Mohali News : ਤਾਂਤਰਿਕ ਦੇ ਕਹਿਣ ' ਤੇ ਪਿਓ ਨੇ ਆਪਣੇ 7 ਸਾਲਾਂ ਬੱਚੇ ਨੂੰ ਲਾ ਦਿੱਤੀ ਅੱਗ, ਫਿਰ ਬੱਚੇ ਦੀ ਇੰਝ ਬਚੀ ਜਾਨ
Mohali News : ਮੁਹਾਲੀ ’ਚ ਕਲਯੁੱਗੀ ਪਿਓ ਨੇ ਆਪਣੇ 7 ਸਾਲਾਂ ਬੱਚੇ ਨੂੰ ਕੀਤਾ ਅੱਗ ਦੇ ਹਵਾਲੇ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਪਿਓ ਵੱਲੋਂ ਤਾਂਤਰਿਕ ਦੇ ਕਹਿਣ ’ਤੇ ਇਸ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੱਸ ਦਈਏ ਕਿ ਪੀੜਤ ਬੱਚੇ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਿਸ ਸਮੇਂ ਵਿਅਕਤੀ ਨੇ ਆਪਣੇ ਬੱਚੇ ਨੂੰ ਅੱਗ ਲਗਾਈ ਤਾਂ ਰਾਹ ਜਾਂਦੇ ਹੋਏ ਇੱਕ ਰਾਹਗੀਰ ਨੇ ਦੇਖਿਆ ਅਤੇ ਉਸ ਨੇ ਬੱਚੇ ਨੂੰ 6 ਫੇਜ ਦੇ ਹਸਪਤਾਲ ’ਚ ਦਾਖਿਲ ਕਰਵਾਇਆ। ਨਾਲ ਹੀ ਪੁਲਿਸ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ।
ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਪਿਓ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਬੱਚੇ ਅਤੇ ਉਸਦੇ ਭੈਣ-ਭਰਾ ਦੀ ਦੇਖਭਾਲ ਮੁਹਾਲੀ ਦੇ ਇੱਕ ਐਨਜੀਓ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PGI Strike : ਪੀਜੀਆਈ ਕਾਮਿਆਂ ਦੀ ਹੜਤਾਲ 'ਤੇ ਹਾਈਕੋਰਟ ਨੇ ਲਾਈ ਰੋਕ, ਪ੍ਰਸ਼ਾਸਨ ਨੂੰ ਕਾਰਵਾਈ ਦੇ ਦਿੱਤੇ ਹੁਕਮ
- PTC NEWS