Tue, Sep 8, 2026
Whatsapp

Gulzar Singh death: ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਪਿੰਡ ਤੂਰਬੰਜ਼ਾਰਾ ਦੇ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ, ਸਰਕਾਰ 'ਤੇ ਭੜਕੀ ਵਿਰੋਧੀ ਧਿਰ!

Gulzar Singh death: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਰਕਾਰੀ ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਮੁੱਦੇ 'ਤੇ ਸਵਾਲ ਪੁੱਛਣ ਵਾਲੇ ਇੱਕ ਬਜ਼ੁਰਗ ਕਿਸਾਨ ਗੁਲਜ਼ਾਰ ਸਿੰਘ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ ਹੈ।

Reported by:  PTC News Desk  Edited by:  Amritpal Singh -- September 08th 2026 12:53 PM -- Updated: September 08th 2026 01:04 PM
Gulzar Singh death: ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਪਿੰਡ ਤੂਰਬੰਜ਼ਾਰਾ ਦੇ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ, ਸਰਕਾਰ 'ਤੇ ਭੜਕੀ ਵਿਰੋਧੀ ਧਿਰ!

Gulzar Singh death: ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਪਿੰਡ ਤੂਰਬੰਜ਼ਾਰਾ ਦੇ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ, ਸਰਕਾਰ 'ਤੇ ਭੜਕੀ ਵਿਰੋਧੀ ਧਿਰ!

Gulzar Singh death: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਰਕਾਰੀ ਪ੍ਰੋਗਰਾਮ ਦੌਰਾਨ ਨਸ਼ਿਆਂ ਦੇ ਮੁੱਦੇ 'ਤੇ ਸਵਾਲ ਪੁੱਛਣ ਵਾਲੇ ਇੱਕ ਬਜ਼ੁਰਗ ਕਿਸਾਨ ਗੁਲਜ਼ਾਰ ਸਿੰਘ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ ਹੈ। ਲੁਧਿਆਣਾ ਦੇ ਡੀ.ਐੱਮ.ਸੀ.ਐੱਚ. (DMCH) ਹਸਪਤਾਲ ਵਿੱਚ ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਪੁਲਿਸ ਨੇ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਗੁਲਜ਼ਾਰ ਸਿੰਘ (ਮ੍ਰਿਤਕ) ਵੱਲੋਂ ਮੌਤ ਤੋਂ ਪਹਿਲਾਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ 5 ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕੀਤੀ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸਰਪੰਚ ਅਤੇ ਇੱਕ ਪੰਚਾਇਤ ਮੈਂਬਰ ਵੀ ਸ਼ਾਮਲ ਹਨ।

1. ਬਲਜੀਤ ਸਿੰਘ @ ਰਾਜ (ਸਰਪੰਚ)

2. ਸੁਖਦੇਵ ਸਿੰਘ ਉਰਫ ਸੁੱਖਾ, ਕੰਡਕਟਰ

3. ਵਿੱਕੀ ਸਿੰਘ, ਮੈਂਬਰ ਪੰਚਾਇਤ

4. ਗੋਨਾ ਸਿੰਘ ਪੁੱਤਰ ਬਾਬੂ ਸਿੰਘ

5. ਬਲਜਿੰਦਰ ਕੌਰ ਸਰਪੰਚ

"ਮੇਰਾ ਪੁੱਤ ਚਿੱਟਾ ਪੀਂਦਾ, ਤੁਸੀਂ ਨਸ਼ਾ ਕਿਉਂ ਨਹੀਂ ਰੋਕਦੇ?"

ਮਿਲੀ ਜਾਣਕਾਰੀ ਮੁਤਾਬਕ ਦਿੜ੍ਹਬਾ 'ਚ ਮੰਤਰੀ ਹਰਪਾਲ ਚੀਮਾ ਦੇ ਇੱਕ ਪ੍ਰੋਗਰਾਮ ਦੌਰਾਨ ਬਜ਼ੁਰਗ ਕਿਸਾਨ ਗੁਲਜ਼ਾਰ ਸਿੰਘ ਨੇ ਖੁੱਲ੍ਹ ਕੇ ਸਵਾਲ ਕੀਤਾ ਸੀ, "ਮੇਰਾ ਪੁੱਤਰ ਸ਼ਰੇਆਮ ਚਿੱਟਾ ਪੀਂਦਾ ਹੈ, ਤੁਸੀਂ ਨਸ਼ਾ ਕਿਉਂ ਨਹੀਂ ਰੋਕਦੇ?" ਦੋਸ਼ ਹਨ ਕਿ ਸਵਾਲ ਪੁੱਛਣ ਤੋਂ ਬਾਅਦ ਬਜ਼ੁਰਗ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਅਤੇ ਆਪ ਕਰਮਚਾਰੀਆਂ, ਪੰਚਾਇਤ ਮੈਂਬਰਾਂ ਤੇ ਮੰਤਰੀ ਦੇ ਸਮਰਥਕਾਂ ਵੱਲੋਂ ਕਥਿਤ ਤੌਰ 'ਤੇ ਉਸ 'ਤੇ ਮੰਤਰੀ ਤੋਂ ਮਾਫ਼ੀ ਮੰਗਣ ਲਈ ਭਾਰੀ ਦਬਾਅ ਪਾਇਆ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਬਜ਼ੁਰਗ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।

ਮੌਤ ਤੋਂ ਪਹਿਲਾਂ ਵੀਡੀਓ ਵਾਇਰਲ, ਮੰਤਰੀ ਤੇ ਸਰਪੰਚ 'ਤੇ ਲਾਏ ਦੋਸ਼

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ, ਜੋ ਕਿ ਮੌਤ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਦੱਸੀ ਜਾ ਰਹੀ ਹੈ, ਗੁਲਜ਼ਾਰ ਸਿੰਘ ਨੇ ਇਸ ਪੂਰੇ ਘਟਨਾਕ੍ਰਮ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਿੰਡ ਤੂਰ ਬੰਜਾਰਾ ਦੇ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਖ਼ੁਦਕੁਸ਼ੀ ਨਹੀਂ ਬਲਕਿ ਸਰਕਾਰੀ ਕਤਲ ਕਰਾਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਬਜ਼ੁਰਗ ਦੀ ਆਖ਼ਰੀ ਇੱਛਾ ਮੁਤਾਬਕ ਸ਼ਰਾਬ ਮੰਤਰੀ (ਹਰਪਾਲ ਚੀਮਾ) ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ, ਉਨ੍ਹਾਂ ਨੂੰ ਤੁਰੰਤ ਕੈਬਨਿਟ ਤੋਂ ਬਰਖ਼ਾਸਤ ਕਰਕੇ ਜੇਲ੍ਹ ਭੇਜਿਆ ਜਾਵੇ।

ਪ੍ਰਤਾਪ ਸਿੰਘ ਬਾਜਵਾ (ਨੇਤਾ ਵਿਰੋਧੀ ਧਿਰ): ਬਾਜਵਾ ਨੇ ਕਿਹਾ ਕਿ ਪੰਜਾਬ 'ਚ ਹੁਣ ਨਸ਼ਿਆਂ 'ਤੇ ਸਵਾਲ ਪੁੱਛਣ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਜ਼ੁਰਗ ਨੂੰ ਆਪ ਵਰਕਰਾਂ ਅਤੇ ਮੰਤਰੀ ਦੇ ਚਹੇਤਿਆਂ ਵੱਲੋਂ ਖੱਜਲ-ਖ਼ੁਆਰ ਤੇ ਜ਼ਲੀਲ ਕੀਤਾ ਗਿਆ ਸੀ।

ਚਰਨਜੀਤ ਸਿੰਘ ਚੰਨੀ (ਕਾਂਗਰਸ MP) ਜਲੰਧਰ ਤੋਂ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਆਵਾਜ਼ ਦਬਾ ਰਹੀ ਹੈ ਅਤੇ ਆਪਣੀ ਜਵਾਬਦੇਹੀ ਤੋਂ ਭੱਜ ਰਹੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK