Thu, Oct 24, 2024
Whatsapp

HDFC Bank SMS Alerts : HDFC ਬੈਂਕ SMS ਨੂੰ ਲੈ ਕੇ ਕਿਉਂ ਕਰ ਰਿਹੈ ਬਦਲਾਅ ? ਜਾਣੋ

ਜੇਕਰ ਤੁਸੀਂ UPI ਭੁਗਤਾਨ ਲਈ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਦੇ ਖਾਤੇ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਪੜ੍ਹੋ ਪੂਰੀ ਜਾਣਕਾਰੀ...

Reported by:  PTC News Desk  Edited by:  Dhalwinder Sandhu -- June 22nd 2024 04:34 PM
HDFC Bank SMS Alerts : HDFC ਬੈਂਕ SMS ਨੂੰ ਲੈ ਕੇ ਕਿਉਂ ਕਰ ਰਿਹੈ ਬਦਲਾਅ ? ਜਾਣੋ

HDFC Bank SMS Alerts : HDFC ਬੈਂਕ SMS ਨੂੰ ਲੈ ਕੇ ਕਿਉਂ ਕਰ ਰਿਹੈ ਬਦਲਾਅ ? ਜਾਣੋ

HDFC Bank SMS Alerts: ਅੱਜਕਲ੍ਹ ਦੇਸ਼ ਦੇ ਬਹੁਤੇ ਲੋਕ ਨਕਦੀ ਰਾਹੀਂ ਲੈਣ-ਦੇਣ ਕਰਨ ਦੀ ਬਜਾਏ ਯੂਪੀਆਈ ਰਾਹੀਂ ਲੈਣ-ਦੇਣ ਕਰਨਾ ਪਸੰਦ ਕਰਦੇ ਹਨ। ਭਾਵੇ ਰੋਜ਼ਾਨਾ ਦਾ ਸਮਾਨ ਖਰੀਦਣਾ ਹੋਵੇ ਜਾਂ ਕਿਸੇ ਨੂੰ ਪੈਸੇ ਭੇਜਣਾ, UPI ਹਰ ਜਗ੍ਹਾ ਸਾਡੀ ਮਦਦ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ UPI ਭੁਗਤਾਨ ਲਈ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਦੇ ਖਾਤੇ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ  HDFC ਬੈਂਕ ਆਪਣੇ ਗਾਹਕਾਂ ਲਈ ਇੱਕ ਵੱਡਾ ਅਪਡੇਟ ਲੈ ਕੇ ਆਇਆ ਹੈ। ਦੱਸ ਦਈਏ ਕਿ ਬੈਂਕ ਗਾਹਕਾਂ ਨੂੰ SMS ਪ੍ਰਾਪਤ ਨਹੀਂ ਹੋਵੇਗਾ ਜੇਕਰ ਉਹ ਇੱਕ ਨਿਸ਼ਚਿਤ ਰਕਮ ਤੋਂ ਘੱਟ ਦਾ UPI ਲੈਣ-ਦੇਣ ਕਰਦੇ ਹਨ। ਇਹ ਫੈਸਲਾ 25 ਜੂਨ 2024 ਤੋਂ ਲਾਗੂ ਹੋ ਰਿਹਾ ਹੈ।

25 ਜੂਨ ਤੋਂ SMS ਅਲਰਟ ਸੇਵਾ 'ਚ ਬਦਲਾਅ


 ਬੈਂਕ ਵੱਲੋਂ ਗਾਹਕਾਂ ਨੂੰ ਭੇਜੀ ਗਈ ਜਾਣਕਾਰੀ ਚ ਦੱਸਿਆ ਗਿਆ ਹੈ ਕਿ 25 ਜੂਨ 2024 ਤੋਂ ਤੁਹਾਡੀ SMS ਅਲਰਟ ਸੇਵਾ 'ਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਜੇਕਰ ਤੁਸੀਂ UPI ਰਾਹੀਂ ਕਿਸੇ ਨੂੰ 100 ਰੁਪਏ ਤੋਂ ਵੱਧ ਦੀ ਰਕਮ ਭੇਜਦੇ ਹੋ, ਤਾਂ ਹੀ ਇੱਕ SMS ਅਲਰਟ ਭੇਜਿਆ ਜਾਵੇਗਾ। ਨਾਲ ਹੀ ਜੇਕਰ ਤੁਸੀਂ 500 ਰੁਪਏ ਤੋਂ ਵੱਧ ਦੀ ਰਕਮ ਪ੍ਰਾਪਤ ਕਰਦੇ ਹੋ, ਤਾਂ ਇੱਕ SMS ਅਲਰਟ ਭੇਜਿਆ ਜਾਵੇਗਾ। ਵੈਸੇ ਤਾਂ ਹਰ ਕਿਸਮ ਦੇ ਲੈਣ-ਦੇਣ ਲਈ ਈਮੇਲ ਚੇਤਾਵਨੀਆਂ ਭੇਜੀਆਂ ਜਾਂਦੀਆਂ ਰਹਿਣਗੀਆਂ। ਤਾਂ ਆਉ ਜਾਣਦੇ ਹਾਂ HDFC ਬੈਂਕ SMS ਨੂੰ ਲੈ ਕੇ ਬਦਲਾਅ ਕਿਉਂ ਕਰ ਰਿਹਾ ਹੈ?

 HDFC ਬੈਂਕ SMS ਨੂੰ ਲੈ ਕੇ ਬਦਲਾਅ ਕਿਉਂ ਕਰ ਰਿਹਾ ਹੈ?

ਮਾਹਿਰਾਂ ਮੁਤਾਬਕ ਬੈਂਕਿੰਗ ਨਿਯਮਾਂ ਦੇ ਤਹਿਤ, 5,000 ਰੁਪਏ ਤੋਂ ਵੱਧ ਦੇ ਹਰ ਲੈਣ-ਦੇਣ ਲਈ ਇੱਕ ਟੈਕਸਟ SMS ਭੇਜਣਾ ਜ਼ਰੂਰੀ ਹੁੰਦਾ ਹੈ। ਇਸ ਦੇ ਬਾਵਜੂਦ, ਬਹੁਤੇ ਬੈਂਕ ਘੱਟ ਮੁੱਲ ਵਾਲੇ ਡੈਬਿਟ ਲਈ ਵੀ SMS ਭੇਜਦੇ ਹਨ। ਦਸ ਦਈਏ ਕਿ ਬੈਂਕਰਾਂ ਦੇ ਮੁਤਾਬਕ ਬਲਕ SMS ਸੰਦੇਸ਼ ਦੀ ਕੀਮਤ 0.01-0.03 ਰੁਪਏ ਪ੍ਰਤੀ SMS ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਯੂਪੀਆਈ ਲੈਣ-ਦੇਣ ਦੀ ਰੋਜ਼ਾਨਾ ਔਸਤ ਲਗਭਗ 40 ਕਰੋੜ ਰੁਪਏ ਹੈ, ਜਦੋਂ ਕਿ ਬੈਂਕ ਹਰ ਰੋਜ਼ ਟੈਕਸਟ ਮੈਸੇਜ ਅਲਰਟ 'ਤੇ ਕਈ ਕਰੋੜ ਖਰਚ ਕਰਦੇ ਹਨ।

 2016 'ਚ ਸ਼ੁਰੂ ਕੀਤੀ ਗਈ ਸੀ UPI ਸੁਵਿਧਾ 

ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ਇੱਕ ਰੀਅਲ ਟਾਈਮ ਪੇਮੈਂਟ ਸਿਸਟਮ ਹੈ। UPI ਭੁਗਤਾਨ ਪ੍ਰਣਾਲੀ ਸਾਲ 2016 'ਚ ਸ਼ੁਰੂ ਕੀਤੀ ਗਈ ਸੀ। UPI ਸਿਸਟਮ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਚਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Whatsapp 'ਚ ਆ ਰਿਹੈ ਸ਼ਾਨਦਾਰ ਫੀਚਰ; ਟੈਕਸਟ 'ਚ ਬਦਲ ਜਾਵੇਗਾ ਵਾਇਸ ਮੈਸੇਜ, ਪਿਆਰ ਦੀਆਂ ਗੱਲ੍ਹਾਂ ਸਮਝ ਪਾਵੇਗਾ ਮੇਟਾ ?

- PTC NEWS

Top News view more...

Latest News view more...

PTC NETWORK