ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਟੇਕਿਆ ਮੱਥਾ, ਮੀਡਿਆ ਨਾਲ ਕੀਤੀ ਗੱਲਬਾਤ
ਅੰਮ੍ਰਿਤਸਰ: ਕਿਸਾਨ ਆਗੂ ਰਾਕੇਸ਼ ਟਿਕੈਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ "ਗੁਰੂ ਘਰ ਮੱਥਾ ਟੇਕਣ ਲਈ ਆਏ ਹਾਂ, ਪ੍ਰਮਾਤਮਾ ਸਰਕਾਰ ਨੂੰ ਥੋੜੀ ਸੁਧਬੁੱਧ ਦੇਵ, ਜਿਹੜੇ ਹੜ੍ਹ ਆਏ ਹਨ ਅਤੇ ਜਿਸ ਤਰ੍ਹਾਂ ਫਸਲਾਂ ਦਾ ਨੁਕਸਾਨ ਹੋਇਆ ਹੈ ਅੱਗੇ ਤੋਂ ਅਜਿਹੀ ਤ੍ਰਾਸਦੀ ਨਾ ਹੋਵੇ ਅਸੀਂ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਨ੍ਹਾਂ ਸੱਭ ਚੀਜਾ ਤੋਂ ਦੁਰ ਰੱਖੇ।"
ਉਨ੍ਹਾ ਅੱਗੇ ਕਿਹਾ ਕਿ ਜੇਕਰ ਅਸੀਂ ਅੰਦੋਲਨ ਕਰਦੇ ਰਹਾਂਗੇ ਤਾਂ ਹੀ ਸੰਗਠਨ ਮਜ਼ਬੂਤ ਰਹੇਗਾ ਤੇ ਅਸੀਂ ਜਿੰਦਾ ਰਹਾਂਗੇ, ਨਹੀਂ ਤੇ ਸਰਕਾਰ ਦਾ ਅਗਲਾ ਪ੍ਰੋਗਰਾਮ ਜ਼ਮੀਨ ਹਥਿਆਨ ਦਾ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ, "ਚਾਹੇ ਹਿੰਦੁਸਤਾਨ ਦੀ ਕੋਈ ਵੀ ਜਥੇਬੰਦੀ ਹੋਵੇ ਉਨ੍ਹਾਂ ਦਾ ਗੁਰਦਵਾਰਿਆ ਦੇ ਪ੍ਰਤੀ ਲਗਾਵ ਹੈ, ਮਨੀਪੁਰ ਦੀ ਘਟਨਾ ਵੀ ਸਰਕਾਰ ਦੀ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ"
-ਰਿਪੋਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ
- PTC NEWS