Sat, Jul 27, 2024
Whatsapp

Heatwave And Heart Attack: ਕੀ ਅੱਤ ਦੀ ਗਰਮੀ ਕਾਰਨ ਪੈ ਸਕਦਾ ਹੈ ਦਿਲ ਦਾ ਦੌਰਾ, ਜਾਣੋ ਬਚਣ ਦੇ ਉਪਾਅ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਧਦੇ ਤਾਪਮਾਨ ਕਾਰਨ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਮਾਹਿਰਾਂ ਮੁਤਾਬਕ ਗਰਮੀਆਂ 'ਚ ਤਾਪਮਾਨ ਵਧਣ ਨਾਲ ਦਿਲ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।

Reported by:  PTC News Desk  Edited by:  Aarti -- June 08th 2024 09:43 AM
Heatwave And Heart Attack: ਕੀ ਅੱਤ ਦੀ ਗਰਮੀ ਕਾਰਨ ਪੈ ਸਕਦਾ ਹੈ ਦਿਲ ਦਾ ਦੌਰਾ, ਜਾਣੋ ਬਚਣ ਦੇ ਉਪਾਅ

Heatwave And Heart Attack: ਕੀ ਅੱਤ ਦੀ ਗਰਮੀ ਕਾਰਨ ਪੈ ਸਕਦਾ ਹੈ ਦਿਲ ਦਾ ਦੌਰਾ, ਜਾਣੋ ਬਚਣ ਦੇ ਉਪਾਅ

Heatwave And Heart Attack Connection: ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਕਈ ਰਾਜਾਂ 'ਚ ਅੱਤ ਦੀ ਗਰਮੀ ਦਾ ਅਸਰ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸ ਦਈਏ ਕਿ ਮੌਸਮ ਵਿਭਾਗ ਦੇਸ਼ 'ਚ ਹੀਟਵੇਵ ਅਲਰਟ ਜਾਰੀ ਕਰਕੇ ਦਸਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਵਧਣ ਵਾਲਾ ਹੈ ਜਾ ਘੱਟ ਵਾਲਾ ਹੈ। 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਵਧਦੇ ਤਾਪਮਾਨ ਕਾਰਨ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਮਾਹਿਰਾਂ ਮੁਤਾਬਕ ਗਰਮੀਆਂ 'ਚ ਤਾਪਮਾਨ ਵਧਣ ਨਾਲ ਦਿਲ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਦਿਲ ਦੇ ਦੌਰੇ ਤੋਂ ਬਚਣ ਦੇ ਆਸਾਨ ਤਰੀਕੇ


ਕੀ ਗਰਮੀ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ?

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਜਦੋਂ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਹ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਦਸ ਦਈਏ ਕਿ ਗਰਮੀ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਕਿਉਂਕਿ ਸਰੀਰ ਦਾ ਤਾਪਮਾਨ ਵਧਣ ਨਾਲ ਸਰੀਰ ਡੀਹਾਈਡ੍ਰੇਟ ਹੋਣ ਲੱਗਦਾ ਹੈ। ਵਧਦੇ ਤਾਪਮਾਨ ਕਾਰਨ ਦਿਲ ਦੇ ਮਰੀਜ਼ਾਂ  ਦੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਗਰਮੀ ਵਧਣ ਕਾਰਨ ਦਿਲ ਅਤੇ ਖੂਨ ਦਾ ਵਹਾਅ ਵਧਦਾ ਹੈ। ਦਿਮਾਗ 'ਚ ਵਿਘਨ ਪੈਂਦਾ ਹੈ, ਜਿਸ ਕਾਰਨ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ, ਜੋ ਲੋਕ ਪਹਿਲਾਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਗਰਮੀਆਂ ਦੇ ਮੌਸਮ 'ਚ ਦਿਲ ਦੇ ਦੌਰੇ ਤੋਂ ਬਚਣ ਦੇ ਆਸਾਨ ਤਰੀਕੇ

ਪਾਣੀ ਪੀਓ : 

ਸਰੀਰ 'ਚ ਪਾਣੀ ਦੀ ਕਮੀ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਧੁੱਪ ਤੋਂ ਬਚੋ

ਦਸ ਦਈਏ ਕਿ ਧੁੱਪ ਤੋਂ ਬਚਣ ਲਈ ਤੁਸੀਂ ਟੋਪੀ, ਛੱਤਰੀ ਅਤੇ ਸਨਸਕ੍ਰੀਨ ਦੀ ਵਰਤੋਂ ਕਰ ਸਕਦੇ ਹੋ।

ਹਲਕੀ ਖੁਰਾਕ : 

ਦੱਸਿਆ ਜਾਂਦਾ ਹੈ ਕਿ ਗਰਮੀਆਂ 'ਚ ਤੁਹਾਨੂੰ ਹਲਕੀ ਅਤੇ ਠੰਡੀ ਖੁਰਾਕ ਖਾਣੀ ਚਾਹੀਦੀ ਹੈ, ਜਿਵੇਂ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਖੀਰਾ ਅਤੇ ਲੌਕੀ।

ਨਿਯਮਤ ਕਸਰਤ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਿਯਮਤ ਕਸਰਤ ਦਿਲ ਨੂੰ ਸਿਹਤਮੰਦ ਰੱਖਣ ਅਤੇ ਤਾਪਮਾਨ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੀ ਹੈ।

ਸਰੀਰ ਨੂੰ ਠੰਡਾ ਰੱਖੋ : 

ਜ਼ਿਆਦਾ ਤਾਪਮਾਨ ਦੇ ਦੌਰਾਨ, ਠੰਡਾ ਪਾਣੀ ਪੀਣ ਦੀ ਕੋਸ਼ਿਸ਼ ਕਰੋ ਅਤੇ ਸਰੀਰ ਨੂੰ ਠੰਡਾ ਰੱਖੋ।

ਸਾਵਧਾਨੀਆਂ : 

ਗਰਮੀਆਂ 'ਚ ਧੁੱਪ 'ਚ ਜ਼ਿਆਦਾ ਸਮਾਂ ਬਿਤਾਉਣ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਅਤੇ, ਜੇ ਲੋੜ ਹੋਵੇ, ਤਾਂ ਸੂਰਜ ਦੇ ਐਕਸਪੋਜਰ ਲਈ ਆਪਣੀ ਖੁਰਾਕ ਅਤੇ ਕਸਰਤ ਨੂੰ ਸਮਾਂ ਦੇਣਾ ਚਾਹੀਦਾ ਹੈ।

ਹੀਟ ਸਟ੍ਰੋਕ ਤੋਂ ਬਚਣ ਦੇ ਨੁਸਖੇ : 

ਦਸ ਦਈਏ ਕਿ ਹੀਟ ਸਟ੍ਰੋਕ ਤੋਂ ਬਚਣ ਲਈ ਸਰੀਰ ਨੂੰ ਡੀਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਲੋੜੀਂਦੀ ਮਾਤਰਾ 'ਚ ਪਾਣੀ ਪੀਓ ਅਤੇ ਲੋੜ ਪੈਣ 'ਤੇ ORS ਦਾ ਸੇਵਨ ਕਰੋ। ਇਸ ਮੌਸਮ 'ਚ ਲਾਪਰਵਾਹੀ ਕਾਰਨ ਤੁਹਾਡੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।

ਗਰਮੀਆਂ ਦੇ ਮੌਸਮ 'ਚ ਤਾਪਮਾਨ ਵਧਣ ਨਾਲ ਡਾਇਰੀਆ, ਪਾਚਨ ਤੰਤਰ ਦੀਆਂ ਸਮੱਸਿਆਵਾਂ, ਸਟ੍ਰੋਕ ਅਤੇ ਡੀਹਾਈਡ੍ਰੇਸ਼ਨ ਦਾ ਖਤਰਾ ਵਧ ਸਕਦਾ ਹੈ। ਗਰਮੀ ਤੋਂ ਬਚਣ ਲਈ ਪਾਣੀ ਪੀਣ ਤੋਂ ਇਲਾਵਾ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Air Conditioner Blast: ਛੋਟੀ ਜਿਹੀ ਗਲਤੀ ਨਾਲ ਤੁਹਾਡੇ AC ’ਚ ਹੋ ਸਕਦਾ ਹੈ ਧਮਾਕਾ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

- PTC NEWS

Top News view more...

Latest News view more...

PTC NETWORK