Sun, Oct 11, 2026
Whatsapp

Punjab Mandis : ਕਿਸਾਨਾਂ ਦੀ ਫ਼ਸਲ ਨੂੰ ਲੱਗੀ ਕਿਸਦੀ ਨਜ਼ਰ ? ਮੀਂਹ ਨਾਲ ਸੁਪਨਿਆਂ 'ਤੇ ਫਿਰਿਆ ਪਾਣੀ, ਵੇਖੋ ਪੰਜਾਬ ਦੀਆਂ ਮੰਡੀਆਂ ਦਾ ਹਾਲ

Farmers paddy crops damaged : ਪੰਜਾਬ 'ਚ ਮੌਸਮ 'ਚ ਆਈ ਅਚਾਨਕ ਤਬਦੀਲੀ ਦਾ ਅਸਰ ਸੂਬੇ 'ਚ ਵੱਖ ਵੱਖ ਥਾਂਵਾਂ 'ਤੇ ਝੋਨੇ ਦੀ ਫਸਲ 'ਤੇ ਵਿਖਾਈ ਦੇ ਰਿਹਾ ਹੈ। ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਮੀਂਹ ਕਾਰਨ ਜਿਥੇ ਫਸਲ ਖ਼ਰਾਬ ਹੋਈ ਹੈ, ਉਥੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- October 11th 2026 05:40 PM -- Updated: October 11th 2026 05:52 PM
Punjab Mandis : ਕਿਸਾਨਾਂ ਦੀ ਫ਼ਸਲ ਨੂੰ ਲੱਗੀ ਕਿਸਦੀ ਨਜ਼ਰ ? ਮੀਂਹ ਨਾਲ ਸੁਪਨਿਆਂ 'ਤੇ ਫਿਰਿਆ ਪਾਣੀ, ਵੇਖੋ ਪੰਜਾਬ ਦੀਆਂ ਮੰਡੀਆਂ ਦਾ ਹਾਲ

Punjab Mandis : ਕਿਸਾਨਾਂ ਦੀ ਫ਼ਸਲ ਨੂੰ ਲੱਗੀ ਕਿਸਦੀ ਨਜ਼ਰ ? ਮੀਂਹ ਨਾਲ ਸੁਪਨਿਆਂ 'ਤੇ ਫਿਰਿਆ ਪਾਣੀ, ਵੇਖੋ ਪੰਜਾਬ ਦੀਆਂ ਮੰਡੀਆਂ ਦਾ ਹਾਲ

Farmers paddy crops damaged : ਪੰਜਾਬ 'ਚ ਪਹਿਲਾਂ ਹੀ ਲਗਾਤਾਰ ਕਰਜ਼ਈ ਹੁੰਦੇ ਜਾ ਰਹੇ ਕਿਸਾਨਾਂ 'ਤੇ ਹੁਣ ਮੀਂਹ ਅਤੇ ਤੇਜ਼ ਹਵਾਵਾਂ ਦਾ ਕਹਿਰ ਵਿਖਾਈ ਦੇ ਰਿਹਾ ਹੈ। ਬੀਤੇ ਦਿਨਾਂ ਤੋਂ ਮੌਸਮ 'ਚ ਆਈ ਅਚਾਨਕ ਤਬਦੀਲੀ ਦਾ ਅਸਰ ਸੂਬੇ 'ਚ ਵੱਖ ਵੱਖ ਥਾਂਵਾਂ 'ਤੇ ਝੋਨੇ ਦੀ ਫਸਲ 'ਤੇ ਵਿਖਾਈ ਦੇ ਰਿਹਾ ਹੈ। ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਮੀਂਹ ਕਾਰਨ ਜਿਥੇ ਫਸਲ ਖ਼ਰਾਬ ਹੋਈ ਹੈ, ਉਥੇ ਕਿਸਾਨਾਂ (Punjab Farmer News) ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਕੀਤਾ ਹੈ। ਮੀਂਹ ਕਾਰਨ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਕਾਰਨ ਵੀ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਵਿਛੀਆਂ ਹੋਣ ਦੀਆਂ ਖ਼ਬਰਾਂ ਹਨ।

ਖੁੱਲ੍ਹੇ ਆਸਮਾਨ ਹੇਠ ਕਿਸਾਨਾਂ ਦਾ ਝੋਨਾ, ਅਧਿਕਾਰੀ ਗਾਇਬ, ਵੇਖੋ ਮੰਡੀਆਂ ਦਾ ਹਾਲ (Punjab Mandis)

ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੀ ਤਾਂ ਮੀਂਹ ਕਾਰਨ ਫਾਜ਼ਿਲਕਾ ਅਨਾਜ ਮੰਡੀ ਪੂਰਨ ਤੌਰ 'ਤੇ ਠੱਪ ਹੋਈ ਪਈ ਹੈ। ਮੰਡੀ ਦੇ ਗੇਟ 'ਤੇ ਝੋਨੇ ਦੀਆਂ ਬੋਰੀਆਂ ਲੱਦੀਆਂ ਟਰੈਕਟਰ ਟਰਾਲੀਆਂ ਦੀ ਭੀੜ ਲੱਗੀ ਹੋਈ ਹੈ।

ਪੰਜਾਬ ਵਿੱਚ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਜਿਥੇ ਚਿੰਤਾਵਾਂ ਵਧਾ ਦਿੱਤੀਆਂ ਹਨ, ਉਥੇ ਅਧਿਕਾਰੀ ਵੀ ਮੰਡੀਆਂ ਵਿਚੋਂ ਗਾਇਬ ਨਜ਼ਰ ਆ ਰਹੇ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਵੱਡੇ ਪੱਧਰ ’ਤੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਈ। ਇਥੇ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਮੀਂਹ ਵਿੱਚ ਭਿੱਜਦੀਆਂ ਨਜ਼ਰ ਆਈਆਂ।

ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਮੁਤਾਬਕ, ਨਾ ਹੀ ਕਿਸੇ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀ ਸਾਰ ਲਈ। ਕਿਸਾਨਾਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਦਾ ਪ੍ਰਬੰਧ ਕਰਕੇ ਫ਼ਸਲ ਨੂੰ ਢਕਣ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਅਤੇ ਤੇਜ਼ ਮੀਂਹ ਕਾਰਨ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਬਚਾਉਣ ਵਿੱਚ ਅਸਮਰੱਥ ਰਹੇ।

ਇਸੇ ਤਰ੍ਹਾਂ, ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਜਗਰਾਓਂ ਦਾਣਾ ਮੰਡੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਬੁਰਾ ਹਾਲ ਹੈ, ਜਿਥੇ ਖੁੱਲ੍ਹੇ ਆਸਮਾਨ ਹੇਠਾਂ ਝੋਨੇ ਦੀਆਂ ਬੋਰੀਆਂ ਪਈਆਂ ਹਨ।

ਫਾਜ਼ਿਲਕਾ ਵਿੱਚ ਅਨਾਜ ਮੰਡੀ 'ਚ ਘਟੀਆ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮਿਲ ਕੇ ਪ੍ਰਸ਼ਾਸਨ ਖਿਲਾਫ਼ ਹਾਈਵੇਅ ਵੀ ਜਾਮ ਕਰ ਦਿੱਤਾ ਗਿਆ। ਇਥੇ ਕਿਸਾਨਾਂ ਵੱਲੋਂ ਮੀਂਹ ਕਾਰਨ ਵੱਡੇ ਪੱਧਰ 'ਤੇ ਝੋਨੇ ਦੀ ਫਸਲ ਖਰਾਬ ਹੋਣ ਬਾਰੇ ਕਿਹਾ ਗਿਆ ਹੈ।

ਪੰਜਾਬ ਦੀਆਂ ਹੋਰਨਾਂ ਰਾਜਪੁਰਾ ਦੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਜੀਰੀ ਫਸਲ ਵੱਡੇ ਪੱਧਰ 'ਤੇ ਮੀਂਹ ਦੇ ਪਾਣੀ 'ਚ ਭਿੱਜੀ, ਉਥੇ ਹੀ ਮੀਂਹ ਦੇ ਪਾਣੀ ਕਾਰਨ ਅਨਾਜ ਮੰਡੀ 'ਚ ਪ੍ਰਬੰਧ ਨਾ ਹੋਣ ਕਾਰਨ ਸ਼ੈਡ ਦੇ ਥੱਲੇ ਪਾਈਪ ਟੁੱਟੇ ਹੋਣ ਕਰਕੇ ਮੀਂਹ ਦਾ ਪਾਣੀ ਲਗਾਤਾਰ ਝੋਨੇ ਨੂੰ ਖਰਾਬ ਕਰ ਰਿਹਾ ਹੈ।

ਸਮਾਣਾ ਵਿੱਚ ਵੀ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜ਼ਮੀਨ ’ਤੇ ਵਿਛ ਗਈ ਹੈ, ਜਦਕਿ ਕਈ ਥਾਵਾਂ ’ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਸਮਾਣਾ ਵਿਖੇ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਲਈ ਲੈ ਕੇ ਪਹੁੰਚੇ ਕਿਸਾਨਾਂ ਦੀ ਮੁਸ਼ਕਲ ਵੀ ਵਧ ਗਈ ਹੈ, ਕਿਉਂਕਿ ਕਿਸਾਨਾਂ ਨੂੰ ਇਥੇ ਖੁੱਲ੍ਹੇ ਆਸਮਾਨ ਹੇਠ ਪਈ ਝੋਨੇ ਦੀ ਫ਼ਸਲ ’ਤੇ ਬਰਸਾਤ ਦਾ ਪਾਣੀ ਪੈਣ ਕਾਰਨ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ... Jio-Airtel ਦੇ ਮੁਕਾਬਲੇ Starlink ਮਹਿੰਗਾ ਜਾਂ ਸਸਤਾ ? ਵੇਖੋ ਕੀ ਕਹਿੰਦਾ ਹੈ ਗਣਿਤ

ਕਿਸਾਨਾਂ ਨੇ ਸਿੱਧੇ ਸਵਾਲ ਸਰਕਾਰ ਦੇ ਖਰੀਦ ਪ੍ਰਬੰਧਾਂ 'ਤੇ ਖੜੇ ਕੀਤੇ ਕਿ ਪਹਿਲਾਂ ਹੀ ਰੱਬ ਨੇ ਉਹਨਾਂ ਦੀ ਪੱਕ ਚੁੱਕੀ ਫਸਲ ਦੇ ਉੱਪਰ ਵੱਡੀ ਮਾਰ ਮਾਰੀ, ਪਰ ਜਦੋਂ ਆਪਣੀ ਫਸਲ ਵੇਚਣ ਲਈ ਉਹ ਮੰਡੀਆਂ ਵਿੱਚ ਪਹੁੰਚਦੇ ਹਨ ਤਾਂ ਮੰਡੀ ਵਿੱਚ ਕਿਸਾਨਾਂ ਲਈ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆਇਆ। ਉਹਨਾਂ ਕਿਹਾ ਕਿ ਜਿੱਥੇ ਮੰਡੀ ਵਿੱਚ ਖੁੱਲਿਆ ਸਮਾਨ ਹੇਠ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਸੈਡਾਂ ਹੇਠ ਵੀ ਫਸਲਾਂ ਖਰਾਬ ਹੋ ਰਹੀਆਂ ਹਨ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ, ਜਿਸ ਲਈ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਪੰਜਾਬ ਸਰਕਾਰ ਦੇ ਵੱਡੇ ਦਾਅਵੇ

ਪੰਜਾਬ ਦੀਆਂ ਮੰਡੀਆਂ 'ਚ ਕਿਸਾਨਾਂ ਦੇ ਹਾਲ ਕੁੱਝ ਵੀ ਹੋਵੇ, ਪਰ ਪੰਜਾਬ ਸਰਕਾਰ ਦੇ ਦਾਅਵੇ ਇਸਤੋਂ ਉਲਟ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਐਤਵਾਰ ਨੂੰ ਕਿਹਾ ਕਿ ਇਸ ਸੀਜ਼ਨ ਵਿੱਚ ਹੁਣ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਪਹੁੰਚੇ ਲਗਭਗ 21 ਲੱਖ ਮੀਟ੍ਰਿਕ ਟਨ ਝੋਨੇ ਵਿੱਚੋਂ ਪੰਜਾਬ ਨੇ ਲਗਭਗ 20 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਿਸ ਵਿੱਚੋਂ ਕਿਸਾਨਾਂ ਨੂੰ 3,111 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਦੱਸ ਦਈਏ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਨੇ ਇਹ ਬਿਆਨ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਦਿੱਤਾ।

ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ

ਇਸ ਦੌਰਾਨ, ਵਿਰੋਧੀ ਧਿਰ ਨੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਝੋਨੇ ਦੀ ਖਰੀਦ ਲਈ ਮੰਡੀਆਂ 'ਚ ਢੁਕਵੇਂ ਖਰੀਦ ਪ੍ਰਬੰਧ ਮੁਹੱਈਆ ਨਾ ਕਰਵਾਏ ਜਾਣ 'ਤੇ ਨਿਸ਼ਾਨੇ 'ਤੇ ਲਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ 'ਆਪ' ਸਰਕਾਰ 'ਤੇ ਅਨਾਜ ਖਰੀਦਣ ਦੇ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ 'ਤੇ ਘੇਰਿਆ।

ਮਜੀਠੀਆਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਕਿਸਾਨ ਪੁੱਛ ਰਹੇ ਹਨ: "ਕੀ ਪੰਜਾਬ ਸਰਕਾਰ ਇਸ ਫਸਲ ਦਾ ਇੱਕ-ਇੱਕ ਦਾਣਾ ਖਰੀਦੇਗੀ?" ਵਾਅਦਾ ਹਰ ਇੱਕ ਦਾਣਾ ਖਰੀਦਣ ਦਾ ਸੀ। ਅਸਲੀਅਤ ਇਹ ਹੈ ਕਿ ਝੋਨਾ ਸੜ ਰਿਹਾ ਹੈ, ਜਦੋਂ ਕਿ ਕਿਸਾਨ ਗੋਡਿਆਂ ਭਾਰ ਪਾਣੀ ਵਿੱਚ ਖੜ੍ਹੇ ਹਨ।" 

ਉਨ੍ਹਾਂ ਅੱਗੇ ਕਿਹਾ, "ਕਿਸਾਨ ਬੇਵੱਸ, ਦੁਖੀ ਅਤੇ ਪਰੇਸ਼ਾਨ ਹਨ। ਮੈਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਅਨਾਜ ਮੰਡੀਆਂ ਦੀ ਹਾਲਤ ਵਿਗੜ ਗਈ ਹੈ।"

ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦੀਆਂ ਫਸਲਾਂ ਬਚਾਵੇ : ਕੇਵਲ ਢਿੱਲੋਂ

ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਨੇ ਵੀ ਸਰਕਾਰ ਨੂੰ ਘੇਰਿਆ ਹੈ ਅਤੇ ਫਾਜ਼ਿਲਕਾ ਅਨਾਜ ਮੰਡੀ ਵਿੱਚ ਗੋਡੇ-ਗੋਡੇ ਪਾਣੀ ਭਰਨ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਤੁਰੰਤ ਉਪਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਇਆ, ਬਾਰਸ਼ ਤੋਂ ਬਾਅਦ ਮੰਡੀਆਂ ਵਿੱਚ ਸਥਿਤੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਰੀਦ ਅਤੇ ਫਸਲ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਫਾਜ਼ਿਲਕਾ ਅਨਾਜ ਮੰਡੀ ਦੀਆਂ ਤਸਵੀਰਾਂ ਖਾਸ ਤੌਰ 'ਤੇ ਚਿੰਤਾਜਨਕ ਹਨ, ਕਿਸਾਨਾਂ ਵੱਲੋਂ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਟਾਈ ਕੀਤੀ ਗਈ ਝੋਨੇ ਦੀ ਕਟਾਈ ਮੀਂਹ ਦੇ ਪਾਣੀ ਵਿੱਚ ਡੁੱਬ ਗਈ ਹੈ। ਮੰਡੀ ਦੀ ਹਾਲਤ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਇਹ ਅਨਾਜ ਮੰਡੀ ਨਹੀਂ, ਸਗੋਂ ਇੱਕ ਤਲਾਅ ਹੈ।

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ 'ਤੇ ਵੀ ਫੇਰਿਆ ਪਾਣੀ : ਜਾਖੜ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil jakhar) ਨੇ ਵੀ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਕੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਸਾਰੀ ਰਕਮ ਭਾਰਤ ਸਰਕਾਰ ਨੇ ਭੇਜੀ ਹੈ, ਪਰ ਇਹ ਤੁਹਾਡੀ ਸਰਕਾਰ ਸੀ, ਭਗਵੰਤ ਮਾਨ, ਜਿਸਨੇ ਮੰਡੀਆਂ ਵਿੱਚ ਪ੍ਰਬੰਧਾਂ ਦਾ ਪ੍ਰਬੰਧਨ ਕਰਨਾ ਸੀ। ਉਨ੍ਹਾਂ ਕਿਹਾ, ''ਕੱਲ੍ਹ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਨੇ ਨਾ ਸਿਰਫ਼ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਗਿੱਲਾ ਕੀਤਾ ਹੈ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਡੁੱਬਾ ਦਿੱਤਾ ਹੈ। ਜੇ ਤੁਸੀਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਕੁਝ ਸਮਾਂ ਕੱਢ ਸਕਦੇ ਹੋ, ਜਿਨ੍ਹਾਂ ਲਈ ਤੁਸੀਂ ਵਕੀਲਾਂ ਕੋਲ ਭੱਜ ਰਹੇ ਹੋ, ਤਾਂ ਘੱਟੋ ਘੱਟ ਮੰਡੀਆਂ ਵਿੱਚ ਕਿਸਾਨਾਂ ਦਾ ਧਿਆਨ ਰੱਖੋ।''

ਇਹ ਵੀ ਪੜ੍ਹੋ...

Diljit Dosanjh Delhi Show : ਦਿਲਜੀਤ ਦੋਸਾਂਝ ਨੇ ਨਵੰਬਰ 1984 ਨੂੰ ਲੈ ਕੇ ਬਦਲੀ ਦਿੱਲੀ ਸ਼ੋਅ ਦੀ ਤਰੀਕ, ਜਾਣੋ ਸ਼ੋਅ ਦੀ ਨਵੀਂ ਤਰੀਕ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK