ਹੋਲੀ 'ਤੇ ਭੰਗ ਪੀਣ ਤੋਂ ਪਹਿਲਾਂ ਜਾਣੋ ਇਸ ਨਸ਼ੇ ਬਾਰੇ, ਦਿਮਾਗ 'ਤੇ ਕੀ ਹੁੰਦਾ ਹੈ ਅਸਰ ਤੇ ਕਿੰਨਾ ਹੈ ਖਤਰਨਾਕ
What is Cannabis: ਹੋਲੀ ਦੇ ਤਿਉਹਾਰ 'ਤੇ ਰੰਗਾਂ ਵਿਚਕਾਰ ਹਰ ਕੋਈ ਭੰਗ (Bhang) ਦਾ ਨਸ਼ਾ ਲੈਣਾ ਲੋਚਦਾ ਹੈ। ਕਈ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੇ ਕਦੇ ਵੀ ਇਸ ਨੂੰ ਨਹੀਂ ਪੀਤਾ ਹੁੰਦਾ ਅਤੇ ਇਸ ਨੂੰ ਪੀਣ ਬਾਰੇ ਸੋਚਦੇ ਹਨ ਪਰ ਇਸ ਬਾਰੇ ਤੁਹਾਨੂੰ ਪਹਿਲਾਂ ਜਾਣ ਲੈਣਾ ਚਾਹੀਦਾ ਹੈ ਤਾਂ ਜੋ ਤੁਸੀ ਆਪਣੀ ਸਿਹਤ ਦਾ ਵੀ ਖਿਆਲ ਰੱਖ ਸਕੋ। ਭੰਗ ਦਾ ਨਸ਼ਾ ਕਿਹੋ ਜਿਹਾ ਹੁੰਦਾ ਹੈ ਅਤੇ ਇਹ ਦਿਮਾਗ 'ਤੇ ਕੀ ਅਸਰ ਕਰਦਾ ਹੈ। ਇਸਤੋਂ ਇਲਾਵਾ ਸਿਹਤ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਅਸੀਂ ਤੁਹਾਨੂੰ ਇਥੇ ਦੱਸਾਂਗੇ...
ਭੰਗ, ਜਿਸ ਨੂੰ ਅੰਗਰੇਜ਼ੀ ਵਿੱਚ ਕੈਨਬਿਸ (Cannabis) ਵੀ ਕਿਹਾ ਜਾਂਦਾ ਹੈ। ਇੱਕ ਰਿਪੋਰਟ ਅਨੁਸਾਰ ਇਸ ਵਿੱਚ ਟੇਟ੍ਰਾਹਾਈਡ੍ਰੋ ਕਾਰਨਬਨਬਿਨੋਲ ਪਾਇਆ ਜਾਂਦਾ ਹੈ, ਜਿਸ ਨੂੰ ਟੀਐਚਸੀ ਵੀ ਕਹਿੰਦੇ ਹਨ। ਭੰਗ ਨੂੰ ਜਦੋਂ ਲੋਕ ਪੀਂਦੇ ਹਨ ਤਾਂ ਇਹ ਸਰੀਰ ਵਿੱਚ ਡੋਪਾਮਾਈਨ ਹਾਰਮੋਨ ਵਧਾਉਂਦਾ ਹੈ, ਜਿਸ ਨੂੰ ਖੁਸ਼ੀ ਵਧਾਉਣ ਵਾਲਾ ਹਾਰਮੋਨ ਵੀ ਕਹਿੰਦੇ ਹਨ।
ਦੁਨੀਆ 'ਚ ਵੱਖ-ਵੱਖ ਥਾਵਾਂ 'ਤੇ ਭੰਗ ਨੂੰ ਵੱਖ-ਵੱਖ ਢੰਗਾਂ 'ਚ ਵਰਤਿਆ ਜਾਂਦਾ ਹੈ। ਕੁੱਝ ਲੋਕ ਕੁੱਟ ਕੇ ਪੀਂਦੇ ਹਨ ਤਾਂ ਕੁੱਝ ਚਬਾਉਂਦੇ ਹਨ ਅਤੇ ਕੁੱਝ ਬੀੜੀ ਜਾਂ ਸਿਗਰਟ ਵਿੱਚ ਪਾ ਕੇ ਪੀਂਦੇ ਹਨ। ਹਾਲਾਂਕਿ ਭੰਗ ਦਾ ਨਸ਼ਾ ਹੋਣ 'ਚ 40 ਤੋਂ 60 ਮਿੰਟ ਦਾ ਸਮਾਂ ਲੱਗ ਸਕਦਾ ਹੈ, ਪਰ ਜੇਕਰ ਸਿਗਰਟ ਵਿੱਚ ਜਲਾ ਕੇ ਪੀਤਾ ਜਾਂਦਾ ਹੈ ਤਾਂ 10 ਤੋਂ 15 ਮਿੰਟਾਂ 'ਚ ਹੀ ਨਸ਼ਾ ਹੋਣ ਲੱਗਦਾ ਹੈ।
ਭੰਗ ਦਾ ਨਸ਼ਾ ਸਾਡੇ ਦਿਮਾਗ ਨੂੰ ਹਾਈਪਰਐਕਟਿਵ ਬਣਾਉਂਦਾ ਹੈ, ਜਿਸ ਨਾਲ ਸੋਚਣ ਅਤੇ ਸਮਝਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਵਿਅਕਤੀ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਮਹਿਸੂਸ ਕਰਨ ਵਿੱਚ ਅਸਮਰੱਥ ਹੁੰਦਾ ਹੈ। ਭੰਗ ਪੀਣ ਤੋਂ ਬਾਅਦ ਵਿਅਕਤੀ ਨੂੰ ਇੱਕ ਅਜੀਬ ਖੁਸ਼ੀ ਮਹਿਸੂਸ ਹੋਣ ਲੱਗਦੀ ਹੈ। ਇਹੀ ਇਸ ਦੇ ਨਸ਼ੇ ਦਾ ਕਾਰਨ ਵੀ ਬਣਦਾ ਹੈ।
ਡਾਕਟਰਾਂ ਮੁਤਾਬਕ ਜੇਕਰ ਜ਼ਿਆਦਾ ਮਾਤਰਾ 'ਚ ਅਤੇ ਲੰਬੇ ਸਮੇਂ ਤੱਕ ਭੰਗ ਦਾ ਸੇਵਨ ਕੀਤਾ ਜਾਵੇ ਤਾਂ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਸਤੋਂ ਇਲਾਵਾ ਮਨ ਵਿੱਚ ਅਜੀਬੋ-ਗਰੀਬ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਾਰਟ ਅਟੈਕ ਤੇ ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਔਰਤਾਂ ਜ਼ਿਆਦਾ ਮਾਤਰਾ ਵਿੱਚ ਭੰਗ ਸੇਵਨ ਕਰਦੀਆਂ ਹਨ, ਤਾਂ ਇਹ ਗਰਭ ਅਵਸਥਾ ਦੌਰਾਨ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਹਾਲਾਂਕਿ, ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ, ਭੰਗ ਬਹੁਤ ਸਾਰੇ ਫਾਇਦੇ ਵੀ ਹੁੰਦੇ ਹਨ। ਉਦਾਹਰਨ ਲਈ ਭੰਗ ਦੀ ਵਰਤੋਂ ਮਾਨਸਿਕ ਬਿਮਾਰੀਆਂ 'ਚ ਕੀਤੀ ਜਾਂਦੀ ਹੈ। ਯਾਦਦਾਸ਼ਤ ਨੂੰ ਮੁੜ ਪ੍ਰਾਪਤ ਕਰਨ ਲਈ ਵੀ ਇਸਨੂੰ ਸੀਮਤ ਮਾਤਰਾ 'ਚ ਵਰਤਿਆ ਜਾ ਸਕਦਾ ਹੈ।
-