Sun, Jul 21, 2024
Whatsapp

Cow Milk For Babies : ਛੋਟੇ ਬੱਚਿਆਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ ਗਾਂ ਦਾ ਦੁੱਧ ? ਜਾਣੋ ਮਾਹਰਾਂ ਦੀ ਰਾਇ

Cow Milk For Babies : ਗਾਂ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਹਾਈ ਕੰਪਲੈਕਸ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਗਾਂ ਦੇ ਵੱਛੇ ਨੂੰ ਜਨਮ ਤੋਂ ਤੁਰੰਤ ਬਾਅਦ ਖੜ੍ਹੇ ਹੋਣ ਅਤੇ ਤੁਰਨ 'ਚ ਮਦਦ ਕਰਦਾ ਹੈ। ਪਰ ਇਹ ਛੋਟੇ ਬੱਚਿਆਂ ਦੇ ਗੁਰਦਿਆਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।

Reported by:  PTC News Desk  Edited by:  KRISHAN KUMAR SHARMA -- June 18th 2024 07:30 AM -- Updated: June 17th 2024 05:31 PM
Cow Milk For Babies : ਛੋਟੇ ਬੱਚਿਆਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ ਗਾਂ ਦਾ ਦੁੱਧ ? ਜਾਣੋ ਮਾਹਰਾਂ ਦੀ ਰਾਇ

Cow Milk For Babies : ਛੋਟੇ ਬੱਚਿਆਂ ਨੂੰ ਕਿਉਂ ਨਹੀਂ ਦੇਣਾ ਚਾਹੀਦਾ ਗਾਂ ਦਾ ਦੁੱਧ ? ਜਾਣੋ ਮਾਹਰਾਂ ਦੀ ਰਾਇ

Cow Milk For Babies : ਘਰ ਦੇ ਬਜ਼ੁਰਗਾਂ ਮੁਤਾਬਕ ਗਾਂ ਦਾ ਦੁੱਧ ਛੋਟੇ ਬੱਚਿਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਜਿਸ ਕਾਰਨ ਉਹ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੰਦੇ ਹਨ। ਪਰ ਕੀ ਡਾਕਟਰ ਵੀ ਗਾਂ ਦੇ ਦੁੱਧ (Milk) ਨੂੰ ਨਵਜੰਮੇ ਬੱਚੇ ਲਈ ਫਾਇਦੇਮੰਦ ਮੰਨਦੇ ਹਨ? ਤਾਂ ਇਸ ਦਾ ਜਵਾਬ ਹੈ ਨਹੀਂ, ਕਿਉਂਕਿ ਉਨ੍ਹਾਂ ਮੁਤਾਬਕ ਨਵਜੰਮੇ ਬੱਚੇ ਗਾਂ ਦੇ ਦੁੱਧ ਵਿੱਚ ਮੌਜੂਦ ਪ੍ਰੋਟੀਨ ਅਤੇ ਖਣਿਜਾਂ ਦੀ ਮਾਤਰਾ ਨੂੰ ਸਹੀ ਢੰਗ ਨਾਲ ਹਜ਼ਮ ਨਹੀਂ ਕਰ ਪਾਉਂਦੇ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।

ਹਾਈ ਕੰਪਲੈਕਸ ਪ੍ਰੋਟੀਨ : ਗਾਂ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਹਾਈ ਕੰਪਲੈਕਸ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਗਾਂ ਦੇ ਵੱਛੇ ਨੂੰ ਜਨਮ ਤੋਂ ਤੁਰੰਤ ਬਾਅਦ ਖੜ੍ਹੇ ਹੋਣ ਅਤੇ ਤੁਰਨ 'ਚ ਮਦਦ ਕਰਦਾ ਹੈ। ਪਰ ਇਹ ਛੋਟੇ ਬੱਚਿਆਂ ਦੇ ਗੁਰਦਿਆਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬੱਚਿਆਂ ਦਾ ਪਾਚਨ ਤੰਤਰ, ਇਸ ਪ੍ਰੋਟੀਨ ਨੂੰ ਸਹੀ ਢੰਗ ਨਾਲ ਹਜ਼ਮ ਨਹੀਂ ਕਰ ਪਾਉਂਦਾ, ਜਿਸ ਕਾਰਨ ਦਸਤ ਦੇ ਨਾਲ-ਨਾਲ ਬੱਚੇ ਦੇ ਗੁਰਦੇ ਵੀ ਖਰਾਬ ਹੋ ਸਕਦੇ ਹਨ।


ਆਇਰਨ ਦੀ ਕਮੀ : ਇੱਕ ਰਿਪੋਰਟ ਅਨੁਸਾਰ ਗਾਂ ਦੇ ਦੁੱਧ 'ਚ ਆਇਰਨ, ਵਿਟਾਮਿਨ ਸੀ ਅਤੇ ਹੋਰ ਪੌਸ਼ਟਿਕ ਤੱਤ ਘੱਟ ਮਾਤਰਾ 'ਚ ਪਾਏ ਜਾਂਦੇ ਹਨ, ਜਿਸ ਦਾ ਬੱਚੇ ਦੇ ਵਿਕਾਸ 'ਤੇ ਮਾੜਾ ਅਸਰ ਪੈਂਦਾ ਹੈ। ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣ ਨਾਲ ਉਸ ਦੇ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਅਨੀਮੀਆ ਦਾ ਖਤਰਾ ਵੱਧ ਸਕਦਾ ਹੈ।

ਵਿਟਾਮਿਨ ਸੀ ਦੀ ਕਮੀ : ਮਾਹਿਰਾਂ ਮੁਤਾਬਕ ਗਾਂ ਦੇ ਦੁੱਧ 'ਚ ਵਿਟਾਮਿਨ ਸੀ ਦੀ ਕਮੀ ਹੋਣ ਕਾਰਨ ਇਮਿਊਨਿਟੀ ਕਮਜ਼ੋਰ ਰਹਿੰਦੀ ਹੈ। ਵਿਟਾਮਿਨ ਸੀ ਇੱਕ ਇਮਿਊਨਿਟੀ ਬੂਸਟਰ ਹੈ, ਜੋ ਬੱਚੇ ਨੂੰ ਜਲਦੀ ਬਿਮਾਰ ਹੋਣ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਪੋਸ਼ਣ ਦੀ ਕਮੀ : ਗਾਂ ਦੇ ਦੁੱਧ 'ਚ ਬੱਚੇ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਗਾਂ ਦਾ ਦੁੱਧ ਪਾਣੀ 'ਚ ਮਿਲਾ ਕੇ ਦੇਣ ਨਾਲ ਬੱਚੇ ਨੂੰ ਸਹੀ ਮਾਤਰਾ 'ਚ ਚਰਬੀ ਨਹੀਂ ਮਿਲਦੀ।

ਮੋਟਾਪਾ : ਗਾਂ ਦਾ ਦੁੱਧ ਪੀਣ ਨਾਲ ਬੱਚਾ ਮੋਟਾ ਵੀ ਹੋ ਸਕਦਾ ਹੈ, ਕਿਉਂਕਿ ਗਾਂ ਦੇ ਦੁੱਧ 'ਚ ਫਾਸਫੇਟ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਸਰੀਰ 'ਤੇ ਜ਼ਿਆਦਾ ਚਰਬੀ ਹੋਣ ਕਾਰਨ ਉਸ ਦਾ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ।

ਮਾਹਰਾਂ ਦੀ ਸਲਾਹ

ਜੇਕਰ ਮਾਂ ਦੀਆਂ ਛਾਤੀਆਂ ਦੁੱਧ ਨਹੀਂ ਪੈਦਾ ਕਰਦੀਆਂ, ਤਾਂ ਇੱਕ ਸਾਲ ਤੋਂ ਛੋਟੇ ਬੱਚੇ ਲਈ ਫਾਰਮੂਲਾ ਦੁੱਧ ਸਭ ਤੋਂ ਵਧੀਆ ਹੈ। ਜੇਕਰ ਸਰਲ ਸ਼ਬਦਾਂ ਵਿਚ ਸਮਝੀਏ ਤਾਂ ਬੱਚੇ ਨੂੰ ਇਕ ਸਾਲ ਬਾਅਦ ਹੀ ਗਾਂ ਦਾ ਦੁੱਧ ਦੇਣਾ ਉਚਿਤ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK