Tue, Sep 1, 2026
Whatsapp

Gas Cylinder Price Hike : ਮਹਿੰਗਾਈ ਦਾ ਵੱਡਾ ਝਟਕਾ ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 10 ਰੁਪਏ ਦੇ ਲਗਭਗ ਵਾਧਾ

LPG Gas Price Hike : ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ ਵਾਧੇ ਤੋਂ ਬਾਅਦ, ਦਿੱਲੀ ਵਿੱਚ ਇਸਦੀ ਕੀਮਤ ₹2747.50 ਤੱਕ ਪਹੁੰਚ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ; ਇਸ ਸਾਲ ਗੈਸ ਸਿਲੰਡਰ ਦੀਆਂ ਕੀਮਤਾਂ ਕਈ ਵਾਰ ਬਦਲੀਆਂ ਹਨ।

Reported by:  PTC News Desk  Edited by:  KRISHAN KUMAR SHARMA -- September 01st 2026 10:43 AM -- Updated: September 01st 2026 10:49 AM
Gas Cylinder Price Hike : ਮਹਿੰਗਾਈ ਦਾ ਵੱਡਾ ਝਟਕਾ ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 10 ਰੁਪਏ ਦੇ ਲਗਭਗ ਵਾਧਾ

Gas Cylinder Price Hike : ਮਹਿੰਗਾਈ ਦਾ ਵੱਡਾ ਝਟਕਾ ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 10 ਰੁਪਏ ਦੇ ਲਗਭਗ ਵਾਧਾ

LPG Gas cylinder Price Hike : ਕੇਂਦਰ ਸਰਕਾਰ ਨੇ ਅੱਜ 1 ਸਤੰਬਰ ਨੂੰ ਲੋਕਾਂ ਨੂੰ ਮਹਿੰਗਾਈ ਦਾ ਨਵਾਂ ਝਟਕਾ ਦਿੱਤਾ ਹੈ। ਸਰਕਾਰ ਦੀਆਂ ਤੇਲ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਕੇਂਦਰ ਸਰਕਾਰ ਦੇ ਹੁਕਮ 'ਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ 1 ਸਤੰਬਰ, 2026 ਨੂੰ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ₹9.50 ਵਧਾ ਦਿੱਤੀ ਹੈ।

ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ ਵਾਧੇ ਤੋਂ ਬਾਅਦ, ਦਿੱਲੀ ਵਿੱਚ ਇਸਦੀ ਕੀਮਤ ₹2747.50 ਤੱਕ ਪਹੁੰਚ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ; ਇਸ ਸਾਲ ਗੈਸ ਸਿਲੰਡਰ ਦੀਆਂ ਕੀਮਤਾਂ ਕਈ ਵਾਰ ਬਦਲੀਆਂ ਹਨ।

ਇਹ ਵੀ ਪੜ੍ਹੋ... US 'ਚ 15 ਸਾਲ ਬਾਅਦ ਭਾਰਤੀ ਸਿੱਖ ਕੈਬ ਡਰਾਈਵਰ ਦੀ ਨਾਗਰਿਕਤਾ ਹੋਈ ਰੱਦ

ਕੇਂਦਰ ਸਰਕਾਰ ਨੇ 2026 'ਚ ਸਿਰਫ਼ ਦੋ ਵਾਰ ਘਟਾਈਆਂ ਕੀਮਤਾਂ

2026 ਵਿੱਚ ਹੁਣ ਤੱਕ ਵਪਾਰਕ ਐਲਪੀਜੀ ਦੀਆਂ ਕੀਮਤਾਂ ਕਈ ਵਾਰ ਬਦਲੀਆਂ ਹਨ। ਇਨ੍ਹਾਂ ਅੱਠ ਮਹੀਨਿਆਂ ਵਿੱਚ, ਅੱਠ ਬਦਲਾਅ ਹੋਏ ਹਨ, ਕੀਮਤਾਂ ਛੇ ਵਾਰ ਵਧੀਆਂ ਹਨ ਅਤੇ ਦੋ ਵਾਰ ਘਟੀਆਂ ਹਨ। ਆਓ ਮਾਸਿਕ ਸੂਚੀ 'ਤੇ ਇੱਕ ਨਜ਼ਰ ਮਾਰੀਏ:

  • ਜਨਵਰੀ: ₹111 ਦਾ ਵਾਧਾ
  • ਫਰਵਰੀ: ₹49 ਦਾ ਵਾਧਾ
  • ਮਾਰਚ: ₹144 ਦਾ ਵਾਧਾ
  • ਅਪ੍ਰੈਲ: ₹195.50 ਦਾ ਵਾਧਾ
  • ਮਈ: ₹993 ਦਾ ਵਾਧਾ
  • ਜੂਨ: ₹42 ਦਾ ਵਾਧਾ
  • ਜੁਲਾਈ ਵਿੱਚ ਕੀਮਤ ₹183.50 ਘਟੀ
  • ਅਗਸਤ ਵਿੱਚ ਕੀਮਤ ₹192 ਘਟੀ

ਗੈਸ ਕੀਮਤਾਂ 'ਚ ਵਾਧੇ ਦਾ ਕਿਹੜੇ ਲੋਕਾਂ 'ਤੇ ਪਵੇਗਾ ਪ੍ਰਭਾਵ ?

ਵਪਾਰਕ ਐਲਪੀਜੀ ਸਿਲੰਡਰ ਮੁੱਖ ਤੌਰ 'ਤੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਕੰਟੀਨਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਵਰਤੇ ਜਾਂਦੇ ਹਨ। ਇਸ ਲਈ, ਕੀਮਤਾਂ ਵਿੱਚ ਵਾਧਾ ਜਾਂ ਕਮੀ ਸਿੱਧੇ ਤੌਰ 'ਤੇ ਇਨ੍ਹਾਂ ਕਾਰੋਬਾਰਾਂ ਦੀਆਂ ਲਾਗਤਾਂ ਨੂੰ ਪ੍ਰਭਾਵਤ ਕਰਦੀ ਹੈ, ਅਤੇ ਇਹ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿੱਚ ਵੀ ਪ੍ਰਤੀਬਿੰਬਤ ਹੋ ਸਕਦੀ ਹੈ। ਜਦੋਂ ਕੀਮਤਾਂ ਬਹੁਤ ਜ਼ਿਆਦਾ ਵਧਦੀਆਂ ਹਨ, ਤਾਂ ਰੈਸਟੋਰੈਂਟ ਜਾਂ ਹੋਟਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਾਉਂਦੇ ਹਨ, ਜਿਸ ਨਾਲ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧਦਾ ਹੈ।

ਇਹ ਵੀ ਪੜ੍ਹੋ... ਵਿਆਹ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ, ਤਲਾਕ ਲੈਣ ਪਿੱਛੇ ਦੱਸੀ ਇਹ ਵਜ੍ਹਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK