Thu, Jul 30, 2026
Whatsapp

Gold and Silver Price Today : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ 22 ਅਤੇ 24 ਕੈਰੇਟ ਸੋਨੇ ਦੀ ਕੀਮਤ

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਆਓ ਜਾਣਦੇ ਹਾਂ ਦਿੱਲੀ ਅਤੇ ਮੁੰਬਈ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ 22 ਅਤੇ 24 ਕੈਰੇਟ ਸੋਨੇ ਦੀਆਂ ਮੌਜੂਦਾ ਕੀਮਤਾਂ ਕੀ ਹਨ।

Reported by:  PTC News Desk  Edited by:  Aarti -- July 30th 2026 01:46 PM
Gold and Silver Price Today : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ  22 ਅਤੇ 24 ਕੈਰੇਟ ਸੋਨੇ ਦੀ ਕੀਮਤ

Gold and Silver Price Today : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ 22 ਅਤੇ 24 ਕੈਰੇਟ ਸੋਨੇ ਦੀ ਕੀਮਤ

ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਅੱਜ ਦੇਸ਼ ਵਿੱਚ ਸੋਨਾ ਅਤੇ ਚਾਂਦੀ ਸਸਤਾ ਹੋ ਗਿਆ ਹੈ। ਸਰਾਫਾ ਬਾਜ਼ਾਰ ਵਿੱਚ, 24 ਕੈਰੇਟ ਸੋਨਾ 250 ਰੁਪਏ ਸਸਤਾ ਹੋ ਗਿਆ ਹੈ ਅਤੇ ਇਹ 142,540 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 130,662 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ, ਚਾਂਦੀ ਦੀ ਕੀਮਤ 1760 ਰੁਪਏ ਡਿੱਗ ਗਈ ਹੈ ਅਤੇ ਇਹ 216,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਹੈ। 

ਸੋਨੇ ਦੀ ਕੀਮਤਾਂ 


ਨਵੀਂ ਦਿੱਲੀ ਵਿੱਚ, 24 ਕੈਰੇਟ ਸੋਨੇ ਦੀ ਕੀਮਤ 141,990 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 130,158 ਰੁਪਏ ਪ੍ਰਤੀ 10 ਗ੍ਰਾਮ ਹੈ। ਮੁੰਬਈ ਵਿੱਚ, 24 ਕੈਰੇਟ ਸੋਨੇ ਦੀ ਕੀਮਤ 142,240 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 130,387 ਰੁਪਏ ਪ੍ਰਤੀ 10 ਗ੍ਰਾਮ ਹੈ।

ਕੋਲਕਾਤਾ ਵਿੱਚ, 24 ਕੈਰੇਟ ਸੋਨੇ ਦੀ ਕੀਮਤ 142,050 ਰੁਪਏ ਪ੍ਰਤੀ 10 ਗ੍ਰਾਮ ਹੈ, ਅਤੇ 22 ਕੈਰੇਟ ਸੋਨੇ ਦੀ ਕੀਮਤ 130,213 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ ਵਿੱਚ, 24 ਕੈਰੇਟ ਸੋਨੇ ਦੀ ਕੀਮਤ 142,790 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 130,891 ਰੁਪਏ ਪ੍ਰਤੀ 10 ਗ੍ਰਾਮ ਹੈ। 

ਬੰਗਲੁਰੂ ਵਿੱਚ, 24-ਕੈਰੇਟ ਸੋਨੇ ਦੀ ਕੀਮਤ 142,490 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ, ਜਦਕਿ 22-ਕੈਰੇਟ ਸੋਨੇ ਦੀ ਕੀਮਤ 130,616 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਹੈਦਰਾਬਾਦ ਵਿੱਚ, 24-ਕੈਰੇਟ ਸੋਨੇ ਦੀ ਕੀਮਤ 142,600 ਰੁਪਏ ਪ੍ਰਤੀ 10 ਗ੍ਰਾਮ ਸੀ, ਜਦਕਿ 22-ਕੈਰੇਟ ਸੋਨੇ ਦੀ ਕੀਮਤ 130,717 ਰੁਪਏ ਪ੍ਰਤੀ 10 ਗ੍ਰਾਮ ਸੀ। 

ਚਾਂਦੀ ਦੀ ਕੀਮਤ

ਦੂਜੇ ਪਾਸੇ  ਚਾਂਦੀ ਦੀ ਕੀਮਤ 13,000 ਰੁਪਏ ਦੀ ਗਿਰਾਵਟ ਆਈ ਹੈ। ਚਾਂਦੀ, ਜਿਸਦੀ ਕੀਮਤ 31 ਦਸੰਬਰ, 2025 ਨੂੰ 2.30 ਲੱਖ ਰੁਪਏ ਪ੍ਰਤੀ ਕਿਲੋ ਸੀ, ਹੁਣ 2.17 ਲੱਖ ਰੁਪਏ 'ਤੇ ਪਹੁੰਚ ਗਈ ਹੈ। ਇਸ ਦੌਰਾਨ, 29 ਜਨਵਰੀ ਨੂੰ, ਸੋਨਾ 1.76 ਲੱਖ ਰੁਪਏ ਅਤੇ ਚਾਂਦੀ 3.86 ਲੱਖ ਰੁਪਏ ਦੇ ਸਰਵਕਾਲੀਨ ਉੱਚ ਪੱਧਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ITR Deadline Alert : 31 ਜੁਲਾਈ ਤੱਕ ਲਾਜ਼ਮੀ ਭਰੋ ਆਮਦਨ ਟੈਕਸ, 5000 ਰੁਪਏ ਦੇ ਜੁਰਮਾਨੇ ਨਾਲ ਹੋ ਜਾਣਗੇ 5 ਹੋਰ ਵੱਡੇ ਨੁਕਸਾਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK