Tue, Jun 18, 2024
Whatsapp

Drinking Water Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕੀ-ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

ਮਾਹਿਰਾਂ ਮੁਤਾਬਕ ਤੁਹਾਨੂੰ ਰੋਜ਼ਾਨਾਂ ਸਵੇਰੇ ਖਾਲੀ ਪੇਟ ਘੱਟੋ-ਘੱਟ 2-3 ਗਲਾਸ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ੁਰੂ 'ਚ ਇੰਨਾ ਪਾਣੀ ਨਹੀਂ ਪੀ ਸਕਦੇ ਤਾਂ 1 ਗਲਾਸ ਨਾਲ ਸ਼ੁਰੂ ਕਰੋ।

Written by  Aarti -- May 27th 2024 12:09 PM
Drinking Water Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕੀ-ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

Drinking Water Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕੀ-ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

Drinking Water In Morning Empty Stomach Benefits: ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾਂ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰ ਨਾਲ ਕਈ ਸਿਹਤ ਸਮੱਸਿਆਵਾਂ ਦੂਰ ਰਹਿੰਦੀਆਂ ਹਨ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਕਿਡਨੀ ਅਤੇ ਪੱਥਰੀ ਦੀ ਸਮੱਸਿਆ ਘੱਟ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਰੋਜ਼ਾਨਾਂ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ?

ਰੋਜ਼ਾਨਾ ਸਵੇਰੇ ਖਾਲੀ ਪੇਟ ਕਿੰਨ੍ਹੇ ਗਲਾਸ ਪਾਣੀ ਪੀਣਾ ਚਾਹੀਦਾ ਹੈ? 


ਮਾਹਿਰਾਂ ਮੁਤਾਬਕ ਤੁਹਾਨੂੰ ਰੋਜ਼ਾਨਾਂ ਸਵੇਰੇ ਖਾਲੀ ਪੇਟ ਘੱਟੋ-ਘੱਟ 2-3 ਗਲਾਸ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ੁਰੂ 'ਚ ਇੰਨਾ ਪਾਣੀ ਨਹੀਂ ਪੀ ਸਕਦੇ ਤਾਂ 1 ਗਲਾਸ ਨਾਲ ਸ਼ੁਰੂ ਕਰੋ। ਹੌਲੀ-ਹੌਲੀ ਇਸ ਨੂੰ 2 ਗਲਾਸ ਅਤੇ ਫਿਰ 3 ਗਲਾਸ ਤੱਕ ਵਧਾਓ। ਜੇਕਰ ਤੁਸੀਂ ਸਵੇਰੇ ਕੋਸੇ ਜਾਂ ਗਰਮ ਪਾਣੀ ਪੀ ਰਹੇ ਹੋ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੈ। ਕਿਉਂਕਿ ਕੋਸਾ ਪਾਣੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ਪਾਚਨ ਤੰਤਰ ਨੂੰ ਕਿਰਿਆਸ਼ੀਲ ਬਣਾਉਂਦਾ ਹੈ।  

ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦੇ

  • ਜੇਕਰ ਤੁਸੀਂ ਆਪਣੇ ਸਰੀਰ ਦੇ ਕੁਦਰਤੀ ਪ੍ਰਣਾਲੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨਾ ਨਾਲ ਮੈਟਾਬੋਲਿਜ਼ਮ ਵਧਦਾ ਹੈ।
  • ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣਾ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਹ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਤੋੜਨ 'ਚ ਮਦਦ ਕਰਦਾ ਹੈ।
  • ਜੇਕਰ ਤੁਸੀਂ ਆਪਣੇ ਸਰੀਰ 'ਚ ਊਰਜਾ ਦੇ ਚੰਗੇ ਪੱਧਰ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾਂ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਦਿਨ ਭਰ ਊਰਜਾਵਾਨ ਮਹਿਸੂਸ ਕਰਨ 'ਚ ਮਦਦ ਕਰਦਾ ਹੈ।
  • ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਰਾਤ ਭਰ ਪਾਣੀ ਨਾ ਪੀਣ ਦਾ ਲੰਬਾ ਗੈਪ ਖਤਮ ਹੋ ਜਾਂਦਾ ਹੈ।
  • ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਅਤੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ 'ਚ ਸੁਧਾਰ ਹੁੰਦਾ ਹੈ, ਜਿਸ ਨਾਲ ਦਿਮਾਗ ਨੂੰ ਵਧੀਆ ਢੰਗ ਨਾਲ ਕੰਮ ਕਰਨ 'ਚ ਮਦਦ ਮਿਲਦੀ ਹੈ।
  • ਮਾਹਿਰਾਂ ਮੁਤਾਬਕ ਸਰੀਰ ਨੂੰ ਡੀਟੌਕਸ ਕਰਨ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਲੀਵਰ ਅਤੇ ਕਿਡਨੀ 'ਤੇ ਘੱਟ ਦਬਾਅ ਪੈਂਦਾ ਹੈ।
  • ਸਵੇਰੇ ਖਾਲੀ ਪੇਟ ਪਾਣੀ ਪੀਣਾ ਵੀ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਚਮੜੀ ਗਲੋਇੰਗ ਹੋ ਜਾਂਦੀ ਹੈ।

 ਇਹ ਵੀ ਪੜ੍ਹੋ: Turmeric Milk vs Turmeric Water: ਹਲਦੀ ਵਾਲਾ ਦੁੱਧ ਜਾਂ ਹਲਦੀ ਦਾ ਪਾਣੀ, ਕੀ ਹੈ ਸਿਹਤ ਲਈ ਸਭ ਤੋਂ ਵਧੀਆ ?

- PTC NEWS

Top News view more...

Latest News view more...

PTC NETWORK