Mon, Jul 22, 2024
Whatsapp

Death Threat: ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕਿਸ-ਕਿਸ ਦਾ ਨਾਂ ਸ਼ਾਮਲ

ਪੰਜਾਬ ਵਿੱਚ ਭਾਜਪਾ ਦੇ ਚਾਰ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਭਾਜਪਾ ਦੇ ਚੰਡੀਗੜ੍ਹ ਦਫਤਰ ਧਮਕੀ ਵਾਲਾ ਪੱਤਰ ਭੇਜਿਆ ਗਿਆ ਹੈ। ਪੱਤਰ ਦੇ ਨਾਲ ਕੁਝ ਜਲਣਸ਼ੀਲ ਪਦਾਰਥ ਵੀ ਭੇਜਿਆ ਗਿਆ ਹੈ।

Reported by:  PTC News Desk  Edited by:  Dhalwinder Sandhu -- July 09th 2024 10:59 AM -- Updated: July 09th 2024 11:11 AM
Death Threat: ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕਿਸ-ਕਿਸ ਦਾ ਨਾਂ ਸ਼ਾਮਲ

Death Threat: ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕਿਸ-ਕਿਸ ਦਾ ਨਾਂ ਸ਼ਾਮਲ

BJP Sikh Leaders Death Threat: ਪੰਜਾਬ ਅਤੇ ਕੇਂਦਰੀ ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸਬੰਧੀ ਪੱਤਰ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਭੇਜੇ ਗਏ ਹਨ। ਇਨ੍ਹਾਂ ਪੱਤਰਾਂ ਵਿਚ ਕੁਝ ਜਲਣਸ਼ੀਲ ਪਦਾਰਥ ਵੀ ਮਿਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਨੇਤਾਵਾਂ ਨੂੰ ਅਜਿਹਾ ਪੱਤਰ ਮਿਲਿਆ ਹੈ। ਭਾਜਪਾ ਆਗੂਆਂ ਨੇ ਇਸ ਸਬੰਧੀ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ।

ਭਾਜਪਾ ਛੱਡਣ ਦੀ ਚਿਤਾਵਨੀ


ਚਿੱਠੀ ਵਿੱਚ ਭਾਜਪਾ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆਂ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਪੱਤਰ ਵਿੱਚ ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਭਾਜਪਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਨੈਸ਼ਨਲ ਰੇਲਵੇ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਸਰਾਂ ਅਤੇ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਸ਼ਾਮਲ ਹਨ। ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀਨਿਵਾਸਲੁ ਦਾ ਨਾਂ ਵੀ ਹੈ।

ਧਮਕੀ ਭਰੀ ਚਿੱਠੀ 'ਚ ਲਿਖੀਆਂ ਗੱਲਾਂ...

  • ਬੀਜੇਪੀ ਛੱਡੋ ਨਹੀਂ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ। ਤੁਸੀਂ ਬੀਜੇਪੀ ਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹੋ। ਤੁਸੀਂ RSS ਨਾਲ ਸਿੱਖ ਮਾਮਲਿਆਂ ਵਿੱਚ ਦਖਲ ਦੇ ਰਹੇ ਹੋ, ਅਸੀਂ ਤੁਹਾਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ। ਤੁਸਾਂ ਜਾਂ ਤਾਂ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਹਟਾ ਦੇਵਾਂਗੇ।
  • ਪੱਤਰ ਵਿੱਚ ਲਿਖਿਆ ਗਿਆ ਹੈ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਨਾਲ ਕੰਮ ਕੀਤਾ ਸੀ। ਤੁਸੀਂ ਸਿੱਖ ਧਰਮ ਦੇ ਗੱਦਾਰ ਹੋ। ਤੁਸੀਂ ਭਾਜਪਾ-ਆਰਐਸਐਸ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਤੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿਣ ਦੀ ਯੋਜਨਾ ਬਣਾ ਰਹੇ ਹੋ।
  • ਤੁਸੀਂ ਸਿੱਖਾਂ ਅਤੇ ਮੁਸਲਮਾਨਾਂ ਦੇ ਰਿਸ਼ਤੇ ਵਿਗਾੜਨ ਦਾ ਕੰਮ ਕਰ ਰਹੇ ਹੋ, ਭਾਜਪਾ ਅਤੇ ਆਰਐਸਐਸ ਤੁਹਾਨੂੰ ਵਰਤ ਕੇ ਬਾਹਰ ਕੱਢ ਦੇਣਗੇ। ਬਹੁਤ ਸਾਰੇ ਲੋਕ ਸਿੱਖਾਂ ਅਤੇ ਪੰਜਾਬ ਨੂੰ ਤਬਾਹ ਕਰਨ ਲਈ ਆਏ ਅਤੇ ਭਜਾਏ ਗਏ। ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਜਿਸ ਨੂੰ ਅਸੀਂ ਹੁਣ ਕਲੀਅਰ ਕਰਾਂਗੇ ਅਤੇ ਜਲਦੀ ਹੀ ਤੁਹਾਨੂੰ ਮਿਲਾਂਗੇ।
  • ਸਾਨੂੰ ਪਤਾ ਹੈ ਕਿ ਤੁਸੀਂ ਚੰਡੀਗੜ੍ਹ ਵਿੱਚ ਬੈਠ ਕੇ ਸਾਡੇ ਵਿਰੁੱਧ ਸਾਜ਼ਿਸ਼ ਰਚ ਰਹੇ ਹੋ ਅਤੇ ਅਸੀਂ ਜਲਦੀ ਹੀ ਬਦਲਾ ਲਵਾਂਗੇ। ਮਨਜਿੰਦਰ ਸਿਰਸਾ ਵੀ RSS ਦੀ ਭਾਸ਼ਾ ਬੋਲਦਾ ਹੈ, ਅਸੀਂ ਉਸ ਨੂੰ ਵੀ ਸਬਕ ਸਿਖਾਵਾਂਗੇ। 
  • ਅਸੀਂ ਜਲਦੀ ਹੀ ਦਿੱਲੀ DSGMC ਦੇ ਗੁਰਦੁਆਰਿਆਂ ਨੂੰ ਭਾਜਪਾ ਤੋਂ ਮੁਕਤ ਕਰਵਾ ਦੇਵਾਂਗੇ। ਤੁਹਾਡੇ ਵਰਗੇ ਕਈ ਗੱਦਾਰਾਂ ਨੇ ਬੀਜੇਪੀ ਸਰਕਾਰ ਨਾਲ ਮਿਲ ਕੇ ਕੈਨੇਡਾ, ਪਾਕਿਸਤਾਨ ਅਤੇ ਭਾਰਤ ਵਿੱਚ ਸਾਡੇ ਭਰਾਵਾਂ ਨੂੰ ਮਾਰਿਆ ਹੈ ਤੇ ਅਸੀਂ ਬਦਲਾ ਲਵਾਂਗੇ।
  • ਅਸੀਂ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਲੂ ਨੂੰ ਵੀ ਚਿਤਾਵਨੀ ਦਿੰਦੇ ਹਾਂ ਕਿ ਉਹ ਜਲਦੀ ਹੀ ਪੰਜਾਬ ਛੱਡ ਦੇਣ ਕਿਉਂਕਿ ਸਾਡੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਅਸੀਂ ਸਿੱਖਾਂ ਦੇ ਕਿਸੇ ਗੱਦਾਰ ਨੂੰ ਨਹੀਂ ਛੱਡਾਂਗੇ। ਖਾਲਿਸਤਾਨ ਜ਼ਿੰਦਾਬਾਦ ਹੈ ਅਤੇ ਰਹੇਗਾ। 


ਇਹ ਵੀ ਪੜ੍ਹੋ: Mahindra Thar Accident: ਤੇਜ਼ ਰਫਤਾਰ ਦਾ ਕਹਿਰ, ਟੱਕਰ ਤੋਂ ਬਾਅਦ ਬਿਜਲੀ ਦੇ ਖੰਭੇ ’ਤੇ ਜਾ ਚੜ੍ਹੀ ਥਾਰ

- PTC NEWS

Top News view more...

Latest News view more...

PTC NETWORK