Thu, Jun 20, 2024
Whatsapp

ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੇ ਸਿੱਖ ਕੌਮ ’ਤੇ ਦਿੱਤਾ ਵਿਵਾਦਿਤ ਬਿਆਨ, ਹਰਭਜਨ ਸਿੰਘ ਨੇ ਇੰਝ ਲਗਾਈ ਕਮਰਾਨ ਅਕਮਲ ਦੀ ਕਲਾਸ

ਦੱਸ ਦਈਏ ਕਿ ਜਿਵੇਂ ਹੀ ਇਸ ਗੱਲ ਦਾ ਪਤਾ ਹਰਭਜਨ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਨੇ ਕਮਰਾਨ ਅਕਮਲ ਨੂੰ ਕਰਾਰ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਆਪਣਾ ਗੰਦਾ ਮੂੰਹ ਬੰਦ ਰੱਖੇ ਅਤੇ ਸਿੱਖ ਕੌਮ ਬਾਰੇ ਜਾਣੇ ਕਿ ਉਨ੍ਹਾਂ ਲਈ ਕੀ ਕੀਤਾ ਹੈ।

Written by  Aarti -- June 11th 2024 10:52 AM -- Updated: June 12th 2024 12:11 PM
ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੇ ਸਿੱਖ ਕੌਮ ’ਤੇ ਦਿੱਤਾ ਵਿਵਾਦਿਤ ਬਿਆਨ, ਹਰਭਜਨ ਸਿੰਘ ਨੇ ਇੰਝ ਲਗਾਈ ਕਮਰਾਨ ਅਕਮਲ ਦੀ ਕਲਾਸ

ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੇ ਸਿੱਖ ਕੌਮ ’ਤੇ ਦਿੱਤਾ ਵਿਵਾਦਿਤ ਬਿਆਨ, ਹਰਭਜਨ ਸਿੰਘ ਨੇ ਇੰਝ ਲਗਾਈ ਕਮਰਾਨ ਅਕਮਲ ਦੀ ਕਲਾਸ

Harbhajan Singh and Kamran Akmal: ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਦਾ ਨਾਂ ਲੈ ਕੇ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ’ਤੇ ਹਰਭਨ ਸਿੰਘ ਨੇ ਉਨ੍ਹਾਂ ਨੂੰ ਤਿੱਖਾ ਜਵਾਬ ਦਿੱਤਾ। 

ਦੱਸ ਦਈਏ ਕਿ ਜਿਵੇਂ ਹੀ ਇਸ ਗੱਲ ਦਾ ਪਤਾ ਹਰਭਜਨ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਨੇ ਕਮਰਾਨ ਅਕਮਲ ਨੂੰ ਕਰਾਰ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਆਪਣਾ ਗੰਦਾ ਮੂੰਹ ਬੰਦ ਰੱਖੇ ਅਤੇ ਸਿੱਖ ਕੌਮ ਬਾਰੇ ਜਾਣੇ ਕਿ ਉਨ੍ਹਾਂ ਲਈ ਕੀ ਕੀਤਾ ਹੈ। 

ਦਰਅਸਲ ਨਿਊਯਾਰਕ 'ਚ ਖੇਡੇ ਗਏ ਭਾਰਤ ਬਨਾਮ ਪਾਕਿਸਤਾਨ ਮੈਚ 'ਚ ਅਰਸ਼ਦੀਪ ਸਿੰਘ ਨੇ ਭਾਰਤ ਲਈ ਆਖਰੀ ਓਵਰ ਸੁੱਟਿਆ ਸੀ। ਉਸ ਓਵਰ 'ਚ ਪਾਕਿਸਤਾਨ ਨੂੰ ਜਿੱਤ ਲਈ 18 ਦੌੜਾਂ ਬਣਾਉਣੀਆਂ ਸਨ ਪਰ ਟੀਮ 11 ਦੌੜਾਂ ਹੀ ਬਣਾ ਸਕੀ ਅਤੇ 6 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ। 

ਇਸ ਤੋਂ ਬਾਅਦ ਪਾਕਿਸਤਾਨ ਵਿੱਚ ਇੱਕ ਟੀਵੀ ਸ਼ੋਅ ਆਨ ਏਅਰ ਵਿੱਚ ਮੈਚ ਦਾ ਵਿਸ਼ਲੇਸ਼ਣ ਕਰਦੇ ਹੋਏ ਕਮਰਾਨ ਅਕਮਲ ਨੇ ਪੁੱਛਿਆ ਕਿ ਸਰਦਾਰ ਜੀ 12 ਬਜ ਗਏ ? ਇਸ ਦਾ ਮਜ਼ਾਕ ਉਡਾਇਆ। ਉਸ ਦੀ ਅਸ਼ਲੀਲਤਾ ਉਦੋਂ ਵੀ ਨਹੀਂ ਰੁਕੀ ਜਦੋਂ ਪੈਨਲ ਦੇ ਬਾਕੀ ਮੈਂਬਰਾਂ ਨੇ ਉਸ ਦਾ ਮਜ਼ਾਕ ਉਡਾਇਆ।

ਜਦੋਂ ਇਹ ਵੀਡੀਓ ਹਰਭਜਨ ਸਿੰਘ ਨੇ ਦੇਖਿਆ ਤਾਂ ਉਸ ਨੇ ਕਮਰਾਨ ਅਕਮਲ ਨੂੰ ਆੜੇ ਹੱਥੀ ਲਿਆ ਅਤੇ ਐਕਸ ’ਤੇ ਪੋਸਟ ਕਰਦੇ ਹੋਏ ਲਿਖਿਆ ਕਿ ਤੁਹਾਨੂੰ ਆਪਣਾ ਗੰਦਾ ਮੂੰਹ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਅਸੀਂ ਸਿੱਖਾਂ ਨੇ ਆਪਣੀ ਮਾਤਾਵਾਂ ਅਤੇ ਭੈਣਾਂ ਨੂੰ ਬਚਾਇਆ ਸੀ ਜਦੋ ਉਨ੍ਹਾਂ ਨੂੰ ਹਮਲਵਾਰਾਂ ਨੇ ਅਗਵਾ ਕਰ ਲਿਆ ਸੀ। ਸਮਾਂ ਉਸ ਸਮੇਂ 12 ਵਜੇ ਦਾ ਸੀ ਸ਼ਰਮ ਆਉਣੀ ਚਾਹੀਦੀ ਹੈ। 

ਹਰਭਜਨ ਸਿੰਘ ਦੀ ਇਸ ਪੋਸਟ ਅਤੇ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਤੋਂ ਬਾਅਦ ਸੋਮਵਾਰ ਦੇਰ ਰਾਤ ਕਮਰਾਨ ਅਕਮਲ ਨੇ ਐਕਸ 'ਤੇ ਪੋਸਟ ਕਰਕੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਅਤੇ ਲਿਖਿਆ, ''ਮੈਂ ਆਪਣੀ ਹਾਲੀਆ ਟਿੱਪਣੀ 'ਤੇ ਬਹੁਤ ਅਫਸੋਸ ਕਰਦਾ ਹਾਂ ਅਤੇ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ, ਮੈਂ ਦੁਨੀਆ ਭਰ ਦੇ ਸਿੱਖਾਂ ਦਾ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।"

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਅਰਸ਼ਦੀਪ ਸਿੰਘ ਨੂੰ ਲੈ ਕੇ ਪਾਕਿਸਤਾਨ ਵੱਲੋਂ ਇੱਕ ਏਜੰਡਾ ਚਲਾਇਆ ਗਿਆ ਸੀ, ਜਦੋਂ ਏਸ਼ੀਆ ਕੱਪ ਦੇ ਇੱਕ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ ਉਸਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ।

ਇਹ ਵੀ ਪੜ੍ਹੋ: India vs Pakistan T20 World Cup 2024 Highlights: ਰੋਮਾਂਚਕ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ, ਗੇਂਦਬਾਜ਼ਾਂ ਨੇ ਕੀਤਾ ਕਮਾਲ

- PTC NEWS

Top News view more...

Latest News view more...

PTC NETWORK