Wed, Jul 24, 2024
Whatsapp

Gautam Gambhir : ਕੋਚ ਬਣਦੇ ਹੀ ਗੌਤਮ ਦੇ ਸਾਹਮਣੇ 'ਗੰਭੀਰ' ਚੁਨੌਤੀਆਂ, ICC ਟਰਾਫੀ ਜਿਤਾਉਣ ਸਮੇਤ ਮੁੱਖ ਹਨ ਇਹ 5 ਚੈਲੰਜ

Gautam Gambhir Team India Coach : ਰਾਹੁਲ ਦ੍ਰਾਵਿੜ ਤੋਂ ਬਾਅਦ ਗੰਭੀਰ 2027 ਤੱਕ ਭਾਰਤ ਦੇ ਕੋਚ ਬਣੇ ਰਹਿਣਗੇ। ਇਸ ਦੌਰਾਨ ਭਾਰਤ 5 ਆਈਸੀਸੀ ਟੂਰਨਾਮੈਂਟ ਖੇਡੇਗਾ। ਗੰਭੀਰ ਕੋਲ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਦੀ ਚੁਣੌਤੀ ਹੈ।

Reported by:  PTC News Desk  Edited by:  KRISHAN KUMAR SHARMA -- July 10th 2024 10:46 AM -- Updated: July 10th 2024 10:51 AM
Gautam Gambhir : ਕੋਚ ਬਣਦੇ ਹੀ ਗੌਤਮ ਦੇ ਸਾਹਮਣੇ 'ਗੰਭੀਰ' ਚੁਨੌਤੀਆਂ, ICC ਟਰਾਫੀ ਜਿਤਾਉਣ ਸਮੇਤ ਮੁੱਖ ਹਨ ਇਹ 5 ਚੈਲੰਜ

Gautam Gambhir : ਕੋਚ ਬਣਦੇ ਹੀ ਗੌਤਮ ਦੇ ਸਾਹਮਣੇ 'ਗੰਭੀਰ' ਚੁਨੌਤੀਆਂ, ICC ਟਰਾਫੀ ਜਿਤਾਉਣ ਸਮੇਤ ਮੁੱਖ ਹਨ ਇਹ 5 ਚੈਲੰਜ

Gautam Gambhir 5 challenge : ਭਾਰਤੀ ਕ੍ਰਿਕਟ ਟੀਮ ਨੂੰ ਗੌਤਮ ਗੰਭੀਰ ਦੇ ਰੂਪ ਵਿੱਚ ਨਵਾਂ ਮੁੱਖ ਕੋਚ ਮਿਲ ਗਿਆ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਇਸਦੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਹੈ। ਗੰਭੀਰ ਹੁਣ ਰਾਹੁਲ ਦ੍ਰਾਵਿੜ ਦਾ ਅਹੁਦਾ ਸੰਭਾਲਣਗੇ, ਜਿਨ੍ਹਾਂ ਨੇ 10 ਦਿਨ ਪਹਿਲਾਂ ਹੀ ਭਾਰਤੀ ਇੰਡੀਆ ਦਾ ਆਈਸੀਸੀ ਟੂਰਨਾਮੈਂਟ ਜਿੱਤਣ ਵਿੱਚ ਸੋਕਾ ਖਤਮ ਕੀਤਾ ਸੀ। ਦ੍ਰਾਵਿੜ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਉਧਰ, ਰਾਹੁਲ ਦ੍ਰਾਵਿੜ ਤੋਂ ਬਾਅਦ ਗੰਭੀਰ 2027 ਤੱਕ ਭਾਰਤ ਦੇ ਕੋਚ ਬਣੇ ਰਹਿਣਗੇ। ਇਸ ਦੌਰਾਨ ਭਾਰਤ 5 ਆਈਸੀਸੀ ਟੂਰਨਾਮੈਂਟ ਖੇਡੇਗਾ। ਗੰਭੀਰ ਕੋਲ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਦੀ ਚੁਣੌਤੀ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਨਾਲ ਤਾਲਮੇਲ ਬਣਾਉਣ 'ਤੇ ਵੀ ਧਿਆਨ ਰੱਖਿਆ ਜਾਵੇਗਾ।


ਆਓ ਜਾਣਦੇ ਹਾਂ ਕੋਚ ਗੰਭੀਰ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣ ਵਾਲੀਆਂ ਹਨ...

ਸਭ ਤੋਂ ਪਹਿਲੀ ਚੁਨੌਤੀ - ਨਿਊਜ਼ੀਲੈਂਡ, ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਟੈਸਟ ਸੀਰੀਜ਼

ਗੌਤਮ ਗੰਭੀਰ ਦਾ ਮੁੱਖ ਕੋਚ ਵਜੋਂ ਸਫਰ ਸ਼੍ਰੀਲੰਕਾ ਦੌਰੇ ਤੋਂ ਸ਼ੁਰੂ ਹੋਵੇਗਾ। ਦੌਰੇ ਦਾ ਪਹਿਲਾ ਮੈਚ 27 ਜੁਲਾਈ ਨੂੰ ਹੈ। ਟੀਮ ਸ਼੍ਰੀਲੰਕਾ 'ਚ 3 ਵਨਡੇ ਅਤੇ 3 ਟੀ-20 ਮੈਚ ਖੇਡੇਗੀ। ਇਹ ਦੌਰਾ ਗੰਭੀਰ ਦੇ ਕੋਚਿੰਗ ਕਰੀਅਰ ਦੀ ਨੀਂਹ ਰੱਖੇਗਾ। ਸ਼੍ਰੀਲੰਕਾ ਦੌਰਾ 7 ਅਗਸਤ ਨੂੰ ਖਤਮ ਹੋਵੇਗਾ, ਜਿਸ ਤੋਂ ਬਾਅਦ 19 ਸਤੰਬਰ ਤੋਂ ਟੀਮ ਇੰਡੀਆ ਦਾ ਰੁੱਝਿਆ ਸਮਾਂ ਸ਼ੁਰੂ ਹੋਵੇਗਾ। ਇੱਥੋਂ ਹੀ ਗੰਭੀਰ ਦੀਆਂ ਅਸਲ ਚੁਣੌਤੀਆਂ ਵੀ ਸਾਹਮਣੇ ਆਉਣਗੀਆਂ।

  • 2025 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਲਈ ਭਾਰਤ ਨੂੰ ਅਗਲੀਆਂ 3 ਟੈਸਟ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਭਾਵੇਂ ਕਿ ਭਾਰਤ ਇਸ ਸਮੇਂ ਅੰਕ ਸੂਚੀ ਵਿੱਚ ਸਿਖਰ 'ਤੇ ਹੈ।
  • ਨਵੰਬਰ ਤੋਂ ਜਨਵਰੀ ਤੱਕ ਟੀਮ ਇੰਡੀਆ ਆਸਟ੍ਰੇਲੀਆ 'ਚ 5 ਟੈਸਟ ਮੈਚ ਖੇਡੇਗੀ। ਇਸ ਸੀਰੀਜ਼ ਦਾ ਨਤੀਜਾ ਤੈਅ ਕਰੇਗਾ ਕਿ ਭਾਰਤ ਆਪਣਾ ਲਗਾਤਾਰ ਤੀਜਾ ਡਬਲਯੂਟੀਸੀ ਫਾਈਨਲ ਖੇਡੇਗਾ ਜਾਂ ਨਹੀਂ।
  • 2025 ਤੋਂ 2027 ਤੱਕ, ਭਾਰਤ ਫਿਰ ਤੋਂ ਇੰਗਲੈਂਡ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿੱਚ 3 ਟੈਸਟ ਸੀਰੀਜ਼ ਖੇਡੇਗਾ। ਇਸ ਸੀਰੀਜ਼ ਦਾ ਨਤੀਜਾ ਤੈਅ ਕਰੇਗਾ ਕਿ ਭਾਰਤ ਆਪਣਾ ਲਗਾਤਾਰ ਤੀਜਾ ਡਬਲਯੂਟੀਸੀ ਫਾਈਨਲ ਖੇਡੇਗਾ ਜਾਂ ਨਹੀਂ।

ਅਗਲੇ 3 ਸਾਲਾਂ ਵਿੱਚ 5 ਆਈਸੀਸੀ ਟੂਰਨਾਮੈਂਟ

ਆਈਸੀਸੀ 2025 ਤੋਂ 2027 ਤੱਕ 5 ਟੂਰਨਾਮੈਂਟ ਆਯੋਜਿਤ ਕਰੇਗੀ। ਜੇਕਰ ਅਸੀਂ 2 ਡਬਲਯੂਟੀਸੀ ਫਾਈਨਲਸ ਨੂੰ ਹਟਾਉਂਦੇ ਹਾਂ, ਤਾਂ ਇਹਨਾਂ ਵਿੱਚ 3 ਮਹੱਤਵਪੂਰਨ ਸੀਮਤ ਓਵਰਾਂ ਦੇ ਟੂਰਨਾਮੈਂਟ ਸ਼ਾਮਲ ਹੁੰਦੇ ਹਨ। 2025 'ਚ ਚੈਂਪੀਅਨਸ ਟਰਾਫੀ, 2026 'ਚ ਟੀ-20 ਵਿਸ਼ਵ ਕੱਪ ਅਤੇ 2027 'ਚ ਵਨਡੇ ਵਿਸ਼ਵ ਕੱਪ ਹੋਵੇਗਾ। ਇਸ ਦੌਰਾਨ ਆਈਸੀਸੀ ਟੂਰਨਾਮੈਂਟਾਂ ਤੋਂ ਇਲਾਵਾ 2 ਏਸ਼ੀਆ ਕੱਪ ਵੀ ਹੋਣਗੇ।

ਨਵੀਂ ਟੀ-20 ਟੀਮ ਦੀ ਤਿਆਰੀ

ਗੌਤਮ ਗੰਭੀਰ ਅੱਗੇ ਹੁਣ 2026 ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਟੀ20 ਕ੍ਰਿਕਟ ਟੀਮ ਤਿਆਰ ਕਰਨ ਦੀ ਚੁਨੌਤੀ ਵੀ ਹੋਵੇਗੀ, ਕਿਉਂਕਿ ਟੀਮ ਦੇ ਤਿੰਨ ਦਿੱਗਜ ਕਪਤਾਨ ਰੋਹਿਤ ਸ਼ਰਮਾ, ਬੱਲੇਬਾਜ਼ ਵਿਰਾਟ ਕੋਹਲੀ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਨਾਲ ਹੀ ਤਿੰਨਾਂ ਦਿੱਗਜ਼ਾਂ ਦੀ ਥਾਂ ਭਰਨ ਨੂੰ ਲੈ ਕੇ ਵੀ ਵੱਡੀ ਚੁਨੌਤੀ ਹੈ।

ਸੀਨੀਅਰ ਖਿਡਾਰੀਆਂ ਨਾਲ ਤਾਲਮੇਲ

ਤਿੰਨ ਸੀਨੀਅਰ ਖਿਡਾਰੀ ਟੀ-20 ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਇਹ ਤਿੰਨੇ ਖਿਡਾਰੀ ਇੱਕ ਰੋਜ਼ਾ ਅਤੇ ਟੈਸਟ ਫਾਰਮੈਟ 'ਚ ਖੇਡਣਾ ਜਾਰੀ ਰੱਖਣਗੇ। ਰੋਹਿਤ, ਵਿਰਾਟ ਅਤੇ ਜਡੇਜਾ 2 ਫਾਰਮੈਟ ਖੇਡ ਰਹੇ ਹਨ, ਜਦਕਿ ਰਵੀਚੰਦਰਨ ਅਸ਼ਵਿਨ ਲੰਬੇ ਸਮੇਂ ਤੋਂ ਟੈਸਟ ਟੀਮ ਦਾ ਹਿੱਸਾ ਹਨ। ਅਜਿਹੇ 'ਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਉਹ ਇਨ੍ਹਾਂ 4 ਖਿਡਾਰੀਆਂ ਨਾਲ ਕਿਸ ਤਰ੍ਹਾਂ ਦੀ ਕੈਮਿਸਟਰੀ ਬਣਾਉਂਦੇ ਹਨ।

ਸਾਰੇ ਸ਼੍ਰੇਣੀਆਂ ਦਾ ਕਪਤਾਨ ਤਿਆਰ ਕਰਨਾ

ਰੋਹਿਤ ਸ਼ਰਮਾ ਨੇ ਟੀ-20 ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਹਾਰਦਿਕ ਪੰਡਯਾ ਇਸ ਫਾਰਮੈਟ ਵਿੱਚ ਭਾਰਤ ਦੀ ਕਮਾਨ ਸੰਭਾਲਣ ਦੇ ਵੱਡੇ ਦਾਅਵੇਦਾਰ ਹਨ। ਰੋਹਿਤ ਦਾ 2025 ਤੱਕ ਵਨਡੇ ਅਤੇ ਟੈਸਟ 'ਚ ਕਪਤਾਨ ਬਣੇ ਰਹਿਣਾ ਤੈਅ ਹੈ। ਵਨਡੇ 'ਚ ਉਨ੍ਹਾਂ ਦੀ ਜਗ੍ਹਾ ਸਿਰਫ 30 ਸਾਲ ਦੇ ਪੰਡਯਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ ਪਰ ਹਾਰਦਿਕ ਟੈਸਟ ਨਹੀਂ ਖੇਡ ਰਹੇ ਹਨ। ਅਜਿਹੇ 'ਚ ਚੁਣੌਤੀ ਇਹ ਹੈ ਕਿ ਰੋਹਿਤ ਤੋਂ ਬਾਅਦ ਭਾਰਤ ਦਾ ਟੈਸਟ ਕਪਤਾਨ ਕੌਣ ਹੋਵੇਗਾ।

ਅਜਿਹੇ 'ਚ ਉਨ੍ਹਾਂ ਅੱਗੇ ਸਾਰੀਆਂ ਸ਼੍ਰੇਣੀਆਂ ਲਈ ਇੱਕ ਕਪਤਾਨ ਤਿਆਰ ਕਰਨਾ ਵੀ ਚੁਨੌਤੀ ਹੋਵੇਗੀ। ਹਾਲਾਂਕਿ ਸਾਰੇ ਫਾਰਮੈਟ ਦੇ ਕਪਤਾਨ ਦੇ ਅਹੁਦੇ ਲਈ, ਟੀਮ ਕੋਲ ਕੇਐਲ ਰਾਹੁਲ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਦੇ ਵਿਕਲਪ ਹਨ।

- PTC NEWS

Top News view more...

Latest News view more...

PTC NETWORK