GidderBaha : ਗਿੱਦੜਬਾਹਾ 'ਚ 3 ਸਾਲਾ ਬੱਚੀ ਨਾਲ ਹੈਵਾਨੀਅਤ, ਰੇਲਵੇ ਸਟੇਸ਼ਨ 'ਤੇ ਪਈ ਮਿਲੀ, ਪ੍ਰਾਈਵੇਟ ਪਾਰਟ 'ਤੇ ਸੱਟਾਂ ਦੇ ਨਿਸ਼ਾਨ
GidderBaha : ਗਿੱਦੜਬਾਹਾ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ 3 ਸਾਲ ਦੀ ਬੱਚੀ ਰੇਲਵੇ ਲਾਈਨਾਂ 'ਤੇ ਲਵਾਰਿਸ ਹਾਲਤ ਵਿੱਚ ਪਈ ਮਿਲੀ। ਲੋਕਾਂ ਨੇ ਪਤਾ ਲੱਗਣ 'ਤੇ ਤੁਰੰਤ ਸਥਾਨਕ NGO ਨੂੰ ਸੂਚਿਤ ਕੀਤਾ, ਜਿਸ ਨੇ ਤੁਰੰਤ ਬੱਚੀ ਨੂੰ ਚੁੱਕ ਕੇ ਇਲਾਜ ਲਈ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿਥੇ ਉਸਦਾ ਇਲਾਜ ਚਲ ਰਿਹਾ ਹੈ।
ਡਾਕਟਰਾਂ ਨੇ ਜ਼ਬਰ-ਜਨਾਹ ਦਾ ਜਤਾਇਆ ਸ਼ੱਕ
ਡਾਕਟਰ ਮੁਤਾਬਿਕ, ਬੱਚੀ ਦੇ ਗੁਪਤ ਅੰਗ ਅਤੇ ਮੂੰਹ ਉਪਰ ਜ਼ਖ਼ਮਾਂ ਦੇ ਨਿਸ਼ਾਨ ਹਨ ਅਤੇ ਡਾਕਟਰ ਨੇ ਜਬਰ-ਜਨਾਹ (Sexual Abuse) ਦੀ ਸ਼ੰਕਾ ਜਤਾਈ, ਜਿਸ ਲਈ ਤਿੰਨ ਡਾਕਟਰਾਂ ਬੋਰਡ ਬਣਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦਾ ਪਰਿਵਾਰ ਮੰਗ ਕੇ ਗੁਜਾਰਾ ਕਰਨ ਵਾਲਾ ਹੈ। ਬੱਚੀ ਪਿਤਾ ਤੋਂ ਵੱਖ ਆਪਣੀ ਮਾਂ ਨਾਲ ਪਿਛਲੇ ਇੱਕ ਮਹੀਨੇ ਤੋਂ ਰਹਿ ਰਹੀ ਸੀ। ਬੱਚੀ ਦਾ ਪਰਿਵਾਰ ਮਲੋਟ ਦਾ ਰਹਿਣ ਵਾਲਾ ਹੈ।
Railway Jobs: 10ਵੀਂ-ITI ਪਾਸ ਲਈ ਰੇਲਵੇ 'ਚ ਬੰਪਰ ਭਰਤੀ: 4,471 ਪੋਸਟਾਂ 'ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ
ਡੇਢ ਮਹੀਨਾ ਪਹਿਲਾਂ ਮਾਂ ਲੈ ਗਈ ਸੀ ਮਲੋਟ
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਪੰਜ ਬੱਚੇ ਹਨ (ਤਿੰਨ ਕੁੜੀਆਂ ਅਤੇ ਦੋ ਮੁੰਡੇ)। ਲਗਭਗ ਡੇਢ ਮਹੀਨਾ ਪਹਿਲਾਂ, ਉਸਦੀ ਪਤਨੀ ਤਿੰਨ ਸਾਲ ਦੀ ਕੁੜੀ ਨੂੰ ਆਪਣੇ ਨਾਲ ਮਲੋਟ ਲੈ ਗਈ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਨਰਾਇਣ ਸਿੰਗਲਾ ਨੇ ਦੱਸਿਆ ਛੋਟੀ ਬੱਚੀ ਦੇ ਰੇਲਵੇ ਸਟੇਸ਼ਨ ਦੇ ਨਜਦੀਕ ਪਾਈ ਦੀ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚੇ ਅਤੇ ਬੱਚੀ ਨੂੰ ਚੁੱਕ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਤਿੰਨ ਡਾਕਟਰਾਂ ਦੀ ਟੀਮ ਕਰੇਗੀ ਜਾਂਚ
SMO ਰਸ਼ਮੀ ਚਾਵਲਾ ਨੇ ਦੱਸਿਆ ਕਿ ਬੱਚੀ ਜੇਰੇ ਇਲਾਜ ਹੈ, ਹਾਲਤ ਸਥਿਰ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦੇ ਪ੍ਰਾਈਵੇਟ ਪਾਰਟ ਅਤੇ ਮੂੰਹ ਉਪਰ ਸੱਟਾਂ ਦੇ ਨਿਸ਼ਾਨ ਹਨ। ਡਾਕਟਰ ਮੁਤਾਬਿਕ, ਬੱਚੀ ਨਾਲ ਜਬਰ-ਜ਼ਨਾਹ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ ਅਤੇ ਇਸ ਲਈ ਤਿੰਨ ਡਾਕਟਰਾਂ ਦੀ ਟੀਮ ਦਾ ਗਠਨ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਅਤੇ ਵਿਸਥਾਰਤ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ, ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ...5 September ਨੂੰ ਕਾਕਰੋਚ ਜਨਤਾ ਪਾਰਟੀ ਦਾ ਨਹੀਂ ਹੋਵੇਗਾ ਦਿੱਲੀ ਮਾਰਚ ! ਜਾਣੋ ਕਾਰਨ
ਮਹਿੰਗਾਈ ਦਾ ਵੱਡਾ ਝਟਕਾ ! ਗੈਸ ਸਿਲੰਡਰ ਦੀਆਂ ਕੀਮਤਾਂ 'ਚ 10 ਰੁਪਏ ਦੇ ਲਗਭਗ ਵਾਧਾ
- PTC NEWS