Thu, Apr 23, 2026
Whatsapp

ਹਰਿਆਣਾ ਸੀਐਮ ਸੈਣੀ ਨੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਪਿੰਡ ਟੌਹੜਾ ਪਹੁੰਚ ਕੇ ਦੁੱਖ ਕੀਤਾ ਸਾਂਝਾ

Harmel Singh Tohra : ਨਾਇਬ ਸੈਣੀ ਮੁੱਖ ਮੰਤਰੀ ਹਰਿਆਣਾ ਸਰਕਾਰ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ।

Reported by:  PTC News Desk  Edited by:  KRISHAN KUMAR SHARMA -- September 30th 2025 03:40 PM -- Updated: September 30th 2025 05:26 PM
ਹਰਿਆਣਾ ਸੀਐਮ ਸੈਣੀ ਨੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਪਿੰਡ ਟੌਹੜਾ ਪਹੁੰਚ ਕੇ ਦੁੱਖ ਕੀਤਾ ਸਾਂਝਾ

ਹਰਿਆਣਾ ਸੀਐਮ ਸੈਣੀ ਨੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨਾਲ ਪਿੰਡ ਟੌਹੜਾ ਪਹੁੰਚ ਕੇ ਦੁੱਖ ਕੀਤਾ ਸਾਂਝਾ

Haryana CM Saini : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ, ਜੋ ਬੀਤੇ ਦਿਨ ਆਪਣੇ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਭਾ ਬਲਾਕ ਦੇ ਪਿੰਡ ਟੋਹੜਾ ਵਿਖੇ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।


ਪੰਜਾਬੀਆਂ ਦੇ ਹਰ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਸਨ ਹਰਮੇਲ ਸਿੰਘ ਟੌਹੜਾ : ਸੀਐਮ ਸੈਣੀ

ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਾਇਬ ਸੈਣੀ ਮੁੱਖ ਮੰਤਰੀ ਹਰਿਆਣਾ ਸਰਕਾਰ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ  ਸਨ। ਉਹਨਾਂ ਨੇ ਰਾਜਨੀਤਿਕ ਉਚਾਈਆਂ ਨੂੰ ਛੂਹਿਆ ਸੀ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਗਈ ਸੀ ਉਹਨਾਂ ਨੇ ਉਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਸੀ। ਅੱਜ ਟੌਹੜਾ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ ਹਨ। ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਹਨ, ਜਿਸ ਤਰ੍ਹਾਂ ਟੌਹੜਾ ਸਾਹਿਬ ਲੋਕਾਂ ਦਾ ਭਲਾ ਸੋਚਦੇ ਸਨ, ਉਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਵੱਲੋਂ ਇਸ ਰੀਤ ਨੂੰ ਅੱਗੇ ਵਧਾਇਆ ਜਾਵੇਗਾ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

ਸੀਐਮ ਪੰਜਾਬ ਦੇ ਨਾ ਪਹੁੰਚਣ 'ਤੇ ਕੀ ਕਿਹਾ ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਤੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪੁੱਜੇ। ਇਸ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਹ ਵਿਸ਼ਾ ਅਲੱਗ ਹੈ ਕਿ ਟੌਹੜਾ ਸਾਹਿਬ, ਪੰਜਾਬ ਦੀ ਰਾਜਨੀਤੀ ਦੇ ਇੱਕ ਨਾਮਵਰ ਨੇਤਾ ਸਨ। ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਅਤੇ ਸਨੇਹ ਦਿੰਦੇ ਸਨ। ਉਹ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਸਰੀਕ ਹੁੰਦੇ ਸਨ। ਹਰਮੇਲ ਸਿੰਘ ਟੌਹੜਾ ਵੱਲੋਂ ਜੋ ਨਾਮ ਬਣਾਇਆ ਗਿਆ ਹੈ। ਉਸ ਨੂੰ ਇਹਨਾਂ ਦੇ ਦੋਵੇਂ ਪੁੱਤਰ ਮਿਲ ਕੇ ਅੱਗੇ ਚਲਾਉਣਗੇ।

ਪਾਣੀ ਦੇ ਮੁੱਦੇ 'ਤੇ ਬੋਲੇ, ਇਹ ਗੱਲ ਕਿਉਂ ?

ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਮੁੱਦੇ ਸਬੰਧੀ ਸਵਾਲ ਕੀਤਾ ਗਿਆ ਕਿ ਇਹ ਮੁੱਦਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਚਾਹੁੰਦੇ ਹੋ ਕਿ ਇਹ ਮੁੱਦਾ ਹੱਲ ਹੋਵੇ ਇਸ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਤੁਸੀਂ ਇਹ ਗੱਲ ਕਿਉਂ ਕਰ ਰਹੇ ਹੋ, ਪਰਮ ਪਿਤਾ ਪਰਮਾਤਮਾ ਨੇ ਕਿੰਨਾ ਪਾਣੀ ਦੇ ਦਿੱਤਾ ਸੀ, ਜਿਸ ਨੂੰ ਰੋਕਣ ਵਿੱਚ ਕਾਫੀ ਮੁਸ਼ਕਿਲਾਂ ਆਈਆਂ ਹਨ। ਕੀ ਹੱਲ ਕਰੀਏ। 

ਇਸ ਮੌਕੇ ਕਵਰਵੀਰ ਸਿੰਘ ਟੌਹੜਾ (ਦੋਹਤਾ ਪਰਿਵਾਰਿਕ ਮੈਂਬਰ) ਅਤੇ ਹਰਿੰਦਰ ਪਾਲ ਸਿੰਘ ਟੌਹੜਾ (ਦੋਹਤਾਂ ਪਰਿਵਾਰਿਕ ਮੈਂਬਰ) ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਜਿਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

- PTC NEWS

Top News view more...

Latest News view more...

PTC NETWORK
PTC NETWORK