Sat, Jul 27, 2024
Whatsapp

Fruits For Better Sleep: ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਖੁਰਾਕ 'ਚ ਅੱਜ ਹੀ ਸ਼ਾਮਲ ਕਰੋ ਇਹ ਫਲ

Reported by:  PTC News Desk  Edited by:  KRISHAN KUMAR SHARMA -- March 23rd 2024 06:25 PM
Fruits For Better Sleep: ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਖੁਰਾਕ 'ਚ ਅੱਜ ਹੀ ਸ਼ਾਮਲ ਕਰੋ ਇਹ ਫਲ

Fruits For Better Sleep: ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਖੁਰਾਕ 'ਚ ਅੱਜ ਹੀ ਸ਼ਾਮਲ ਕਰੋ ਇਹ ਫਲ

Fruits For Better Sleep: ਅੱਜਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ, ਖਰਾਬ ਜੀਵਨਸ਼ੈਲੀ ਅਤੇ ਤਣਾਅ ਸਮੇਤ ਹੋਰ ਕਈ ਕਾਰਨਾਂ ਕਰਕੇ ਜ਼ਿਆਦਾਤਰ ਲੋਕ ਨੀਂਦ ਨਾ ਆਉਣ ਦੀ ਸਮੱਸਿਆ (Health Care tips) ਤੋਂ ਪ੍ਰੇਸ਼ਾਨ ਰਹਿੰਦੇ ਹਨ। ਨੀਂਦ ਦੀ ਕਮੀ ਦਾ ਦਿਮਾਗ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸਤੋਂ ਇਲਾਵਾ ਵਿਅਕਤੀ ਨੂੰ ਇਮਿਊਨ ਸਿਸਟਮ ਕਮਜ਼ੋਰ ਅਤੇ ਹੋਰ ਕਈ ਸਿਹਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ (fruits for sleeping) ਬਾਰੇ ਦਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਕੇਲਾ: ਮਾਹਿਰਾਂ ਮੁਤਾਬਕ ਰੋਜ਼ਾਨਾ ਕੇਲੇ ਦਾ ਸੇਵਨ ਕਰਨ ਨਾਲ ਤੁਹਾਡੀ ਨੀਂਦ ਦੀ ਸਮੱਸਿਆ ਦੂਰ ਹੋ ਸਕਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ6, ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਤਣਾਅ ਨੂੰ ਘੱਟ ਕਰਨ ਅਤੇ ਮੇਲਾਟੋਨਿਨ ਲੈਵਲ ਨੂੰ ਵਧਾਉਣ 'ਚ ਮਦਦਗਾਰ ਕਰਦਾ ਹੈ।


ਪਪੀਤਾ: ਪਪੀਤੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਈ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਕਈ ਤੱਤ ਪਾਏ ਜਾਣਦੇ ਹਨ। ਪੋਟਾਸ਼ੀਅਮ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ। ਦਸ ਦਈਏ ਕਿ ਇਸ 'ਚ ਮੌਜੂਦ ਪਪੈਨ ਨਾਂ ਦਾ ਐਂਜ਼ਾਈਮ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਅਜਿਹੇ 'ਚ ਪਾਚਨ ਕਿਰਿਆ ਬਿਹਤਰ ਹੋਣ ਨਾਲ ਨੀਂਦ ਵੀ ਠੀਕ (peaceful sleep) ਹੁੰਦੀ ਹੈ।

ਚੈਰੀ: ਤੁਸੀਂ ਆਪਣੀ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੈਰੀ ਦਾ ਸੇਵਨ ਵੀ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਮੇਲਾਟੋਨਿਨ ਹਾਰਮੋਨ ਪਾਇਆ ਜਾਂਦਾ ਹੈ, ਜੋ ਨੀਂਦ ਦੇ ਚੱਕਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ।

ਅਨਾਨਾਸ: ਅਨਾਨਾਸ 'ਚ ਭਰਪੂਰ ਮਾਤਰਾ 'ਚ ਬ੍ਰੋਮੇਲੇਨ ਨਾਮਕ ਐਨਜ਼ਾਈਮ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਤਣਾਅ ਨੂੰ ਘੱਟ ਕਰਨ ਅਤੇ ਨੀਂਦ ਨੂੰ ਸੁਧਾਰਨ (sleep well) 'ਚ ਮਦਦ ਕਰਦਾ ਹੈ।

ਕੀਵੀ: ਨੀਂਦ ਦੀ ਗੁਣਵੱਤਾ ਨੂੰ ਵਧਾਉਣ ਅਤੇ ਤਣਾਅ ਨੂੰ ਘੱਟ ਕਰਨ ਲਈ ਆਪਣੀ ਖੁਰਾਕ 'ਚ ਕੀਵੀ ਸ਼ਾਮਲ ਕਰੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਸੇਰੋਟੋਨਿਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

-

Top News view more...

Latest News view more...

PTC NETWORK