ਚੰਡੀਗੜ੍ਹ ਦੇ ਹੋਟਲ 'ਚ ਖਰੜ ਦੀ ਮਹਿਲਾ ਨਾਲ ਸਮੂਹਿਕ ਜਬਰ ਜ਼ਿਨਾਹ, 2 ਕਾਬੂ
Chandigarh News: ਚੰਡੀਗੜ੍ਹ ਦੇ ਸੈਕਟਰ-43 ਸਥਿਤ ਇੱਕ ਹੋਟਲ ਵਿੱਚ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ (32) ਅਤੇ ਆਕਾਸ਼ (35) ਵਜੋਂ ਹੋਈ ਹੈ, ਦੋਵੇਂ ਹੀ ਲੁਧਿਆਣਾ ਵਾਸੀ ਦੱਸੇ ਜਾ ਰੇ ਹਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਖਵਿੰਦਰ ਨੇ ਸ਼ਨਿੱਚਰਵਾਰ ਨੂੰ ਆਈ.ਪੀ.ਐਲ. ਮੈਚ ਦੇਖਣ ਲਈ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਦੋਸ਼ ਹੈ ਕਿ ਸੁਖਵਿੰਦਰ ਨੇ ਆਪਣੀ ਮਹਿਲਾ ਦੋਸਤ ਨੂੰ ਹੋਟਲ ਬੁਲਾਇਆ। ਪੁਲਿਸ ਨੇ ਦੱਸਿਆ ਕਿ ਔਰਤ ਹੋਟਲ ਪਹੁੰਚੀ ਅਤੇ ਦੇਖਿਆ ਕਿ ਆਕਾਸ਼ ਵੀ ਉਥੇ ਮੌਜੂਦ ਸੀ।
ਪੀੜਤਾ ਨੇ ਦੋਸ਼ ਲਾਇਆ ਕਿ ਦੋਵੇਂ ਨੇ ਉਸ ਨਾਲ ਜਬਰ-ਜ਼ਿਨਾਹ ਕਰ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੀੜਤ ਖਰੜ ਵਾਸੀ ਨੇ ਦੋਸ਼ ਲਾਇਆ ਸੀ ਕਿ ਸੁਖਵਿੰਦਰ ਪਿਛਲੇ ਛੇ ਮਹੀਨਿਆਂ ਤੋਂ ਉਸ ਦਾ ਦੋਸਤ ਸੀ।
ਸੈਕਟਰ 36 ਦੇ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 376 (ਡੀ) (ਗੈਂਗਰੇਪ) ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਵਾਂ ਸ਼ੱਕੀਆਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
-