ਦੇ ਵਾਹਨ ਚਾਲਕਾਂ ਨੂੰ ਵੱਡਾ ਝਟਕਾ ਦਿੰਦਿਆਂ 'ਗਰੀਨ ਟੈਕਸ' ਲਗਾਇਆ ਹੈ। ਪੰਜਾਬ ਸਰਕਾਰ ਵੱਲੋਂ ਇਹ ਟੈਕਸ ਸੂਬੇ ਵਿੱਚ 15 ਸਾਲ ਤੋਂ ਉਪਰ ਉਮਰ ਹੰਢਾ ਚੁੱਕੇ ਵਾਹਨਾਂ 'ਤੇ ਲਾਇਆ ਗਿਆ ਹੈ, ਜਿਸ ਤਹਿਤ 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਟੈਕਸ ਦੀ ਸਲੈਬ ਰੱਖੀ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਹ 'Green Tax' ਦਾ ਇਹ ਏਜੰਡਾ ਲੰਘੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਕੈਬਨਿਟ ਵੱਲੋਂ ਮਨਜੂਰੀ ਦਿੱਤੀ ਗਈ ਹੈ, ਜਿਸ ਪਿੱਛੋਂ ਹੁਣ ਇਹ ਪੰਜਾਬ ਸਰਕਾਰ ਦੀ ਨਵੀਂ ਸਕਰੈਪ ਨੀਤੀ ਦਾ ਹਿੱਸਾ ਬਣ ਗਿਆ ਹੈ।


ਸਕਰੈਪ ਨੀਤੀ ਅਨੁਸਾਰ ਵਾਹਨਾਂ 'ਤੇ ਗਰੀਨ ਟੈਕਸ ਦੀ ਸਲੈਬ

  • 15 ਸਾਲ ਪੁਰਾਣੇ ਵਾਹਨਾਂ 'ਤੇ ਹੁਣ ਦੇਣਾ ਪਵੇਗਾ 'ਗਰੀਨ ਟੈਕਸ'
  • 4000 ਹਜ਼ਾਰ ਤੋਂ ਲੈ ਕੇ 6000 ਹਜ਼ਾਰ ਰੁਪਏ ਤੱਕ ਲੱਗੇਗਾ ਟੈਕਸ
  • 1500 ਸੀਸੀ ਤੱਕ ਚਾਰ ਪਹੀਆ ਪੈਟਰੋਲ-ਡੀਜ਼ਲ ਵਾਹਨਾਂ 'ਤੇ 4000 ਰੁਪਏ
  • 1500 ਸੀਸੀ ਤੋਂ ਉਪਰ ਵਾਹਨਾਂ 'ਤੇ 6000 ਰੁਪਏ
  • ਟੂ-ਵਹੀਲਰ 'ਤੇ 500 ਰੁਪਏ ਟੈਕਸ
  • ਥ੍ਰੀ-ਵਹੀਲਰ 'ਤੇ 300 ਰੁਪਏ ਅਤੇ ਮੈਕਸੀ ਕੈਬ 'ਤੇ ਦੇਣਾ ਪਵੇਗਾ 500 ਰੁਪਏ ਟੈਕਸ

- PTC NEWS

Top News view more...

Latest News view more...

PTC NETWORK