Thu, Dec 12, 2024
Whatsapp

ਮਸ਼ਹੂਰ ਬ੍ਰਿਟਿਸ਼ ਸਿੰਗਰ ਤੇ ਟੀਵੀ ਮਾਡਲ ਨੂੰ ਡੇਟ ਕਰ ਰਹੇ Hardik Pandya, ਜਾਣੋ ਕੌਣ ਹੈ ਜੈਸਮੀਨ ਵਾਲੀਆ

Hardik Pandya : ਇਹ ਖ਼ਬਰਾਂ ਨੇ ਉਸ ਵੇਲੇ ਜ਼ੋਰ ਫ਼ੜਿਆ ਜਦੋਂ ਹਾਰਦਿਕ ਤੇ ਜੈਸਮੀਨ ਦੀਆਂ ਫੋਟੋਆਂ ਇੱਕ ਹੀ ਬੈਕਗਰਾਊਂਡ ਨਾਲ ਉਨ੍ਹਾਂ ਦੇ ਆਪਣੇ-ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ, ਜਿਸ ਵਿੱਚ ਜੈਸਮੀਨ ਵੱਲੋਂ ਇੱਕ ਫੋਟੋ ਸਾਂਝੀ ਕੀਤੀ ਗਈ।

Reported by:  PTC News Desk  Edited by:  KRISHAN KUMAR SHARMA -- August 19th 2024 03:54 PM -- Updated: August 19th 2024 03:59 PM
ਮਸ਼ਹੂਰ ਬ੍ਰਿਟਿਸ਼ ਸਿੰਗਰ ਤੇ ਟੀਵੀ ਮਾਡਲ ਨੂੰ ਡੇਟ ਕਰ ਰਹੇ Hardik Pandya, ਜਾਣੋ ਕੌਣ ਹੈ ਜੈਸਮੀਨ ਵਾਲੀਆ

ਮਸ਼ਹੂਰ ਬ੍ਰਿਟਿਸ਼ ਸਿੰਗਰ ਤੇ ਟੀਵੀ ਮਾਡਲ ਨੂੰ ਡੇਟ ਕਰ ਰਹੇ Hardik Pandya, ਜਾਣੋ ਕੌਣ ਹੈ ਜੈਸਮੀਨ ਵਾਲੀਆ

Hardik Pandya New Girlfriend : ਮੀਡੀਆ ਦੀਆਂ ਅਫਵਾਹਾਂ ਦੀਆਂ ਮੰਨੀਏ ਤਾਂ ਹਾਰਦਿਕ ਪੰਡਯਾ ਹੁਣ ਇਸ ਸਿੰਗਰ ਤੇ ਡੇਟ ਕਰ ਰਹੇ ਹਨ ਜਿਸ ਦਾ ਨਾਮ ਜੈਸਮੀਨ ਵਾਲੀਆ ਹੈ। ਇਹ ਇੱਕ ਬ੍ਰਿਟਿਸ਼ ਸਿੰਗਰ ਤੇ ਮਸ਼ਹੂਰ ਟੀਵੀ ਪਰਸਨੈਲਿਟੀ ਹੈ। ਦਰਅਸਲ ਇਹ ਦੋਨਾਂ ਨੇ ਇੱਕ ਹੀ ਬੈਕਗਰੋਊਡ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਸਾਂਝੀਆਂ ਕੀਤੀਆਂ ਜਿੰਨ੍ਹਾ ਦੇ ਵਿੱਚ ਪਿਛਲਾ ਦ੍ਰਿਸ਼ ਇੱਕ ਜਿਹਾ ਸੀ, ਜਿਸ ਤੋਂ ਬਾਅਦ ਇਹ ਅਫਵਾਹਾਂ ਸ਼ੁਰੂ ਹੋ ਗਈਆਂ ਕਿ ਹਾਰਦਿਕ ਤੇ ਜੈਸਮੀਨ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਹਾਰਦਿਕ ਤੇ ਨਤਾਸ਼ਾ ਦੇ ਤਲਾਕ ਤੋਂ ਬਾਅਦ ਨਤਾਸ਼ਾ ਵਾਪਿਸ ਆਪਣੇ ਮੁਲਕ ਸਰਬੀਆ ਜਾ ਚੁੱਕੀ ਹੈ। ਹਾਰਦਿਕ ਆਪਣੇ ਕ੍ਰਿਕਟ ਤੇ ਨਿਜੀ ਜ਼ਿੰਦਗੀ ਵਿੱਚ ਵਿਅਸਤ ਹੋ ਚੁੱਕੇ ਹਨ।


ਇਹ ਖ਼ਬਰਾਂ ਨੇ ਉਸ ਵੇਲੇ ਜ਼ੋਰ ਫ਼ੜਿਆ ਜਦੋਂ ਹਾਰਦਿਕ ਤੇ ਜੈਸਮੀਨ ਦੀਆਂ ਫੋਟੋਆਂ ਇੱਕ ਹੀ ਬੈਕਗਰਾਊਂਡ ਨਾਲ ਉਨ੍ਹਾਂ ਦੇ ਆਪਣੇ-ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ, ਜਿਸ ਵਿੱਚ ਜੈਸਮੀਨ ਵੱਲੋਂ ਇੱਕ ਫੋਟੋ ਸਾਂਝੀ ਕੀਤੀ ਗਈ। ਇਸ ਵਿੱਚ ਨਜ਼ਰ ਆ ਰਿਹਾ ਸੀ ਕਿ ਇਹ ਫੋਟੋ ਕਰੋਪ ਕੀਤੀ ਗਈ ਹੋਵੇ, ਜਿਸ ਤੋਂ ਬਾਅਦ ਹੀ ਮੀਡੀਆ ਵਿੱਚ ਖ਼ਬਰਾਂ ਫੈਲਣੀਆਂ ਸ਼ੁਰੂ ਹੋ ਗਈਆਂ ਕੀ ਹਾਰਦਿਕ ਤੇ ਜੈਸਮੀਨ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਜੋ ਲੋਕ ਜੈਸਮੀਨ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦਈਏ ਕਿ ਜੈਸਮੀਨ ਇੱਕ ਬ੍ਰਿਟਿਸ਼ ਸਿੰਗਰ ਤੇ ਮਸ਼ਹੂਰ ਟੀਵੀ ਪਰਸਨੈਲਿਟੀ ਹੈ। ਉਸ ਨੂੰ ਮਸ਼ਹੂਰ ਗਾਣੇ  “Bom Diggy Diggy” ਵਿੱਚ ਵੀ ਦੇਖਿਆ ਗਿਆ ਹੈ, ਜੋ ਕੀ ਕਾਰਤਿਕ ਆਰੀਅਨ ਦੀ ਮਸ਼ਹੂਰ ਫਿਲਮ Sonu Ke Titu Ki Sweety ਵਿੱਚ ਹੈ।

- PTC NEWS

Top News view more...

Latest News view more...

PTC NETWORK