Tue, Mar 3, 2026
Whatsapp

Chandigarh Gas Cylinder Blast: ਚੰਡੀਗੜ੍ਹ ’ਚ ਖਾਣਾ ਬਣਾਉਂਦੇ ਸਮੇਂ ਇੱਕ ਘਰ ’ਚ ਅਚਾਨਕ ਫੱਟਿਆ ਸਿਲੰਡਰ, ਇੱਕ ਵਿਅਕਤੀ ਜ਼ਖਮੀ

ਇਸ ਹਾਦਸੇ ਦੌਰਾਨ ਨੇੜੇ ਰਹਿਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Reported by:  PTC News Desk  Edited by:  Aarti -- December 20th 2023 12:32 PM -- Updated: December 20th 2023 12:53 PM
Chandigarh Gas Cylinder Blast: ਚੰਡੀਗੜ੍ਹ ’ਚ ਖਾਣਾ ਬਣਾਉਂਦੇ ਸਮੇਂ ਇੱਕ ਘਰ ’ਚ ਅਚਾਨਕ ਫੱਟਿਆ ਸਿਲੰਡਰ, ਇੱਕ ਵਿਅਕਤੀ ਜ਼ਖਮੀ

Chandigarh Gas Cylinder Blast: ਚੰਡੀਗੜ੍ਹ ’ਚ ਖਾਣਾ ਬਣਾਉਂਦੇ ਸਮੇਂ ਇੱਕ ਘਰ ’ਚ ਅਚਾਨਕ ਫੱਟਿਆ ਸਿਲੰਡਰ, ਇੱਕ ਵਿਅਕਤੀ ਜ਼ਖਮੀ

Chandigarh Gas Cylinder Blast: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਰਾਮ ਦਰਬਾਰ 'ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਦੇ ਕਾਰਨ 35 ਸਾਲਾ ਅਮਰਜੀਤ ਸਿੰਘ ਸਿਲੰਡਰ ਫੱਟਣ ਕਾਰਨ ਜ਼ਖਮੀ ਹੋ ਗਿਆ ਹੈ।

ਇਸ ਹਾਦਸੇ ਦੌਰਾਨ ਨੇੜੇ ਰਹਿਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਗਣਿਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। 


ਸਿਲੰਡਰ ਫਟਦੇ ਹੀ ਇਸ ਦੀ ਤੇਜ਼ ਆਵਾਜ਼ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਲੋਕ ਘਰਾਂ ਤੋਂ ਬਾਹਰ ਆ ਕੇ ਇਸ ਨੂੰ ਦੇਖਣ ਲੱਗੇ। ਇਕ ਵਾਰ ਤਾਂ ਲੋਕ ਸਮਝ ਨਹੀਂ ਸਕੇ ਕਿ ਇਹ ਅਚਾਨਕ ਧਮਾਕੇ ਦੀ ਆਵਾਜ਼ ਕਿੱਥੋਂ ਆਈ। ਬਾਅਦ ਵਿੱਚ ਜਦੋਂ ਲੋਕਾਂ ਨੇ ਰਸੋਈ ਵਿੱਚ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੂੰ ਕੁਝ ਸਮਝ ਆਇਆ।

ਇਹ ਵੀ ਪੜ੍ਹੋ: Jandiala Guru Encounter: ਜੰਡਿਆਲਾ ਗੁਰੂ ’ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁੱਠਭੇੜ, ਇਹ ਮੋਸਟ ਵਾਂਟੇਡ ਗੈਂਗਸਟਰ ਢੇਰ 

- PTC NEWS

Top News view more...

Latest News view more...

PTC NETWORK
PTC NETWORK