Fri, May 24, 2024
Whatsapp

ਰਿੰਕੂ, ਟੀਨੂੰ ਜਾਂ ਕੋਈ ਹੋਰ ਪਾਰਟੀ ਬਦਲਣ ਵਾਲਿਆਂ ਨਾਲ ਤਾਂ ਵਰਕਰ ਦਾ ਕੁੱਤਾ ਵੀ... ਸਾਬਕਾ CM ਚੰਨੀ ਦਾ ਵਿਵਾਦਿਤ ਬਿਆਨ

ਪੱਤਰਕਾਰ ਦੇ ਜਵਾਬ ਵਿੱਚ ਸਾਬਕਾ ਸੀਐਮ ਚੰਨੀ ਨੇ ਜਵਾਬ ਦਿੱਤਾ ਕਿ ਰਾਜਨੀਤੀ ਤਾਂ ਅੱਜ ਵੀ ਉਥੇ ਹੀ ਖੜੀ ਹੈ, ਪਰ ਅੱਜ ਰਾਜਨੀਤੀ ਵਾਲੇ ਵਿਅਕਤੀਆਂ ਦਾ ਮਿਆਰ ਨਹੀਂ ਰਿਹਾ, ਹੁਣ ਉਨ੍ਹਾਂ ਦਾ ਸਵੇਰੇ-ਦੁਪਹਿਰ-ਸ਼ਾਮ ਦਾ ਰੇਟ ਹੋ ਗਿਆ ਹੈ।

Written by  KRISHAN KUMAR SHARMA -- April 23rd 2024 08:08 PM -- Updated: April 24th 2024 08:24 AM
ਰਿੰਕੂ, ਟੀਨੂੰ ਜਾਂ ਕੋਈ ਹੋਰ ਪਾਰਟੀ ਬਦਲਣ ਵਾਲਿਆਂ ਨਾਲ ਤਾਂ ਵਰਕਰ ਦਾ ਕੁੱਤਾ ਵੀ... ਸਾਬਕਾ CM ਚੰਨੀ ਦਾ ਵਿਵਾਦਿਤ ਬਿਆਨ

ਰਿੰਕੂ, ਟੀਨੂੰ ਜਾਂ ਕੋਈ ਹੋਰ ਪਾਰਟੀ ਬਦਲਣ ਵਾਲਿਆਂ ਨਾਲ ਤਾਂ ਵਰਕਰ ਦਾ ਕੁੱਤਾ ਵੀ... ਸਾਬਕਾ CM ਚੰਨੀ ਦਾ ਵਿਵਾਦਿਤ ਬਿਆਨ

Former CM Charanjit Channi Controversy: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹਮੇਸ਼ਾ ਹੀ ਆਪਣੇ ਅਨੋਖੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਚੰਨੀ ਨੂੰ ਪਾਰਟੀ ਨੇ ਇਸ ਵਾਰ ਜਲੰਧਰ ਤੋਂ ਲੋਕ ਸਭਾ ਲਈ ਟਿਕਟ ਦਿੱਤੀ ਹੈ, ਜਿਸ ਲਈ ਉਹ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਹਨ। ਇਸ ਪ੍ਰਚਾਰ ਮੁਹਿੰਮ ਦੌਰਾਨ ਹੀ ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ, ਜੋ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰ ਲਈ ਦਿੱਤਾ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਬਿਆਨ ਵਿੱਚ ਪੱਤਰਕਾਰ ਵੱਲੋਂ ਸਾਬਕਾ ਸੀਐਮ ਤੋਂ ਸਵਾਲ ਪੁੱਛਿਆ ਗਿਆ ਕਿ ਰਾਜਨੀਤੀ ਨੂੰ ਉਹ ਅੱਜ ਕਿੱਥੇ ਵੇਖਦੇ ਹਨ, ਜਿਸ ਵਿੱਚ ਆਗੂ ਸਵੇਰ-ਸ਼ਾਮ ਪਾਰਟੀਆਂ ਬਦਲ ਲੈਂਦੇ ਹਨ ਤਾਂ ਚੰਨੀ ਨੇ ਜਵਾਬ ਦਿੱਤਾ ਕਿ ਰਾਜਨੀਤੀ ਤਾਂ ਅੱਜ ਵੀ ਉਥੇ ਹੀ ਖੜੀ ਹੈ, ਪਰ ਅੱਜ ਰਾਜਨੀਤੀ ਵਾਲੇ ਵਿਅਕਤੀਆਂ ਦਾ ਮਿਆਰ ਨਹੀਂ ਰਿਹਾ, ਹੁਣ ਉਨ੍ਹਾਂ ਦਾ ਸਵੇਰੇ-ਦੁਪਹਿਰ-ਸ਼ਾਮ ਦਾ ਰੇਟ ਹੋ ਗਿਆ ਹੈ, ਕੋਈ ਵੀ ਕਿਸੇ ਵੇਲੇ ਵੀ ਇਨ੍ਹਾਂ ਨੂੰ ਰੇਟ ਲਾ ਕੇ ਹੱਕ ਕੇ ਚਲਾ ਜਾਂਦਾ ਹੈ।


ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਸਾਡੇ ਸਮਾਜ ਅਤੇ ਸਭਿਆਚਾਰ ਨੂੰ ਗੰਧਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਸੀ ਤਾਂ ਉਹ ਉਦੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ, ਜਿਥੋਂ ਜਲੰਧਰ ਤੋਂ ਉਹ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਿਆ ਅਤੇ ਫਿਰ ਉਸ ਨੂੰ ਪਾਰਟੀ ਨੇ ਮੁੜ ਟਿਕਟ ਦਿੱਤੀ, ਪਰ ਉਹ ਚਲਦਾ ਬਣਿਆ। ਇਸੇ ਤਰ੍ਹਾਂ ਪਵਨ ਕੁਮਾਰ ਟੀਨੂੰ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਬਸਪਾ 'ਚ ਸੀ ਅਤੇ ਫਿਰ ਅਕਾਲੀ ਦਲ 'ਚ ਸ਼ਾਮਲ ਹੋ ਕੇ ਦੋ ਵਾਰ ਵਿਧਾਇਕ ਵੀ ਬਣਿਆ, ਪਰ ਇਹ ਵੀ ਮੌਸਮ ਵਾਂਗ ਬਦਲ ਗਿਆ।

ਸਾਬਕਾ ਸੀਐਮ ਨੇ ਕਿਹਾ, ''ਭਾਵੇਂ ਇਹ ਮੌਸਮ ਵਾਂਗ ਬਦਲ ਗਏ ਪਰ ਵਰਕਰ ਉਸੇ ਤਰ੍ਹਾਂ ਪਾਰਟੀ ਦੇ ਨਾਲ ਖੜਾ ਹੈ, ਭਾਵੇਂ ਰਿੰਕੂ ਹੋਵੇ, ਟੀਨੂੰ ਹੋਵੇ ਜਾਂ ਕੋਈ ਹੋਰ ਇਹ ਜਿਹੜੇ ਵੀ ਆਪਣੀਆਂ ਪਾਰਟੀਆਂ ਵਿਚੋਂ ਗਏ ਹਨ, ਇਨ੍ਹਾਂ ਦੇ ਨਾਲ ਇਨ੍ਹਾਂ ਦੀ ਪਾਰਟੀ ਦੇ ਵਰਕਰ ਦਾ ਬਾਹਰ ਬੈਠਾ ਕੁੱਤਾ ਵੀ ਨਾਲ ਨਹੀਂ ਗਿਆ। ਕੋਈ ਇਨ੍ਹਾਂ ਦੀ ਕਦਰ ਨਹੀਂ ਰਹੀ। ਇਨ੍ਹਾਂ ਨੇ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਲੋਕ ਇਨ੍ਹਾਂ ਦਲ ਬਦਲੂਆਂ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ।''

- PTC NEWS

Top News view more...

Latest News view more...

LIVE CHANNELS
LIVE CHANNELS