Sat, Jun 14, 2025
Whatsapp

ਦਿੱਲੀ: 350 ਰੁਪਏ ਲਈ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ; ਲਾਸ਼ ਸਾਹਮਣੇ ਕੀਤਾ ਡਾਂਸ

Reported by:  PTC News Desk  Edited by:  Jasmeet Singh -- November 23rd 2023 11:33 AM -- Updated: November 28th 2023 12:31 PM
ਦਿੱਲੀ: 350 ਰੁਪਏ ਲਈ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ; ਲਾਸ਼ ਸਾਹਮਣੇ ਕੀਤਾ ਡਾਂਸ

ਦਿੱਲੀ: 350 ਰੁਪਏ ਲਈ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ; ਲਾਸ਼ ਸਾਹਮਣੇ ਕੀਤਾ ਡਾਂਸ

ਨਵੀਂ ਦਿੱਲੀ: ਦਿੱਲੀ ਦਾ ਇੱਕ ਹੈਰਾਨੀਜਨਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਮੁਲਜ਼ਮ ਇਕ ਨੌਜਵਾਨ 'ਤੇ ਲਗਾਤਾਰ ਚਾਕੂ ਨਾਲ ਹਮਲਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਬਾਅਦ 'ਚ ਉਸ ਦੀ ਗਰਦਨ 'ਤੇ ਚਾਕੂ ਰੱਖ ਕੇ ਉਸ ਨੂੰ ਵੱਢਦਾ ਹੋਇਆ ਨਜ਼ਰ ਆ ਰਿਹਾ ਹੈ। 

ਮੁਲਜ਼ਮ ਕਤਲ ਮਗਰੋਂ ਲਾਸ਼ ਦੇ ਸਾਹਮਣੇ ਖੜ੍ਹਾ ਨੱਚਦਾ ਵੀ ਵੇਖਿਆ ਸਕਦਾ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨਾਬਾਲਗ ਦੱਸਿਆ ਜਾ ਰਿਹਾ ਅਤੇ ਕਿਹਾ ਜਾ ਰਿਹਾ ਕਿ ਉਸ ਨੇ ਇਹ ਵਾਰਦਾਤ ਨੂੰ ਸਿਰਫ਼ 350 ਰੁਪਏ ਲਈ ਅੰਜਾਮ ਦਿੱਤਾ।


ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਘਟਨਾ ਵੈਲਕਮ ਇਲਾਕੇ ਦੀ ਜਨਤਾ ਮਜ਼ਦੂਰ ਕਾਲੋਨੀ 'ਚ ਵਾਪਰੀ। ਪੁਲਿਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਤਲ ਦੇ ਪਿੱਛੇ ਦਾ ਮਕਸਦ ਲੁੱਟ-ਖੋਹ ਦਾ ਸੀ। ਪੁਲਿਸ ਮੁਤਾਬਕ ਕਾਤਲ ਨੇ ਪਹਿਲਾਂ ਪੀੜਤ ਦਾ ਗਲਾ ਘੋਟਿਆ ਅਤੇ ਬਾਅਦ 'ਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਹਮਲੇ ਦੀ ਘਟਨਾ ਮੌਕੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਮੁਲਜ਼ਮ ਪਹਿਲਾਂ ਲਾਸ਼ ਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਗਲੀ 'ਚ ਲੈ ਕਿ ਆਇਆ ਅਤੇ ਬਾਅਦ 'ਚ ਚਾਕੂ ਨਾਲ ਹਮਲਾ ਕਰਦਾ ਰਿਹਾ। ਚਾਕੂ ਨਾਲ ਕਈ ਵਾਰ ਹਮਲਾ ਕਰਨ ਤੋਂ ਬਾਅਦ ਵੀ ਜਦੋਂ ਮੁਲਜ਼ਮ ਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਉਸਨੇ ਪੀੜਤ ਦਾ ਗਲਾ ਵੱਢ ਦਿੱਤਾ। ਪੀੜਤ ਦਾ ਗਲਾ ਵੱਢਣ ਤੋਂ ਬਾਅਦ ਮੁਲਜ਼ਮ ਉਸ ਦੀ ਲਾਸ਼ ਦੇ ਅੱਗੇ ਨੱਚਦਾ ਵੀ ਦੇਖਿਆ ਗਿਆ ਅਤੇ ਬਾਅਦ ਵਿੱਚ ਲਾਸ਼ ਨੂੰ ਵਾਲਾਂ ਤੋਂ ਫੜ ਕੇ ਵਾਪਿਸ ਗਲੀ ਦੇ ਅੰਦਰ ਲੈ ਗਿਆ।

ਉੱਤਰ ਪੂਰਬੀ ਪੁਲਿਸ ਦੇ ਡੀ.ਸੀ.ਪੀ. ਜੋਏ ਟਿਰਕੀ ਨੇ ਕਿਹਾ ਕਿ ਸਾਨੂੰ ਮੰਗਲਵਾਰ ਰਾਤ ਕਰੀਬ 11.15 ਵਜੇ ਪੀ.ਸੀ.ਆਰ. ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਦੱਸਿਆ ਸੀ ਕਿ ਮ੍ਰਿਤਕ ਦੀ ਉਮਰ 18 ਸਾਲ ਦੇ ਕਰੀਬ ਹੈ ਅਤੇ ਉਸ ਦਾ ਕਤਲ ਨਾਬਾਲਗ ਨੇ ਕੀਤਾ ਹੈ। ਇਸ ਤੋਂ ਬਾਅਦ ਸਾਡੀ ਟੀਮ ਮੌਕੇ 'ਤੇ ਪਹੁੰਚੀ ਅਤੇ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸਿਰਫ 350 ਰੁਪਏ 'ਚ ਕਤਲ ਕੀਤਾ ਹੈ। ਫਿਲਹਾਲ ਪੀੜਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਅਤੇ ਇੱਕ ਫੋਰੈਂਸਿਕ ਟੀਮ ਵੀ ਜਾਂਚ ਵਿੱਚ ਸਹਾਇਤਾ ਲਈ ਮੌਕੇ 'ਤੇ ਭੇਜੀ ਗਈ ਹੈ।

- With inputs from agencies

Top News view more...

Latest News view more...

PTC NETWORK