Thu, Oct 24, 2024
Whatsapp

Google Maps 'ਚ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਆਸਾਨ ਤਰੀਕਾ, ਜਾਣੋ

ਗੂਗਲ ਆਪਣੇ ਐਪਸ 'ਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਤਾਂ ਆਉ ਜਾਣਦੇ ਹਾਂ ਗੂਗਲ ਮੈਪ 'ਤੇ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਆਸਾਨ ਤਰੀਕਾ...

Reported by:  PTC News Desk  Edited by:  Dhalwinder Sandhu -- June 24th 2024 04:42 PM
Google Maps 'ਚ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਆਸਾਨ ਤਰੀਕਾ, ਜਾਣੋ

Google Maps 'ਚ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਆਸਾਨ ਤਰੀਕਾ, ਜਾਣੋ

How To Save Favourite Places In Google Maps : ਜੇਕਰ ਕਿਸੇ ਨੇ ਕਿਸੇ ਰੂਟ ਬਾਰੇ ਜਾਣਕਾਰੀ ਲੈਣੀ ਹੋਵੇ ਜਾ ਕਿਸੇ ਰੂਟ ਦਾ ਪਤਾ ਲੱਭਣਾ ਹੋਵੇਗਾ ਤਾਂ ਉਸ ਦੇ ਮਨ 'ਚ ਸਭ ਤੋਂ ਪਹਿਲਾ ਗੂਗਲ ਮੈਪਸ ਦਾ ਨਾਂ ਆਵੇਗਾ। ਕਿਉਂਕਿ ਇਸ ਰਾਹੀਂ ਲੋਕ ਆਸਾਨੀ ਨਾਲ ਆਪਣੀ ਮੰਜ਼ਿਲ ਦਾ ਪਤਾ ਲੱਭ ਸਕਦੇ ਹਨ। ਵੈਸੇ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਪਹਿਲਾ ਹੀ ਕਿਸੇ ਜਗ੍ਹਾ 'ਤੇ ਗਏ ਹੁੰਦੇ ਹਨ, ਪਰ ਉਨ੍ਹਾਂ ਨੂੰ ਉੱਥੇ ਦਾ ਰਸਤਾ ਯਾਦ ਨਹੀਂ ਹੁੰਦਾ। ਅਜਿਹੇ 'ਚ ਜੇਕਰ ਗੂਗਲ ਮੈਪ 'ਤੇ ਕਿਸੇ ਜਗ੍ਹਾ ਨੂੰ ਸੇਵ ਕੀਤਾ ਜਾਵੇ ਤਾਂ ਕਿਸੇ ਵੀ ਸਮੇਂ ਆਸਾਨੀ ਨਾਲ ਉੱਥੇ ਪਹੁੰਚਿਆ ਜਾ ਸਕਦਾ ਹੈ।

ਡੈਸਕਟਾਪ 'ਚ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਤਰੀਕਾ 


  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਕਿਸੇ ਵੀ ਬ੍ਰਾਊਜ਼ਰ 'ਚ ਗੂਗਲ ਮੈਪਸ ਨੂੰ ਖੋਲ੍ਹਣਾ ਹੋਵੇਗਾ ਅਤੇ https://maps.google.com/ 'ਤੇ ਜਾਣਾ ਹੋਵੇਗਾ।
  • ਇਸ ਤੋਂ ਬਾਅਦ ਜਿਸ ਜਗ੍ਹਾ ਨੂੰ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਉਸ ਨੂੰ ਸਰਚ ਕਰੋ ਅਤੇ ਫਿਰ ਲੋੜੀਂਦੀ ਜਗ੍ਹਾ 'ਤੇ ਕਲਿੱਕ ਕਰੋ।
  • ਫਿਰ ਤੁਹਾਨੂੰ ਨਕਸ਼ੇ 'ਚ ਜਗ੍ਹਾ ਦੇ ਨਾਮ 'ਤੇ ਕਲਿੱਕ ਕਰਕੇ ਸਥਾਨ ਨੂੰ ਮਾਰਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ, ਪੌਪ ਅੱਪ ਵਿੰਡੋ 'ਚ ਸਥਾਨ ਬਾਰੇ ਸਾਰੀ ਜਾਣਕਾਰੀ ਦਿਖਾਈ ਦੇਵੇਗੀ।
  • ਫਿਰ ਤੁਹਾਨੂੰ ਪੌਪ ਅੱਪ ਵਿੰਡੋ 'ਚ ਜਾਂ ਪੱਤਾ ਖੇਤਰ 'ਚ ਸੇਵ ਕਰਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਅੰਤ 'ਚ ਤੁਸੀਂ ਉਸ ਜਗ੍ਹਾ ਨੂੰ ਸੇਵ ਕਰ ਸਕਦੇ ਹੋ। ਫਿਰ ਤੁਸੀਂ ਪਹਿਲਾਂ ਤੋਂ ਬਣੀ ਸੂਚੀ 'ਚ ਜਾ ਸਕਦੇ ਹੋ ਜਾ ਉਸ ਜਗ੍ਹਾ ਨੂੰ ਨਵੀਂ ਸੂਚੀ 'ਚ ਸ਼ਾਮਲ ਕਰ ਸਕਦੇ ਹੋ।

ਐਂਡਰਾਇਡ ਫੋਨ 'ਚ ਆਪਣੀ ਪਸੰਦੀਦਾ ਜਗ੍ਹਾ ਨੂੰ ਸੇਵ ਕਰਨ ਦਾ ਤਰੀਕਾ  

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਮੋਬਾਈਲ 'ਚ ਗੂਗਲ ਮੈਪਸ ਨੂੰ ਖੋਲ੍ਹਣਾ ਹੋਵੇਗਾ ਅਤੇ ਉਸ ਜਗ੍ਹਾ ਦੀ ਖੋਜ ਕਰਨੀ ਹੋਵੇਗੀ, ਜਿਸ ਨੂੰ ਤੁਸੀਂ ਸੇਵ ਕਰਨਾ ਚਾਹੁੰਦੇ ਹੋ।
  • ਫਿਰ ਨਕਸ਼ੇ 'ਤੇ ਉਸ ਜਗ੍ਹਾ ਨੂੰ ਮਾਰਕ ਕਰਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਉਸ ਜਗ੍ਹਾ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ।
  • ਇਸ ਤੋਂ ਬਾਅਦ ਤੁਹਾਨੂੰ ਸਕ੍ਰੀਨ ਦੇ ਹੇਠਾਂ ਬੁੱਕਮਾਰਕ ਆਈਕਨ ਜਾਂ ਸੇਵ ਜਗ੍ਹਾ ਦਾ ਵਿਕਲਪ ਮਿਲੇਗਾ।
  • ਤੁਸੀਂ ਆਪਣੀ ਇੱਛਾ ਮੁਤਾਬਕ ਜਗ੍ਹਾ ਨੂੰ ਸੇਵ ਕਰ ਸਕਦੇ ਹੋ ਜਾਂ ਨਵੀਂ ਸੂਚੀ 'ਚ ਉਸ ਜਗ੍ਹਾ ਦਾ ਨਾਂ ਸ਼ਾਮਲ ਕਰ ਸਕਦੇ ਹੋ।

ਇਹ ਵੀ ਪੜ੍ਹੋ: ਜਲਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦਾ ਗੀਤ 'DILEMMA', ਜਾਣੋ ਕਦੋਂ ਹੋਵੇਗਾ ਰਿਲੀਜ਼

ਇਹ ਵੀ ਪੜ੍ਹੋ: Reel ਬਣਾਉਣਾ ਪਿਆ ਮਹਿੰਗਾ, ਸਮੁੰਦਰ 'ਚ ਫਸ ਗਈਆਂ ਥਾਰਾਂ, ਦੇਖੋ ਵੀਡੀਓ

- PTC NEWS

Top News view more...

Latest News view more...

PTC NETWORK