Mon, Apr 15, 2024
Whatsapp

ਫਿਲਮ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਰਿਲੀਜ਼; ਇਸ ਅੰਦਾਜ਼ 'ਚ ਨਜ਼ਰ ਆਏ ਦਿਲਜੀਤ-ਪਰਿਣੀਤੀ, ਦੇਖੋ ਵੀਡੀਓ

Written by  Aarti -- March 28th 2024 01:49 PM
ਫਿਲਮ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਰਿਲੀਜ਼; ਇਸ ਅੰਦਾਜ਼ 'ਚ ਨਜ਼ਰ ਆਏ ਦਿਲਜੀਤ-ਪਰਿਣੀਤੀ, ਦੇਖੋ ਵੀਡੀਓ

ਫਿਲਮ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਰਿਲੀਜ਼; ਇਸ ਅੰਦਾਜ਼ 'ਚ ਨਜ਼ਰ ਆਏ ਦਿਲਜੀਤ-ਪਰਿਣੀਤੀ, ਦੇਖੋ ਵੀਡੀਓ

Chamkila Movie Trailer Out: ਇਮਤਿਆਜ਼ ਅਲੀ ਦੀ ਮੋਸਟ ਅਵੇਟਿਡ ਫਿਲਮ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ਚਮਕੀਲਾ ਅਮਰ ਸਿੰਘ ਚਮਕੀਲਾ ਦੀ ਜੀਵਨੀ 'ਤੇ ਆਧਾਰਿਤ ਹੈ, ਜਿਸ 'ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਦਾ ਟ੍ਰੇਲਰ ਅੱਜ ਯਾਨੀ 28 ਮਾਰਚ 2024 ਨੂੰ ਨੈੱਟਫਲੀਕਸ 'ਤੇ ਰਿਲੀਜ਼ ਕੀਤਾ ਗਿਆ ਹੈ।

ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੇ ਉਸ ਗਾਇਕ ਦੀ ਜੀਵਨ ਕਹਾਣੀ ਨੂੰ ਪੰਜਾਬ ਹੀ ਨਹੀਂ ਸਗੋਂ ਇਤਿਹਾਸ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਸਿੱਧੀ ਹਾਸਲ ਕੀਤੀ, ਲੋਕਾਂ ਨੂੰ ਉਸਦੀ ਪ੍ਰਸਿੱਧੀ ਪਸੰਦ ਨਹੀਂ ਆਈ ਅਤੇ ਉਸਨੂੰ ਅਤੇ ਉਸਦੀ ਪਤਨੀ ਸਮੇਤ ਟੀਮ ਦੇ ਮੈਂਬਰਾਂ ਨੂੰ ਮਾਰ ਦਿੱਤਾ ਗਿਆ।


ਅਮਰ ਸਿੰਘ ਚਮਕੀਲਾ ਦੇ ਗੀਤ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਹੁਣ ਉਨ੍ਹਾਂ ਦੀ ਜੀਵਨੀ 'ਤੇ ਫਿਲਮ ਬਣਨ ਜਾ ਰਹੀ ਹੈ, ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦਰਸ਼ਕ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ਯਾਨੀ ਨੈੱਟਫਲੀਕਸ 'ਤੇ ਦੇਖ ਸਕਣਗੇ।

ਸੰਗੀਤਕਾਰ-ਅਦਾਕਾਰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਅਭਿਨੀਤ ਇਹ ਫਿਲਮ 80 ਦੇ ਦਹਾਕੇ ਦੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਦੀ 1988 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਡਾ. ਗੁਰਪ੍ਰੀਤ ਕੌਰ ਨੇ ਬੇਟੀ ਨੂੰ ਦਿੱਤਾ ਜਨਮ

-

adv-img

Top News view more...

Latest News view more...