Mon, Jul 22, 2024
Whatsapp

ICC ਨੇ T20 World Cup ਦੀ 'ਟੀਮ ਆਫ ਦ ਟੂਰਨਾਮੈਂਟ' ਦਾ ਕੀਤਾ ਐਲਾਨ, ਰੋਹਿਤ ਤੋਂ ਲੈ ਕੇ ਬੁਮਰਾਹ ਤੱਕ 6 ਭਾਰਤੀਆਂ ਦਾ ਡੰਕਾ...

T20 World Cup 2024 : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 'ਟੀਮ ਆਫ਼ ਦ ਟੂਰਨਾਮੈਂਟ' ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਰੋਹਿਤ ਸ਼ਰਮਾ ਤੋਂ ਲੈ ਕੇ ਜਸਪ੍ਰੀਤ ਬੁਮਰਾਹ ਤੱਕ 6 ਭਾਰਤੀ ਖਿਡਾਰੀਆਂ ਨੂੰ ਟੀਮ ਵਿੱਚ ਥਾਂ ਮਿਲੀ ਹੈ।

Reported by:  PTC News Desk  Edited by:  KRISHAN KUMAR SHARMA -- July 01st 2024 08:40 AM -- Updated: July 01st 2024 08:54 AM
ICC ਨੇ T20 World Cup ਦੀ 'ਟੀਮ ਆਫ ਦ ਟੂਰਨਾਮੈਂਟ' ਦਾ ਕੀਤਾ ਐਲਾਨ, ਰੋਹਿਤ ਤੋਂ ਲੈ ਕੇ ਬੁਮਰਾਹ ਤੱਕ 6 ਭਾਰਤੀਆਂ ਦਾ ਡੰਕਾ...

ICC ਨੇ T20 World Cup ਦੀ 'ਟੀਮ ਆਫ ਦ ਟੂਰਨਾਮੈਂਟ' ਦਾ ਕੀਤਾ ਐਲਾਨ, ਰੋਹਿਤ ਤੋਂ ਲੈ ਕੇ ਬੁਮਰਾਹ ਤੱਕ 6 ਭਾਰਤੀਆਂ ਦਾ ਡੰਕਾ...

T20 World Cup 2024 : ਟੀ-20 ਵਿਸ਼ਵ ਕੱਪ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਲਿਆ ਹੈ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਟੀਮ ਅਤੇ  ਖਿਡਾਰੀਆਂ 'ਤੇ ਲਗਾਤਾਰ ਨੋਟਾਂ ਦੀ ਬਾਰਿਸ਼ ਤਾਂ ਹੋ ਹੀ ਰਹੀ ਹੈ ਪਰ ਹੁਣ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 'ਟੀਮ ਆਫ਼ ਦ ਟੂਰਨਾਮੈਂਟ' ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਰੋਹਿਤ ਸ਼ਰਮਾ ਤੋਂ ਲੈ ਕੇ ਜਸਪ੍ਰੀਤ ਬੁਮਰਾਹ ਤੱਕ 6 ਭਾਰਤੀ ਖਿਡਾਰੀਆਂ ਨੂੰ ਟੀਮ ਵਿੱਚ ਥਾਂ ਮਿਲੀ ਹੈ। ਪਰ ਫਾਈਨਲ ਮੈਚ ਦੇ ਹੀਰੋ ਵਿਰਾਟ ਕੋਹਲੀ ਨੂੰ ਜਗ੍ਹਾ ਨਹੀਂ ਮਿਲੀ ਹੈ।

ਭਾਰਤੀ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਨੇ ਅਜੇਤੂ ਰਹਿੰਦੇ ਹੋਏ ਵਿਸ਼ਵ ਕੱਪ ਜਿੱਤ ਲਿਆ ਹੈ, ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਦੇ ਨਾਲ ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈਸੀਸੀ ਟੀਮ ਵਿੱਚ ਫਾਈਨਲ ਖੇਡਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜ਼ੀ ਨੂੰ 12ਵਾਂ ਖਿਡਾਰੀ ਚੁਣਿਆ ਗਿਆ ਹੈ।


ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ ਵਿੱਚ 3 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 257 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 156.7 ਰਿਹਾ, ਜਦਕਿ ਔਸਤ 36.71 ਰਹੀ। ਰੋਹਿਤ ਟੀ-20 ਵਿਸ਼ਵ ਕੱਪ 2024 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਰਹੇ। ਰੋਹਿਤ ਦੀ ਕਪਤਾਨੀ 'ਚ ਭਾਰਤ ਨੇ 17 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ। ਭਾਰਤ ਨੇ 2007 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਟਰਾਫੀ ਜਿੱਤੀ। ਵਿਰਾਟ ਕੋਹਲੀ ਨੇ ਫਾਈਨਲ 'ਚ 76 ਦੌੜਾਂ ਦੀ ਪਾਰੀ ਖੇਡੀ। ਪਰ ਉਸ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ।

ਅਫਗਾਨਿਸਤਾਨ ਦੀ ਟੀਮ ਭਾਵੇਂ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ ਪਰ ਇਸ ਟੀਮ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ 3 ਅਰਧ ਸੈਂਕੜੇ ਦੀ ਮਦਦ ਨਾਲ ਸਭ ਤੋਂ ਵੱਧ 281 ਦੌੜਾਂ ਬਣਾਈਆਂ। ਗੁਰਬਾਜ਼ ਨੇ 124.33 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਜੋੜੀਆਂ। ਵਿੰਡੀਜ਼ ਦੇ ਵਿਕਟਕੀਪਰ ਨਿਕੋਲਸ ਪੂਰਨ ਨੇ ਅਰਧ ਸੈਂਕੜੇ ਦੀ ਮਦਦ ਨਾਲ 228 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 146.15 ਸੀ। ਫਾਈਨਲ ਵਿੱਚ ਮਿਲਰ ਦਾ ਮੈਚ ਜੇਤੂ ਕੈਚ ਲੈਣ ਵਾਲੇ ਸੂਰਿਆਕੁਮਾਰ ਯਾਦਵ ਨੇ 199 ਦੌੜਾਂ ਬਣਾਈਆਂ, ਜਿਸ ਵਿੱਚ 2 ਅਰਧ ਸੈਂਕੜੇ ਸ਼ਾਮਲ ਸਨ। ਆਸਟ੍ਰੇਲੀਆ ਦੇ ਆਲਰਾਊਂਡਰ ਮਾਰਕਸ ਸਟੋਇਨਿਸ ਨੇ 169 ਦੌੜਾਂ ਬਣਾਈਆਂ ਅਤੇ 10 ਵਿਕਟਾਂ ਵੀ ਲਈਆਂ। ਉਸ ਨੂੰ ਆਈਸੀਸੀ ਟੀਮ ਵਿੱਚ ਜਗ੍ਹਾ ਮਿਲੀ ਹੈ।

ਆਈਸੀਸੀ ਨੇ ਹਾਰਦਿਕ ਪੰਡਯਾ ਨੂੰ ਵੀ ਆਪਣੇ ਸਰਵੋਤਮ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਪੰਡਯਾ ਲਈ ਇਹ ਵਿਸ਼ਵ ਕੱਪ ਯਾਦਗਾਰ ਰਿਹਾ ਹੈ। 144 ਦੌੜਾਂ ਬਣਾਉਣ ਦੇ ਨਾਲ-ਨਾਲ ਉਸ ਨੇ 11 ਵਿਕਟਾਂ ਵੀ ਲਈਆਂ। ਭਾਰਤ ਨੂੰ ਖਿਤਾਬ ਦਿਵਾਉਣ ਵਿੱਚ ਅਕਸ਼ਰ ਪਟੇਲ ਦੀ ਵੀ ਅਹਿਮ ਭੂਮਿਕਾ ਰਹੀ, ਜਿਸ ਨੇ 92 ਦੌੜਾਂ ਬਣਾਈਆਂ ਅਤੇ 9 ਵਿਕਟਾਂ ਲਈਆਂ। ਅਫਗਾਨਿਸਤਾਨ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਕਪਤਾਨ ਰਾਸ਼ਿਦ ਖਾਨ ਨੇ 14 ਵਿਕਟਾਂ ਆਪਣੇ ਨਾਂ ਕੀਤੀਆਂ, ਜਿਸ 'ਚ 17 ਦੌੜਾਂ ਦੇ ਕੇ 4 ਵਿਕਟਾਂ ਸਭ ਤੋਂ ਵਧੀਆ ਗੇਂਦਬਾਜ਼ੀ ਰਹੀ।

ਗੇਂਦਬਾਜ਼ੀ 'ਚ ਇਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਮਿਲੀ ਥਾਂ

ਜਸਪ੍ਰੀਤ ਬੁਮਰਾਹ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਨੇ 4.17 ਦੀ ਐਵਰੇਜ ਨਾਲ ਦੌੜਾਂ ਦਿੱਤੀਆਂ ਅਤੇ 15 ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ ਇਸ ਵਿਸ਼ਵ ਕੱਪ ਵਿੱਚ 17 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ ਹੈ। ਉਸ ਦੀ ਸਰਵੋਤਮ ਗੇਂਦਬਾਜ਼ੀ 9 ਦੌੜਾਂ 'ਤੇ 4 ਵਿਕਟਾਂ ਰਹੀ। ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਫਜ਼ਲਾਕ ਫਾਰੂਕੀ ਨੇ ਇਸ ਵਿਸ਼ਵ ਕੱਪ 'ਚ ਆਪਣੀ ਗੇਂਦਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ, ਜਿਸ ਨੇ 17 ਵਿਕਟਾਂ ਲਈਆਂ। ਉਸ ਦੀ ਸਰਵੋਤਮ ਗੇਂਦਬਾਜ਼ੀ 9 ਦੌੜਾਂ 'ਤੇ 5 ਵਿਕਟਾਂ ਰਹੀ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੌਰਟਜ਼ੀ ਨੂੰ ਆਈਸੀਸੀ ਨੇ 12ਵੇਂ ਖਿਡਾਰੀ ਵਜੋਂ ਚੁਣਿਆ ਹੈ, ਜਿਸ ਨੇ ਇਸ ਵਿਸ਼ਵ ਕੱਪ ਵਿੱਚ 15 ਵਿਕਟਾਂ ਲੈ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਸੀ। ਨੋਰਟਜ਼ੀ ਦੀ ਬਿਹਤਰੀਨ ਗੇਂਦਬਾਜ਼ੀ ਸਿਰਫ 7 ਦੌੜਾਂ ਦੇ ਕੇ 4 ਵਿਕਟਾਂ ਸਨ।

ਟੀ-20 ਵਿਸ਼ਵ ਕੱਪ 2024 ਦੀ ਆਈਸੀਸੀ ਦੀ ਸਰਵੋਤਮ ਇਲੈਵਨ : ਰੋਹਿਤ ਸ਼ਰਮਾ, ਰਹਿਮਾਨਉੱਲ੍ਹਾ ਗੁਰਬਾਜ਼, ਨਿਕੋਲਸ ਪੂਰਨ, ਸੂਰਿਆਕੁਮਾਰ ਯਾਦਵ, ਮਾਰਕਸ ਸਟੋਇਨਿਸ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਫਜ਼ਲਕ ਫਾਰੂਕੀ।

12ਵਾਂ ਖਿਡਾਰੀ : ਐਨਰਿਕ ਨੋਰਟਜ਼ੀ

- PTC NEWS

Top News view more...

Latest News view more...

PTC NETWORK